ਅਗਲੇ ਮਹੀਨੇ ਭਾਰਤ 'ਚ ਬੰਦ ਹੋ ਜਾਵੇਗੀ ਈ-ਬੇਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਈ-ਕਾਮਰਸ ਕੰਪਨੀ ਈਬੇਅ ਡਾਟ ਇਨ ਅਗਲੇ ਮਹੀਨੇ ਤੋਂ ਕੰਮ ਕਰਨਾ ਬੰਦ ਕਰ ਦੇਵੇਗੀ............

E-Bay

ਨਵੀਂ ਦਿੱਲੀ : ਈ-ਕਾਮਰਸ ਕੰਪਨੀ ਈਬੇਅ ਡਾਟ ਇਨ ਅਗਲੇ ਮਹੀਨੇ ਤੋਂ ਕੰਮ ਕਰਨਾ ਬੰਦ ਕਰ ਦੇਵੇਗੀ। ਕੰਪਨੀ ਅਜੇ ਮੁੱਖ ਤੌਰ 'ਤੇ ਅਪਣੇ ਮੰਚ 'ਤੇ ਪੁਰਾਣੇ ਉਤਪਾਦਾਂ ਨੂੰ ਮੁੜ ਠੀਕ (ਰੀਫ਼ਰਬਿਸ਼) ਕਰ ਕੇ ਵੇਚਦੀ ਹੈ। ਈਬੇਅ ਦੀ ਮਾਲਕ ਕੰਪਨੀ ਫ਼ਲਿਪਕਾਰਟ ਨੇ ਇਸ ਦੇ ਬਲਦੇ ਇਕ ਨਵਾਂ ਮੰਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਈਬੇਅ ਨੇ ਅਪਣੇ ਇਸ ਭਾਰਤੀ ਪਰਿਚਾਲਨ ਨੂੰ ਪਿਛਲੇ ਸਾਲ ਫ਼ਲਿਪਕਾਰਟ ਨੂੰ ਵੇਚ ਦਿਤਾ ਸੀ। ਨਾਲ ਹੀ ਉਸ 'ਚ 50 ਕਰੋੜ ਡਾਲਰ ਦਾ ਨਿਵੇਸ਼ ਵੀ ਕੀਤਾ ਸੀ। ਇਸ ਪ੍ਰਕਿਰਿਆ 'ਚ ਫ਼ਲਿਪਕਾਰਟ ਨੇ ਟੇਂਸੇਂਟ ਅਤੇ ਮਾਈਕ੍ਰੋਸਾਫ਼ਟ ਤੋਂ ਵੀ ਨਿਵੇਸ਼ ਇਕਤਰ ਕੀਤਾ ਸੀ। ਕੁਲ ਨਿਵੇਸ਼ 1.4 ਅਰਬ ਡਾਲਰ ਦਾ ਸੀ।

ਫ਼ਲਿਪਕਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਲਿਆਣ ਕ੍ਰਿਸ਼ਣਮੂਰਤੀ ਨੇ ਕਰਮੀਆਂ ਨੂੰ ਭੇਜੇ ਈਮੇਲ 'ਚ ਕਿਹਾ ਹੈ ਕਿ ਈਬੇਅ ਡਾਟ ਇਨ 'ਤੇ ਅਪਣੇ ਤਜ਼ਰਬੇ ਦਾ ਆਧਾਰ 'ਤੇ ਅਸੀਂ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਰੀਫ਼ਰਬਿਸ਼ ਸਮਾਨ ਦੀ ਵਿਕਰੀ ਲਈ ਅਸੀਂ ਇਕ ਨਵਾਂ ਬਰਾਂਡ ਬਣਾਇਆ ਹੈ। ਮੌਜੂਦਾ ਸਮੇਂ 'ਚ ਰੀਫ਼ਰਬਿਸ਼ ਬਾਜ਼ਾਰ 'ਚ ਅਸੰਗਠਿਤ ਖੇਤਰ ਦਾ ਦਬਦਬਾ ਹੈ। ਇਸ ਨਵੇਂ ਬਰਾਂਡ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਤਹਿਤ ਅਸੀਂ 14 ਅਗੱਸਤ 2018 ਤੋਂ ਈਬੇਅ ਡਾਟ ਇਨ 'ਤੇ ਸੱਭ ਲੈਣਦੇਣ ਬੰਦ ਕਰ ਰਹੇ ਹਾਂ।  (ਏਜੰਸੀ)