European ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤ ਤੋਂ ਬਾਅਦ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਇਟਲੀ ਨੇ ਵੀ ਡਾਕ ਸੇਵਾ ਕੀਤੀ ਮੁਅੱਤਲ

European countries temporarily suspend postal services to the US

postal services US news : ਭਾਰਤ ਤੋਂ ਬਾਅਦ ਕਈ ਯੂਰਪੀ ਦੇਸ਼ਾਂ ਨੇ ਵੀ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ’ਚ ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡ, ਆਸਟਰੀਆ ਅਤੇ ਕਈ ਹੋਰ ਦੇਸ਼ ਸ਼ਾਮਲ ਹਨ। ਡਾਕ ਸੇਵਾ ਮੁਅੱਤਲ ਕਰਨ ਦਾ ਅਸਲ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਟੈਰਿਫ ਨਿਯਮ ਹਨ।

ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਇਸ ਸਾਲ 30 ਜੁਲਾਈ ਨੂੰ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ 800 ਡਾਲਰ (70 ਹਜ਼ਾਰ ਰੁਪਏ) ਤੱਕ ਦੇ ਸਮਾਨ ’ਤੇ ਟੈਰਿਫ ਛੋਟ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਛੋਟ 29 ਅਗਸਤ ਤੋਂ ਖਤਮ ਹੋ ਜਾਵੇਗੀ। ਯੂਰਪੀਅਨ ਡਾਕ ਸੰਗਠਨ ਪੋਸਟ ਯੂਰਪ ਅਤੇ ਹੋਰ ਡਾਕ ਵਿਭਾਗਾਂ ਅਨੁਸਾਰ ਨਵੇਂ ਨਿਯਮਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਲਈ ਡਾਕ ਰਾਹੀਂ ਸਾਮਾਨ ਭੇਜਣ ਦੀਆਂ ਸੇਵਾਵਾਂ ਨੂੰ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ।

ਭਾਰਤ ਦੇ ਸੰਚਾਰ ਮੰਤਰਾਲੇ ਅਨੁਸਾਰ ਅਮਰੀਕਾ ਦੇ ਟੈਰਿਫ ਨੂੰ ਲਾਗੂ ਕਰਨ ਅਤੇ ਇਕੱਠਾ ਕਰਨ ਦੀ ਪ੍ਰਕਿਰਿਆ ਸਪੱਸ਼ਟ ਨਹੀਂ ਹੈ। ਇਸ ਲਈ ਭਾਰਤ ਵਿੱਚ ਅਮਰੀਕਾ ਲਈ ਡਾਕ ਸੇਵਾਵਾਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਭਾਰਤੀ ਡਾਕ ਵਿਭਾਗ ਨੇ 25 ਅਗਸਤ ਤੋਂ ਅਮਰੀਕਾ ਲਈ ਜ਼ਿਆਦਾਤਰ ਡਾਕ ਸਮਾਨ ਦੀ ਬੁਕਿੰਗ ਮੁਅੱਤਲ ਕਰ ਦਿੱਤੀ ਹੈ ਅਤੇ ਫਿਲਹਾਲ ਇਹ ਫੈਸਲਾ ਅਸਥਾਈ ਤੌਰ ’ਤੇ ਲਾਗੂ ਕੀਤਾ ਜਾਵੇਗਾ। 23 ਅਗਸਤ ਨੂੰ ਡਾਕ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ।

ਇਸ ਦੇ ਨਾਲ ਹੀ ਜਰਮਨੀ ਦੇ ਡਾਇਚੇ ਪੋਸਟ ਨੇ ਕਿਹਾ ਕਿ ਨਿੱਜੀ ਅਤੇ ਵਪਾਰਕ ਗਾਹਕਾਂ ਲਈ ਪਾਰਸਲ ਭੇਜਣ ’ਤੇ ਅਸਥਾਈ ਪਾਬੰਦੀ ਲਗਾਈ ਗਈ ਹੈ। ਇਟਲੀ ਦੇ ਡਾਕ ਵਿਭਾਗ ਨੇ 23 ਅਗਸਤ ਤੋਂ ਇਸ ਸੇਵਾ ’ਤੇ ਰੋਕ ਲਗਾ ਦਿੱਤੀ ਗਈ ਹੈ। ਜਦਕਿ ਇੱਥੋਂ ਆਮ ਪੱਤਰ ਭੇਜੇ ਜਾ ਸਕਦੇ ਹਨ। ਇਸੇ ਤਰ੍ਹਾਂ ਬ੍ਰਿਟੇਨ ਦੀ ਰਾਇਲ ਮੇਲ ਸੇਵਾ ਨੇ ਅਮਰੀਕਾ ਭੇਜੇ ਜਾਣ ਵਾਲੇ ਸਾਰੇ ਪੈਕੇਜ ਰੋਕ ਦਿੱਤੇ ਹਨ। ਇਸ ਤੋਂ ਇਲਾਵਾ 100 ਡਾਲਰ ਤੋਂ ਵੱਧ ਕੀਮਤ ਦੇ ਸਮਾਨ ’ਤੇ 10 ਫ਼ੀ ਸਦੀ ਡਿਊਟੀ ਵੀ ਲਗਾਈ ਜਾਵੇਗੀ। ਫਰਾਂਸ ਅਤੇ ਨੀਦਰਲੈਂਡ ਨੇ ਵੀ ਟੈਰਿਫ ਵਸੂਲੀ ਦੀ ਵਿਵਸਥਾਸਾਫ਼ ਨਹੀਂ ਹੋਣ ਦੇ ਚਲਦੇ ਇਸ ਨੂੰ ਰੋਕ ਦਿੱਤਾ ਗਿਆ ਹੈ।