ਅਜਿਹਾ ਰੋਬੋਟ ਜੋ ਇਕ ਮਿੰਟ 'ਚ ਲੈ ਲੈਂਦਾ ਹੈ ਕਾਰ ਦਾ ਆਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਰੋਬੋਟ ਦੀ ਦੁਨੀਆਂ ਤਰੱਕੀ ਦੀ ਇਕ ਨਵੀਂ ਦਿਸ਼ਾ ਬਣ ਰਹੀ ਹੈ। ਕਦੇ ਬੈਂਕ 'ਚ ਤਾਂ ਕਦੇ ਰੇਸਤਰਾਂ 'ਚ ਇਹਨਾਂ ਦੀ ਫੌਜ ਮਨੁੱਖਾਂ ਦਾ ਕੰਮ ਸੰਭਾਲ ਰਹੀ ਹੈ। ਹੁਣ ਜਪਾਨੀ...

Robot transform into car

ਟੋਕਿਯੋ : ਰੋਬੋਟ ਦੀ ਦੁਨੀਆਂ ਤਰੱਕੀ ਦੀ ਇਕ ਨਵੀਂ ਦਿਸ਼ਾ ਬਣ ਰਹੀ ਹੈ। ਕਦੇ ਬੈਂਕ 'ਚ ਤਾਂ ਕਦੇ ਰੇਸਤਰਾਂ 'ਚ ਇਹਨਾਂ ਦੀ ਫੌਜ ਮਨੁੱਖਾਂ ਦਾ ਕੰਮ ਸੰਭਾਲ ਰਹੀ ਹੈ। ਹੁਣ ਜਪਾਨੀ ਵਿਗਿਆਨੀਆਂ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ, ਜੋ ਅੱਖ ਝਪਕਦੇ ਹੀ ਕਾਰ 'ਚ ਬਦਲ ਜਾਂਦਾ ਹੈ। ਇਸ ਦੀ ਪਹਿਲੀ ਝਲਕ ਹਾਲ ਹੀ 'ਚ ਜਪਾਨ ਦੇ ਟੋਕਿਯੋ 'ਚ ਪੇਸ਼ ਕੀਤੀ ਗਈ।  ਇਸ ਦਾ ਨਾਮ ਜੇ - ਡੀਟ ਹਾਫ਼ ਰੱਖਿਆ ਗਿਆ ਹੈ। ਇਸ ਰੋਬੋਟ ਦੀ ਲੰਮਾਈ 3.5 ਮੀਟਰ ਜਾਂ 12 ਫੁੱਟ ਹੈ।

ਇਹ ਦੋ ਸੀਟਰ ਸਪੋਰਟਸ ਕਾਰ 'ਚ ਬਦਲ ਸਕਦਾ ਹੈ ਅਤੇ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੋੜ ਸਕਦਾ ਹੈ।  ਖਾਸ ਗੱਲ ਇਹ ਹੈ ਕਿ ਇਸ ਰੋਬੋਟ ਨੂੰ ਕਾਰ 'ਚ ਬਦਲਣ 'ਚ ਸਿਰਫ਼ ਇਕ ਮਿੰਟ ਦਾ ਸਮਾਂ ਲਗਦਾ ਹੈ। ਰੋਬੋਟ ਦੇ ਆਕਾਰ 'ਚ ਇਹ 100 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਸਕਦਾ ਹੈ। ਕਾਰ ਤੋਂ ਰੋਬੋਟ ਦੀ ਆਕਾਰ ਤਿਆਰ ਕਰਦੇ ਸਮੇਂ ਇਸ ਦੀ ਸੀਟ ਅਤੇ ਹੁੱਡ ਉੱਤੇ ਨੂੰ ਉਠ ਜਾਂਦੇ ਹਨ। ਇਸ ਤੋਂ ਰੋਬੋਟ ਦਾ ਸਿਰ ਦਿਖਣ ਲਗਦਾ ਹੈ।

ਕਾਰ ਦਾ ਆਕਾਰ ਲੈਣ 'ਤੇ ਇਹ 4 ਮੀਟਰ ਯਾਨੀ ਲਗਭਗ 13 ਫੁੱਟ ਲੰਮਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਪ੍ਰੋਟੋਟਾਇਪ ਦਾ ਭਾਰ 35 ਕਿੱਲੋਗ੍ਰਾਮ ਦਾ ਸੀ। ਅਪਣੀ ਤਰ੍ਹਾਂ ਦੇ ਇਸ ਵਿਲੱਖਣ ਰੋਬੋਟ ਨੂੰ ਇਕ ਜਪਾਨੀ ਕੰਪਨੀ ਨੇ ਡਿਜ਼ਾਈਨ ਕੀਤਾ ਹੈ,  ਜਿਸ ਦੇ ਸੀਈਓ ਕੈਨਜੀ ਇਸ਼ਿਡਾ ਨੂੰ ਬਚਪਨ 'ਚ ਟਰਾਂਸਫ਼ਾਰਮਰ ਹੀਰੋਜ਼ ਐਨਿਮੇਸ਼ਨ ਫ਼ਿਲਮ ਦੇ ਸ਼ੌਕੀਨ ਸਨ।

ਉਨ੍ਹਾਂ ਨੇ ਫ਼ਾਈਨਲ ਰੋਬੋਟ ਤਿਆਰ ਕਰਨ ਤੋਂ ਪਹਿਲਾਂ ਇਸ ਦਾ ਪ੍ਰੋਟੋਟਾਇਪ ਬਣਾਇਆ ਸੀ, ਜਿਸ ਨੂੰ 2014 'ਚ ਸਾਲਾਨਾ ਡਿਜਿਟਲ ਕਾਂਨਟੈਂਟ ਐਕਸਪੋ 'ਚ ਵੀ ਪੇਸ਼ ਕੀਤਾ ਗਿਆ ਸੀ। ਇਸ ਦਾ ਪਹਿਲਾ ਵਰਜ਼ਨ ਸਾਲ 2015 'ਚ ਤਿਆਰ ਕੀਤਾ ਗਿਆ ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਹੋਣ 'ਚ ਤਿੰਨ ਸਾਲ ਲਏ ਗਏ।