ਓੱਪੋ ਐਫ਼7 ਭਾਰਤ 'ਚ ਲਾਂਚ, 25 ਮੈਗਾਪਿਕਸਲ ਫ਼ਰੰਟ ਕੈਮਰਾ
ਓੱਪੋ ਨੇ ਭਾਰਤ 'ਚ ਅਪਣਾ ਨਵਾਂ ਫਲੈਗਸ਼ਿਪ ਸਮਾਰਟਫ਼ੋਨ ਓੱਪੋ ਐਫ਼7 ਲਾਂਚ ਕਰ ਦਿਤਾ ਹੈ। ਫ਼ੋਨ 'ਚ ਏਆਈ ਪਾਵਰਡ ਸੈਲਫ਼ੀ ਟੈਕਨਾਲਾਜੀ ਹੈ। ਫ਼ੋਨ ਦੇਖਣ 'ਚ iPhone X ਦੀ ਤਰ੍ਹਾਂ..
ਨਵੀਂ ਦਿੱਲੀ: ਓੱਪੋ ਨੇ ਭਾਰਤ 'ਚ ਅਪਣਾ ਨਵਾਂ ਫਲੈਗਸ਼ਿਪ ਸਮਾਰਟਫ਼ੋਨ ਓੱਪੋ ਐਫ਼7 ਲਾਂਚ ਕਰ ਦਿਤਾ ਹੈ। ਫ਼ੋਨ 'ਚ ਏਆਈ ਪਾਵਰਡ ਸੈਲਫ਼ੀ ਟੈਕਨਾਲਾਜੀ ਹੈ। ਫ਼ੋਨ ਦੇਖਣ 'ਚ iPhone X ਦੀ ਤਰ੍ਹਾਂ ਹੈ ਅਤੇ ਇਸ 'ਚ ਅੱਗੇ ਦੀ ਤਰਫ਼ ਇਕ ਨੋਕ ਹੈ। ਫ਼ੋਨ 4 ਜੀਬੀ ਰੈਮ/64 ਜੀਬੀ ਸਟੋਰੇਜ ਅਤੇ 6 ਜੀਬੀ ਰੈਮ/128 ਜੀਬੀ ਸਟੋਰੇਜ ਆਪਸ਼ਨ 'ਚ ਮਿਲਦਾ ਹੈ।
ਫ਼ੋਨ ਦੀ ਸੱਭ ਤੋਂ ਅਹਿਮ ਖ਼ਾਸੀਅਤ ਹੈ ਇਸ 'ਚ ਮੌਜੂਦ 25 ਮੈਗਾਪਿਕਸਲ ਦਾ ਫ਼ਰੰਟ ਕੈਮਰਾ। ਓੱਪੋ ਨੇ ਇਸ ਨੂੰ ਸੈਂਸਰ ਐਚਡੀਆਰ ਨਾਂ ਦਿਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸੇਂਸਰ ਦੀ ਮਦਦ ਨਾਲ ਇਕੱਠੀ ਤਿੰਨ ਸੈਲਫ਼ੀ ਲੈ ਸਕਦੇ ਹੋ ਆਮ, ਓਵਰ ਐਕਸਪੋਜ਼ਡ ਅਤੇ ਅੰਡਰ ਐਕਸਪੋਜ਼ਡ। ਘੱਟ ਰੋਸ਼ਨੀ 'ਚ ਵੀ ਓੱਪੋ ਐਫ਼7 'ਚ ਚੰਗੀ ਕਵਾਲਿਟੀ ਦੀ ਤਸਵੀਰ ਆਵੇਗੀ। ਫ਼ੌਨ 'ਚ ਏਆਈ ਬਿਊਟੀ 2.0 ਤਕਨੀਕ ਹੈ। ਕੈਮਰੇ 'ਚ ਪੋਰਟਰੇਟ ਮੋੜ ਹੈ ਜੋ ਇਕ ਖ਼ਾਸ ਵਿਵਿਡ ਮੋੜ ਦੇ ਨਾਲ ਆਉਂਦਾ ਹੈ।
ਓੱਪੋ ਐਫ਼7 ਦੀ ਕੀਮਤ, ਉਪਲਬਧਤਾ ਅਤੇ ਲਾਂਚ ਆਫ਼ਰਜ਼
ਓੱਪੋ ਐਫ਼7 ਦੇ 4 ਜੀਬੀ ਰੈਮ / 64 ਜੀਬੀ ਸਟੋਰੇਜ ਦੀ ਕੀਮਤ 21,990 ਰੁਪਏ ਹੈ ਜਦੋਂ ਕਿ 6 ਜੀਬੀ ਰੈਮ/128 ਜੀਬੀ ਸਟੋਰੇਜ ਦੀ ਕੀਮਤ 26,990 ਰੁਪਏ ਹੈ। ਫ਼ੋਨ ਲਈ 2 ਅਪ੍ਰੈਲ ਨੂੰ ਆਨਲਾਈਨ ਅਤੇ ਆਫ਼ਲਾਇਨ ਫ਼ਲੈਸ਼ ਸੇਲ ਹੋਵੇਗੀ।
ਆਨਲਾਈਨ ਸੇਲ ਵਿਸ਼ੇਸ਼ ਤੌਰ 'ਤੇ ਫ਼ਲਿਪਕਾਰਟ 'ਤੇ ਜਦਕਿ ਆਫ਼ਲਾਈਨ ਸੇਲ ਓੱਪੋ ਸਟੋਰ 'ਤੇ ਹੋਵੇਗੀ। ਕੰਪਨੀ ਨੇ ਫ਼ੋਨ ਲਈ ICICI ਬੈਂਕ ਨਾਲ ਸਾਂਝੇ ਕੀਤੀ ਹੈ ਜਿਸ ਦੇ ਆਈਸੀਆਈਸੀਆਈ ਬੈਂਕ ਕਾਰਡ ਧਾਰਕਾਂ ਨੂੰ 5 ਫ਼ੀ ਸਦੀ ਦੀ ਛੋਟ ਮਿਲੇਗੀ। ਕੰਪਨੀ, ਸਮਾਰਟਫ਼ੋਨ 'ਤੇ ਸਕਰੀਨ ਰੀਪਲੇਸਮੈਂਟ ਵਾਰੰਟੀ ਵੀ ਦੇ ਰਹੀ ਹੈ। ਫ਼ੋਨ 9 ਅਪ੍ਰੈਲ ਤੋਂ ਦੇਸ਼ਭਰ 'ਚ ਵਿਕਰੀ ਲਈ ਉਪਲਬਧ ਹੋਵੇਗਾ।
ਓੱਪੋ ਐਫ਼7 ਸਪੈਸਿਫਿਕੇਸ਼ਨ ਅਤੇ ਫ਼ੀਚਰਜ਼
ਓੱਪੋ ਐਫ਼7 'ਚ 6.23 ਇੰਚ ਫੁੱਲਐਚਡੀ+ ਸਕਰੀਨ ਹੈ। ਫ਼ੋਨ ਦੀ ਸਕਰੀਨ ਨੂੰ ਕੰਪਨੀ ਨੇ ਸੁਪਰ ਫੁਲ ਸਕਰੀਨ ਨਾਂ ਦਿਤਾ ਹੈ। ਸਮਾਰਟਫ਼ੋਨ 'ਚ 64-ਬਿਟ ਮੀਡੀਆ-ਟੇਕ ਹੀਲਓ ਪੀ60 ਆਕਟਾ-ਕੋਰ ਪ੍ਰੋਸੈੱਸਰ ਹੈ। ਫ਼ੋਨ 'ਚ ਫੇਸ਼ੀਅਲ ਅਨਲਾਕ ਫ਼ੀਚਰ ਹੈ। ਇਸ ਦੇ ਇਲਾਵਾ ਫ਼ੀਂਗਰਪ੍ਰਿੰਟ ਸੈਂਸਰ ਵੀ ਦਿਤਾ ਗਿਆ ਹੈ।
ਸੁਰੱਖਿਆ ਲਈ ਫ਼ੋਨ 'ਚ ਸੇਫ ਬਾਕਸ, ਐਪ ਹਾਇਡਿੰਗ ਅਤੇ ਪਰਮਿਸ਼ਨ ਵਰਗੇ ਐਪ ਪਹਿਲਾਂ ਤੋਂ ਇਨਸਟਾਲ ਆਉਂਦੇ ਹਨ। ਫ਼ੋਨ 'ਚ ਇਕ ਇੰਡੀਅਨ ਥੀਮ ਵੀ ਹੈ। ਫ਼ੋਨ ਦਾ ਡਾਈਮੈਂਸ਼ਨ 156x75.3x7.8 ਮਿਲੀਮੀਟਰ ਅਤੇ ਭਾਰ 158 ਗਰਾਮ ਹੈ।