ਜਲਦੀ ਨਿਪਟਾ ਲਓ ਬੈਂਕ ਦੇ ਕੰਮ, ਮਈ ਮਹੀਨੇ ’ਚ 12 ਦਿਨ ਬੰਦ ਰਹਿਣਗੇ ਬੈਂਕ
ਮਹੀਨੇ ਵਿਚ ਆ ਰਹੇ ਹਨ 5 ਐਤਵਾਰ
ਨਵੀਂ ਦਿੱਲੀ: ਨਵੇਂ ਮਹੀਨੇ ਦੀ ਸ਼ੁਰੂਆਤ ਵਿੱਚ ਕੁਝ ਦਿਨ ਬਾਕੀ ਹਨ। ਮਈ ਮਹੀਨੇ ਦੀ ਸ਼ੁਰੂਆਤ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਾਂ ਦੀਆਂ ਛੁੱਟੀਆਂ ਤੱਕ ਬਹੁਤ ਸਾਰੇ ਬਦਲਾਅ ਆਉਣਗੇ। ਮਈ ਦੇ ਮਹੀਨੇ ਵਿਚ ਜੇ ਤੁਹਾਡੇ ਕੋਲ ਬੈਂਕ ਨਾਲ ਸਬੰਧਿਤ ਕੋਈ ਕੰਮ ਹੈ, ਤਾਂ ਬ੍ਰਾਂਚ ਵਿਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਸੂਚੀ ਵੇਖੋ ਤੇ ਫਿਰ ਹੀ ਘਰ ਤੋਂ ਬਾਹਰ ਜਾਣਾ। ਮਈ ਮਹੀਨੇ ਵਿਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ।
ਇਹ ਦਿਨ ਬੰਦ ਰਹਿਣਗੇ ਬੈਂਕ
ਮਹੀਨੇ ਦਾ ਦੂਜਾ ਅਤੇ ਚੌਥੇ ਸ਼ਨੀਵਾਰ 8 ਅਤੇ 22 ਮਈ ਨੂੰ ਆ ਰਹੇ ਹਨ। ਇਨ੍ਹਾਂ ਦੋਵਾਂ ਦਿਨਾਂ ਵਿਚ ਕੋਈ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ 2 ਮਈ, 9 ਮਈ, 16 ਮਈ, 23 ਮਈ ਅਤੇ 30 ਮਈ ਨੂੰ ਐਤਵਾਰ ਦੀ ਛੁੱਟੀ ਰਹੇਗੀ।
ਹੋਰ ਛੁੱਟੀਆਂ
ਮਈ ਵਿਚ ਈਦ, ਅਕਸ਼ੈ ਤ੍ਰਿਤੀਆ ਅਤੇ ਬੁੱਧ ਪੂਰਨਮਾ ਸਮੇਤ ਬਹੁਤ ਸਾਰੇ ਤਿਉਹਾਰ ਆਉਣ ਵਾਲੇ ਹਨ। ਦੇਸ਼ ਦੀਆਂ ਵੱਖ-ਵੱਖ ਸੂਬਾ ਸਰਕਾਰ ਆਪਣੇ ਸੂਬਿਆਂ ਵਿਚ ਸਥਾਨਕ ਤਿਉਹਾਰਾਂ ਮੁਤਾਬਕ ਛੁੱਟੀਆਂ ਨਿਰਧਾਰਤ ਕਰਦੀਆਂ ਹਨ।
ਮਈ ਮਹੀਨੇ ਵਿਚ ਬੈਂਕ ਛੁੱਟੀਆਂ ਦੀ ਸੂਚੀ
1 ਮਈ, ਮਹਾਰਾਸ਼ਟਰ ਦਿਵਸ / ਮਈ ਦਿਵਸ ਹੈ। ਇਸ ਦਿਨ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕੋਲਕਾਤਾ, ਕੋਚੀ, ਮੁੰਬਈ, ਨਾਗਪੁਰ, ਪਣਜੀ, ਪਟਨਾ, ਚੇਨਈ, ਤਿਰੂਵਨੰਤਪੁਰਮ, ਹੈਦਰਾਬਾਦ, ਗੁਹਾਟੀ, ਇੰਫਾਲ, ਬੰਗਲੁਰੂ ਅਤੇ ਬੇਲਾਪੁਰ ਸੂਬਿਆਂ ਦੇ ਬੈਂਕ ਬੰਦ ਰਹਿਣਗੇ।
7 ਮਈ ਸ਼ੁੱਕਰਵਾਰ ਨੂੰ ਜਮਾਤ-ਉਲ-ਵਿਦਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਰਮਜ਼ਾਨ ਦਾ ਆਖਰੀ ਜੁਮਾ ਨਮਾਜ਼ ਅਦਾ ਕੀਤੀ ਜਾਵੇਗੀ। ਇਸ ਮੌਕੇ ਸਿਰਫ਼ ਜੰਮੂ ਅਤੇ ਸ੍ਰੀਨਗਰ ਵਿਚ ਬੈਂਕ ਹੀ ਬੰਦ ਰਹਿਣਗੇ।
13 ਮਈ ਈਦ-ਉਲ-ਫਿਤਰ ਹੈ। ਇਸ ਦਿਨ ਬੇਲਾਪੁਰ, ਜੰਮੂ, ਕੋਚੀ, ਮੁੰਬਈ, ਨਾਗਪੁਰ, ਸ੍ਰੀਨਗਰ ਅਤੇ ਤਿਰੂਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ।
14 ਮਈ ਸ਼ੁੱਕਰਵਾਰ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ / ਰਮਜ਼ਾਨ-ਈਦ (ਈਦ-ਯੂਲ-ਫਿੱਤਰਾ / ਬਸਾਵਾ ਜਯੰਤੀ ਅਤੇ ਅਕਸ਼ੈ ਤ੍ਰਿਤੀਆ) ਹੈ। ਬਹੁਤ ਸਾਰੇ ਸ਼ਹਿਰਾਂ ਦੇ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।
26 ਮਈ ਨੂੰ ਬੁੱਧ ਪੂਰਨਮਾ ਹੈ। ਇਸ ਦਿਨ ਅਗਰਤਲਾ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਅਤੇ ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿੱਚ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਬੈਂਕ ਕਾਰਜਸ਼ੀਲ ਹਨ, ਪਰ ਇੱਕ ਸੀਮਤ ਸਮੇਂ ਲਈ। ਕਈ ਸੂਬਿਆਂ 'ਚ ਬੈਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕ 4 ਘੰਟੇ ਕਰ ਦਿੱਤਾ ਗਿਆ ਹੈ। ਉਤਰ ਪ੍ਰਦੇਸ਼ ਵਿਚ ਅੱਜ ਤੋਂ ਮਈ ਤੱਕ 10 ਤੋਂ 4 ਵਜੇ ਤੱਕ ਬੈਂਕ ਖੁੱਲ੍ਹਣਗੇ ਅਤੇ ਸ਼ਾਮ 4 ਵਜੇ ਤੋਂ ਬਾਅਦ ਬੈਂਕ ਬੰਦ ਰਹਿਣਗੇ।