ਸਮੁੰਦਰੀ ਜੀਵਨ ਦਾ ਪਤਾ ਲਗਾਉਣ ਲਈ ਬਣਿਆ ਵਿਸ਼ੇਸ਼ ਰੋਬੋਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਿਗਿਆਨੀਆਂ ਨੇ ਮੱਛੀ ਵਾਂਗ ਦਿਸਣ ਵਾਲਾ ਇਕ ਪਾਰਦਰਸ਼ੀ ਅਤੇ ਨਵੇਂ ਕਿਸਮ ਦਾ ਰੋਬੋਟ ਬਣਾਇਆ ਹੈ ਜੋ ਬਿਨਾਂ ਕਿਸੇ ਬਿਜਲੀ ਮੋਟਰ ਦੇ ਖਾਰੇ ਪਾਣੀ 'ਚ ਖਾਮੋਸ਼ੀ ਨਾਲ ਤੈਰ ਸਕਦਾ...

Special robot for exploring marine life

ਨਵੀਂ ਦਿੱਲੀ, 26 ਅਪ੍ਰੈਲ : ਵਿਗਿਆਨੀਆਂ ਨੇ ਮੱਛੀ ਵਾਂਗ ਦਿਸਣ ਵਾਲਾ ਇਕ ਪਾਰਦਰਸ਼ੀ ਅਤੇ ਨਵੇਂ ਕਿਸਮ ਦਾ ਰੋਬੋਟ ਬਣਾਇਆ ਹੈ ਜੋ ਬਿਨਾਂ ਕਿਸੇ ਬਿਜਲੀ ਮੋਟਰ ਦੇ ਖਾਰੇ ਪਾਣੀ 'ਚ ਖਾਮੋਸ਼ੀ ਨਾਲ ਤੈਰ ਸਕਦਾ ਹੈ।

ਰੋਬੋਟ ਖ਼ੁਦ ਨੂੰ ਅੱਗੇ ਵਧਾ ਸਕੇ, ਇਸ ਦੇ ਲਈ ਅਮਰੀਕਾ ਦੀ ਯੂਨਵਰਸਿਟੀ ਦੇ ਇੰਜੀਨੀਅਰਾਂ ਅਤੇ ਸਮੁੰਦਰੀ ਜੀਵ ਦੇ ਵਿਗਿਆਨੀਆਂ ਨੇ ਪਾਣੀ ਨਾਲ ਭਰੀਆਂ ਨਕਲੀ ਮਾਸਪੇਸ਼ੀਆਂ ਦੀ ਵਰਤੋਂ ਕੀਤੀ ਹੈ। ਪੈਰ ਦੇ ਆਕਾਰ ਜਿੰਨਾ ਲੰਮਾ ਇਹ ਰੋਬੋਟ ਅਸਲ 'ਚ ਪਾਰਦਰਸ਼ੀ ਵੀ ਹੈ ਅਤੇ ਸਤ੍ਹਾ 'ਤੇ ਰਹਿਣ ਵਾਲੇ ਇਕ ਬਿਜਲੀ ਬੋਰਡ ਨਾਲ ਜੁੜਿਆ ਰਹਿੰਦਾ ਹੈ।  

ਇਸ ਰੋਬੋਟ ਦੀ ਉਸਾਰੀ ਭਵਿੱਖੀ ਖੋਜਾਂ ਦੀ ਦਿਸ਼ਾ ਵਲ ਇਕ ਅਹਿਮ ਕਦਮ ਹੈ। ਇਹ ਨਾਜ਼ੁਕ ਰੋਬੋਟ ਮੱਛੀਆਂ ਅਤੇ ਬਿਨਾਂ ਰੀੜ੍ਹ ਵਾਲੇ ਜੀਵਾਂ ਨੂੰ ਨੁਕਸਾਨ ਪਹੁੰਚਾਏ ਜਾਂ ਪਰੇਸ਼ਾਨ ਕੀਤੇ ਬਿਨਾਂ ਉਨ੍ਹਾਂ ਨਾਲ ਤੈਰ ਸਕਦੇ ਹਨ। 

ਖੋਜਕਾਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਜੀਵਨ ਦਾ ਪਤਾ ਲਗਾਉਣ ਲਈ ਬਣੇ ਪਾਣੀ ਦੇ ਹੇਠਾਂ ਚੱਲਣ ਵਾਲੇ ਜ਼ਿਆਦਾਤਰ ਵਾਹਨ ਸਖ਼ਤ ਹੁੰਦੇ ਹਨ ਅਤੇ ਇਨ੍ਹਾਂ 'ਚ ਬਹੁਤ ਆਵਾਜ਼ ਕਰਨ ਵਾਲੀਆਂ ਬਿਜਲੀ ਮੋਟਰਾਂ ਲੱਗੀਆਂ ਹੁੰਦੀਆਂ ਹਨ ਪਰ ਇਨ੍ਹਾਂ ਰੋਬੋਟਾਂ ਵਿਚ ਅਜਿਹਾ ਨਹੀਂ ਹੈ।