ਸੁਜ਼ੁਕੀ ਨੇ ਲਾਂਚ ਕੀਤਾ ਜੀ.ਐਸ.ਐਕਸ-ਐਸ750 ਮੋਟਰ ਸਾਇਕਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੁਜ਼ੁਕੀ ਮੋਟਰ ਸਾਇਕਲ ਇੰਡੀਆ ਨੇ 1000 ਸੀ.ਸੀ. ਤੋਂ ਘੱਟ ਸਮਰਥਾ ਵਾਲਾ ਅਪਣਾ ਪਹਿਲਾ ਮੋਟਰ ਸਾਇਕਲ ਜੀ.ਐਸ.ਐਕਸ. ਐਸ. 750 ਭਾਰਤ 'ਚ ਪੇਸ਼ ਕੀਤਾ ਹੈ...

Suzuki launched GSX-S750 Motorcycle

ਨਵੀਂ ਦਿੱਲੀ, 26 ਅਪ੍ਰੈਲ: ਸੁਜ਼ੁਕੀ ਮੋਟਰ ਸਾਇਕਲ ਇੰਡੀਆ ਨੇ 1000 ਸੀ.ਸੀ. ਤੋਂ ਘੱਟ ਸਮਰਥਾ ਵਾਲਾ ਅਪਣਾ ਪਹਿਲਾ ਮੋਟਰ ਸਾਇਕਲ ਜੀ.ਐਸ.ਐਕਸ. ਐਸ. 750 ਭਾਰਤ 'ਚ ਪੇਸ਼ ਕੀਤਾ ਹੈ।

ਦਿੱਲੀ ਸ਼ੋਅਰੂਮ 'ਚ ਇਸ ਦੀ ਕੀਮਤ 7.45 ਲੱਖ ਰੁਪਏ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਨਵੇਂ ਵਿੱਤੀ ਸਾਲ 'ਚ ਜੀ.ਐਸ.ਐਕਸ. ਐਸ. 750 ਪਹਿਲੀ ਨਵੀਂ ਪੇਸ਼ਕਸ਼ ਹੈ। ਇਸ ਦੇ ਨਾਲ ਹੀ ਇਹ 1000 ਸੀ.ਸੀ. ਤੋਂ ਘੱਟ ਸਮਰਥਾ ਵਾਲਾ ਪਹਿਲਾ ਮੋਟਰ ਸਾਇਕਲ ਹੈ।

ਜੀ.ਐਸ.ਐਕਸ. ਐਸ. 750 'ਚ 749 ਸੀ.ਸੀ. ਚਾਰ ਸਿਲੰਡਰ ਫਿਊਲ ਇੰਜੈਕਸ਼ਨ ਇੰਜਨ ਲਗਿਆ ਹੋਇਆ ਹੈ। ਸੁਜ਼ੁਕੀ ਮੋਟਰ ਸਾਇਕਲ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸਾਤੋਸ਼ੀ ਉਚਿਦਾ ਨੇ ਇਕ ਬਿਆਨ 'ਚ ਕਿਹਾ ਕਿ ਸਾਡੀ ਹਰ ਸਾਲ ਭਾਰਤੀ ਬਾਜ਼ਾਰ 'ਚ ਨਵੇਂ ਅਤੇ ਪ੍ਰੀਮੀਅਮ ਉਤਪਾਦ ਪੇਸ਼ ਕਰਨ ਦੀ ਵਚਨਬੱਧਤਾ ਹੈ।