ਛੇਤੀ ਹੀ ਬੰਦ ਹੋ ਸਕਦੇ ਹਨ ਈਜ਼ੀ ਡੇਅ ਦੇ 140 ਸਟੋਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੰਪਨੀ ਅਨੁਸਾਰ ਮੁੰਬਈ, ਨਾਸਿਕ ਅਤੇ ਅਹਿਮਦਾਬਾਦ ਵਿਚ ਪੱਛਮੀ ਖੇਤਰ ਦੇ ਸਾਰੇ 53 ਈਜ਼ੀ ਡੇ ਸਟੋਰਾਂ ਨੂੰ ਇਸ ਵਿੱਤੀ ਸਾਲ ਬੰਦ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

Close to EasyDay's 140 stores soon

ਕੋਲਕਾਤਾ  : ਕਿਸ਼ੋਰ ਬਿਆਨੀ ਦਾ ਫਿਊਚਰ ਗਰੁਪ ਆਪਣੇ 140 ਈਜ਼ੀ ਡੇ ਫੂਡ ਅਤੇ ਕਰਿਆਨਾ ਸਟੋਰਾਂ ਨੂੰ ਬੰਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਹ ਕੁਲ ਈਜ਼ੀ ਡੇ ਸਟੋਰਾਂ ਦਾ 10 ਫੀਸਦੀ ਹਿੱਸਾ ਬਣਦਾ ਹੈ। ਕੰਪਨੀ ਅਨੁਸਾਰ ਮੁੰਬਈ, ਨਾਸਿਕ ਅਤੇ ਅਹਿਮਦਾਬਾਦ ਵਿਚ ਪੱਛਮੀ ਖੇਤਰ ਦੇ ਸਾਰੇ 53 ਈਜ਼ੀ ਡੇ ਸਟੋਰਾਂ ਨੂੰ ਇਸ ਵਿੱਤੀ ਸਾਲ ਬੰਦ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਫਿਊਚਰ ਗਰੁੱਪ ਦੇ ਬੁਲਾਰੇ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਉਨ੍ਹਾਂ ਸਟੋਰਾਂ ਦੇ ਵਿਸਤਾਰ 'ਤੇ ਧਿਆਨ ਦੇਵੇਗੀ ਜਿਨ੍ਹਾਂ ਤੋਂ ਉੱਚ ਲਾਭ ਲੈਣ ਦਾ ਟੀਚਾ ਪੂਰਾ ਹੋ ਸਕੇ। ਬੁਲਾਰੇ ਅਨੁਸਾਰ ਵਧੇਰੇ ਗਿਣਤੀ 'ਚ ਸਟੋਰਾਂ ਦੇ ਸੰਚਾਲਨ ਵਾਸਤੇ ਕਈ ਕਦਮ ਚੁੱਕੇ ਜਾ ਰਹੇ ਹਨ। ਕੰਪਨੀ ਨਵੇਂ ਈਜ਼ੀ ਸਟੋਰ ਖੋਲਣ ਲਈ ਚੌਕੰਨੀ ਹੋਵੇਗੀ ਅਤੇ ਇਹ ਸਟੋਰ ਸਿਰਫ ਨੈਸ਼ਨਲ ਕੈਪੀਟਲ ਰੀਜ਼ਨ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼, ਬੇਂਗਲੁਰੂ, ਚੇਨਈ ਅਤੇ ਹੈਦਰਾਬਾਦ ਵਿਚ ਹੀ ਖੋਲ੍ਹੇ ਜਾਣਗੇ।

ਫਿਊਚਰ ਰਿਟੇਲ ਲਿਮਟਿਡ ਦੀ ਮਾਲਕੀ ਵਾਲੇ ਈਜ਼ੀ ਡੇ, ਬਿਗ ਬਾਜ਼ਾਰ ਅਤੇ ਹੈਰੀਟੇਜ ਫਰੈੱਸ਼ ਹਨ ਜਿਹੜੇ ਕਿ ਕਰਜ਼ ਦੇ ਭਾਰ ਹੇਠ ਹਨ ਅਤੇ ਇਨ੍ਹਾਂ ਦੇ  ਸੰਚਾਲਨ ਦੀ ਲਾਗਤ ਘਟਾਉਣ ਲਈ ਸਪਲਾਈ ਚੇਨ, ਮਾਰਕੀਟਿੰਗ, ਆਪ੍ਰੇਸ਼ਨ ਅਤੇ ਕਿਰਾਏ ਦੇ ਸਬੰਧ 'ਚ ਕੰਮ ਕੀਤੇ ਜਾ ਰਹੇ ਹਨ। ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਊਚਰ ਰਿਟੇਲ ਨੇ ਹਰ ਸਾਲ 300 ਨਵੇਂ ਸਟੋਰ ਖੋਲ੍ਹਣ ਦੀ ਥਾਂ ਇਸ ਵਿੱਤੀ ਸਾਲ ਪਹਿਲਾਂ ਹੀ 130 ਛੋਟੇ ਸਟੋਰ ਬੰਦ ਕਰ ਦਿਤੇ ਹਨ। ਹੁਣ ਫਿਊਚਰ ਰਿਟੇਲ ਜਦੋਂ ਤਕ ਲਾਭ ਦਾ ਟੀਚਾ ਹਾਸਲ ਨਹੀਂ ਕਰਦੀ ਉਸ ਸਮੇਂ ਤੱਕ ਕੋਈ ਛੋਟੇ ਸਟੋਰ ਨਹੀਂ ਖੋਲ੍ਹੇਗੀ ਅਰਥਾਤ ਹੁਣ ਕੰਪਨੀ 2021 ਤੱਕ ਕੋਈ ਨਵੇਂ ਸਟੋਰ ਨਹੀਂ ਖੋਲ੍ਹੇਗੀ।