ਟਿਕਟਾਕ ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਚਿੰਗਾਰੀ ਐਪ ਤੇ ਰੋਜ਼ਾਨਾ ਬਣ ਰਹੀਆਂ 3.8 ਕਰੋੜ ਵੀਡੀਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਚਿੰਗਾਰੀ ਐਪ 'ਤੇ ਰੋਜ਼ਾਨਾ 95 ਮਿਲੀਅਨ ਭਾਵ 9.5 ਕਰੋੜ ਵੀਡੀਉਜ਼ ਦੇਖੀਆਂ ਜਾਂਦੀਆਂ ਹਨ

Chingari app

ਟਿਕਟਾਕ ਦੇ ਪਾਬੰਦੀ ਲੱਗਣ ਤੋਂ ਬਾਅਦ ਦੇਸੀ ਸ਼ਾਰਟ ਵੀਡੀਉ ਮੇਕਿੰਗ ਅਤੇ ਸ਼ੇਅਰਿੰਗ ਐਪ ਦੇ ਵਧੀਆ ਦਿਨ ਆ ਗਏ ਹਨ। ਐਮ ਐਕਸ ਟਕਾਟਕ ਸਮੇਤ ਜ਼ਬਰਦਸਤ ਐਪ ਦੀ ਤਰ੍ਹਾਂ ਹੀ ਹੁਣ ਚਿੰਗਾਰੀ ਐਪ ਦਾ ਜਲਵਾ ਵੀ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਹਾਲ ਹੀ ਵਿਚ ਦੇਸੀ ਐਪ ਚਿੰਗਾਰੀ ਦੇ ਐਕਟਿਵ ਯੂਜ਼ਰਜ਼ ਦਾ ਅੰਕੜਾ 38 ਮਿਲੀਅਨ ਭਾਵ 3.8 ਕਰੋੜ ਹੋ ਗਿਆ ਹੈ ਅਤੇ ਇਸ ਐਪ ਤੇ ਲੋਕ ਰੋਜ਼ਾਨਾ ਲੱਖਾਂ ਵੀਡੀਉਜ਼ ਬਣਾ ਰਹੇ ਹਨ।

ਹਾਲ ਹੀ ਵਿਚ ਚਿੰਗਾਰੀ ਨੇ ਕੁੱਝ ਡਾਟਾ ਜਾਰੀ ਕੀਤੇ ਜਿਸ ਮੁਤਾਬਕ ਚਿੰਗਾਰੀ ਐਪ 'ਤੇ ਰੋਜ਼ਾਨਾ 95 ਮਿਲੀਅਨ ਭਾਵ 9.5 ਕਰੋੜ ਵੀਡੀਉਜ਼ ਦੇਖੀਆਂ ਜਾਂਦੀਆਂ ਹਨ ਅਤੇ ਹਰ ਯੂਜ਼ਰ ਔਸਤਨ 51 ਮਿੰਟ ਇਸ ਸ਼ਾਰਟ ਵੀਡੀਉ ਸ਼ੇਅਰਿੰਗ ਐਪ 'ਤੇ ਸਮਾਂ ਦਿੰਦਾ ਹੈ ਜੋ ਕਿ ਕਈ ਮਸ਼ਹੂਰ ਦੇਸੀ-ਵਿਦੇਸ਼ੀ ਐਪ ਤੋਂ ਕਿਤੇ ਜ਼ਿਆਦਾ ਹੈ। ਚਿੰਗਾਰੀ ਦੇ 3.8 ਕਰੋੜ ਐਕਟਿਵ ਯੂਜ਼ਰਜ਼ ਹੋ ਗਏ ਹਨ ਜੋ ਕਿ ਵੱਡੀ ਸਫ਼ਲਤਾ ਹੈ। ਚੰਗਾਰੀ ਦੇ ਅੰਕੜਿਆਂ ਮੁਤਾਬਕ ਬੀਤੇ 45 ਦਿਨਾਂ ਵਿਚ ਇਸ ਐਪ 'ਤੇ ਯੂਜ਼ਰਜ਼ ਨੇ 2.6 ਬਿਲੀਅਨ ਲੋਕਾਂ ਨੇ ਸ਼ਾਰਟ ਵੀਡੀਉਜ਼ ਦੇਖੀਆਂ।

ਚਿੰਗਾਰੀ ਦੇ ਕੋ-ਫ਼ਾਊਂਡਰ ਅਤੇ ਸੀ.ਈ.ਓ. ਸੁਮਿਤ ਘੋਸ਼ ਨੇ ਦਸਿਆ ਕਿ ਪਿਛਲੇ ਇਕ ਹਫ਼ਤੇ ਦੌਰਾਨ ਚਿੰਗਾਰੀ ਐਪ ਦੇ ਐਕਟਿਵ ਯੂਜ਼ਰਜ਼ ਦੇ ਇੰਗੇਜਮੈਂਟ ਸਮੇਂ ਵਿਚ 611 ਫ਼ੀ ਸਦੀ ਦਾ ਵਾਧਾ ਹੋਇਆ ਹੈ ਜੋ ਕਿ ਰੀਕਾਰਡ ਹੀ ਹੈ। ਭਾਰਤ ਵਿਚ ਹੀ ਨਹੀਂ ਸਗੋਂ ਸੰਯੁਕਤ ਅਰਬ ਅਮੀਰਾਤ, ਅਮਰੀਕਾ, ਸਿੰਗਾਪੁਰ, ਕੁਵੈਤ, ਵੀਅਤਨਾਮ ਸਮੇਤ ਕਈ ਹੋਰ ਦੇਸ਼ਾਂ ਵਿਚ ਚਿੰਗਾਰੀ ਦੇ ਲੱਖਾਂ ਐਕਟਿਵ ਯੂਜ਼ਰਜ਼ ਹਨ ਜੋ ਰੋਜ਼ਾਨਾ ਲੱਖਾਂ ਵੀਡੀਉਜ਼ ਦੇਖਦੇ ਅਤੇ ਬਣਾਉਂਦੇ ਹਨ।

ਚਿੰਗਾਰੀ ਐਪ ਸਿਰਫ਼ ਹਿੰਦੀ ਵਿਚ ਹੀ ਨਹੀਂ ਸਗੋਂ ਬੰਗਾਲੀ, ਗੁਜਰਾਤੀ, ਪੰਜਾਬੀ, ਮਰਾਠੀ, ਤਮਿਲ, ਤੇਲਗੂ, ਕੰਨੜ ਵਰਗੀਆਂ ਦੇਸੀ ਭਾਸ਼ਾਵਾਂ ਨਾਲ ਇੰਗਲਿਸ਼ ਅਤੇ ਸਪੈਨਿਸ਼ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਹਨ ਜਿਥੇ ਇਨ੍ਹਾਂ ਭਾਸ਼ਾਵਾਂ ਦੇ ਯੂਜ਼ਰਜ਼ ਵੀਡੀਉ ਬਣਾਉਣ ਦੇ ਨਾਲ ਹੀ ਦੇਖ ਵੀ ਸਕਦੇ ਹਨ ਅਤੇ ਸ਼ੇਅਰ ਵੀ ਕਰ ਸਕਦੇ ਹਨ।