PUBG ਨੂੰ ਟੱਕਰ ਦੇਣ ਵਾਲੀ FAUG Games ਦਾ ਟੀਜ਼ਰ ਜਾਰੀ, ਨਵੰਬਰ 'ਚ ਹੋਵੇਗੀ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਵੰਬਰ 'ਚ ਕਿਸ ਤਾਰੀਖ ਨੂੰ ਗੇਮਜ਼ ਦੀ Launching ਹੋਵੇਗੀ। ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

FAUG Games

ਕੀ ਹੈ FAU-G ਗੇਮ
FAU-G ਗੇਮ ਨੂੰ nCore Games ਕੰਪਨੀ ਨੇ ਬਣਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ FAUG Games ਗੇਮ ਨੂੰ ਇਸ ਸਾਲ ਨਵੰਬਰ 'ਚ ਭਾਰਤ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਨਵੰਬਰ 'ਚ ਕਿਸ ਤਾਰੀਖ ਨੂੰ ਗੇਮਜ਼ ਦੀ Launching ਹੋਵੇਗੀ। ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਕੰਪਨੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
nCore Games ਵੱਲੋਂ ਆਫੀਸ਼ੀਅਲ Twitter ਹੈਂਡਲ ਤੋਂ ਬੀਤੇ ਐਤਵਾਰ ਨੂੰ ਇਕ ਟਵੀਟ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਕਿ ਚੰਗਿਆਈ ਹਮੇਸ਼ਾ ਬੁਰਾਈ 'ਤੇ ਜਿੱਤ ਪਾਉਂਦੀ ਹੈ। ਪ੍ਰਕਾਸ਼ ਹਮੇਸ਼ਾ ਅੰਧੇਰੇ 'ਤੇ ਜਿੱਤ ਪ੍ਰਾਪਤ ਕਰਦਾ ਹੈ। ਅਜਿਹੇ 'ਚ ਫੀਅਰਲੈੱਸ ਐਂਡ ਯੂਨਾਈਟਿਡ ਗਾਰਡਜ਼ ਨੂੰ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇੰਡੀਅਨ ਗੇਮ ਡਿਵੈੱਲਪਮੈਂਟ ਕੰਪਨੀ nCore Games ਦੇ ਕੋ-ਫਾਊਡਰ Vishal Gondal ਨੇ ਦਾਅਵਾ ਕੀਤਾ ਕਿ ਗੇਮ ਦੂਜੇ ਇੰਟਰਨੈਸ਼ਨਲ ਗੇਮਜ਼ ਨੂੰ ਟੱਕਰ ਦੇਵੇਗਾ।

ਗੌਰਤਲਬ ਹੈ ਕਿ FAUG ਗੇਮ ਕੰਪਨੀ ਨੂੰ ਐਂਟੀ ਚਾਇਨਾ ਬੇਸਡ ਕਿਹਾ ਜਾ ਸਕਦਾ ਹੈ। ਫਿਲਹਾਲ ਸ਼ੁਰੂਆਤੀ ਟੀਜਰ ਵੀਡੀਓ ਨਾਲ ਇਸ ਗੱਲ ਦਾ ਖੁਲਾਸਾ ਹੋ ਰਿਹਾ ਹੈ। ਇਸ ਗੇਮ ਦਾ ਐਲਾਨ ਵੀ ਅਜਿਹੇ ਸਮੇਂ 'ਚ ਹੋਇਆ ਜਿਸ ਸਮੇਂ ਭਾਰਤ 'ਚ ਗਲਵਾਨ ਘਾਟੀ ਦੀ ਘਟਨਾ ਨੂੰ ਲੈ ਕੇ ਐਂਟੀ ਚਾਇਨਾ ਸੈਟੀਮੈਂਟ ਸਿਖਰਾਂ 'ਤੇ ਸੀ।