ਮੋਟੋਰੋਲਾ ਭਾਰਤ 'ਚ ਲਾਂਚ ਕਰੇਗਾ ਸਭ ਤੋਂ ਸਸਤਾ 5G ਸਮਾਰਟਫ਼ੋਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਟੋਰੋਲਾ ਇਸ ਸਸਤੇ 5ਜੀ ਫ਼ੋਨ ਰਾਹੀਂ ਭਾਰਤ ਵਿਚ ਰੀਅਲਮੀ, ਸ਼ਾਉਮੀ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ।

Motorola

ਦੁਨੀਆਂ ਭਰ ਵਿਚ ਹੁਣ 5ਜੀ ਨੈੱਟਵਰਕ ਯਾਨੀ 5ਜੀ ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਵੀ 5ਜੀ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ਵਿਚ ਆਪਣੇ 5ਜੀ ਹੈਂਡਸੈੱਟ ਲਾਂਚ ਕਰ ਰਹੀਆਂ ਹਨ। ਹੁਣ ਮੋਟੋਰੋਲਾ ਅਪਣਾ ਨਵਾਂ 5ਜੀ ਸਮਾਰਟਫ਼ੋਨ ਭਾਰਤ ਵਿਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫ਼ੋਨ ਦੀ ਕੀਮਤ ਤੋਂ ਅਜੇ ਪਰਦਾ ਨਹੀਂ ਉਠਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤ ਵਿਚ ਸੱਭ ਤੋਂ ਸਸਤਾ 5ਜੀ ਫ਼ੋਨ ਹੋ ਸਕਦਾ ਹੈ। 

ਇਸ ਤੋਂ ਪਹਿਲਾਂ ਕੰਪਨੀ ਮੋਟੋ ਜੀ 5ਜੀ ਪਲੱਸ ਵੀ ਭਾਰਤ ਵਿਚ ਲਾਂਚ ਕਰ ਚੁਕੀ ਹੈ। ਮੋਟੋਰੋਲਾ ਇਸ ਸਸਤੇ 5ਜੀ ਫ਼ੋਨ ਰਾਹੀਂ ਭਾਰਤ ਵਿਚ ਰੀਅਲਮੀ, ਸ਼ਾਉਮੀ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ। ਅਜਿਹੇ ਵਿਚ ਹੁਣ ਮੋਟੋਰੋਲਾ ਵੀ ਵਨਪਲੱਸ ਦੇ ਨਾਲ ਹੀ ਸੈਮਸੰਗ, ਐਪਲ, ਹੁਵਾਵੇਈ ਅਤੇ ਐਮ.ਆਈ. ਨੂੰ ਟੱਕਰ ਦੇਣ ਲਈ ਸਸਤਾ 5ਜੀ ਫ਼ੋਨ ਲਿਆ ਰਹੀ ਹੈ ਜਿਸ ਨਾਲ ਇਸ ਦੀ ਸੈਮਸੰਗ ਵਿਚ ਮੁਕਾਬਲੇਬਾਜ਼ੀ ਹੋਰ ਵਧ ਜਾਵੇਗੀ।