Whatsapp ਲਿਆ ਰਿਹਾ ਹੈ ਕਮਾਲ ਦਾ ਫ਼ੀਚਰ, ਆਸਾਨੀ ਨਾਲ ਸਾਂਝੀ ਕਰ ਸਕੋਗੇ ਸਕ੍ਰੀਨ

ਏਜੰਸੀ

ਜੀਵਨ ਜਾਚ, ਤਕਨੀਕ

ਪੜ੍ਹੋ ਕਿਸ ਤਰ੍ਹਾਂ ਕਰੇਗਾ ਕੰਮ?

Representative

ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਅਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਫ਼ੀਚਰਸ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ 'ਚੋਂ ਇਕ ਸਕ੍ਰੀਨ ਸ਼ੇਅਰਿੰਗ ਫ਼ੀਚਰ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਵੀਡੀਉ ਕਾਲ ਦੌਰਾਨ ਅਪਣੀ ਸਕ੍ਰੀਨ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ ਨੈਵੀਗੇਸ਼ਨ ਬਾਰ 'ਚ ਟੈਬਸ ਦੀ ਪਲੇਸਮੈਂਟ ਨੂੰ ਵੀ ਬਦਲਿਆ ਗਿਆ ਹੈ। ਇਹ ਜਾਣਕਾਰੀ ਵ੍ਹਟਸਐਪ ਦੇ ਆਉਣ ਵਾਲੇ ਫ਼ੀਚਰ ਨੂੰ ਟਰੈਕ ਕਰਨ ਵਾਲੀ Webbitainfo ਦੀ ਇਕ ਰਿਪੋਰਟ ਤੋਂ ਮਿਲੀ ਹੈ।

ਰਿਪੋਰਟ ਮੁਤਾਬਕ ਵ੍ਹਟਸਐਪ ਨੇ ਬੀਟਾ ਟੈਸਟਰਾਂ ਲਈ ਐਂਡ੍ਰਾਇਡ 2.23.11.19 ਅਪਡੇਟ ਜਾਰੀ ਕਰ ਦਿਤੀ ਹੈ। ਇਸ ਅਪਡੇਟ ਦੇ ਤਹਿਤ, ਟੈਸਟਰਾਂ ਨੂੰ ਨੈਵੀਗੇਸ਼ਨ ਬਾਰ ਵਿਚ ਨਵੀਂ ਟੈਬ ਪਲੇਸਮੈਂਟ ਦੇ ਨਾਲ ਸਕ੍ਰੀਨ ਸ਼ੇਅਰਿੰਗ ਵਿਸ਼ੇਸ਼ਤਾ ਮਿਲੇਗੀ। ਇਸ ਸੁਵਿਧਾ ਦੇ ਜ਼ਰੀਏ ਯੂਜ਼ਰਸ ਅਪਣੀ ਸਕਰੀਨ ਸ਼ੇਅਰ ਕਰ ਸਕਣਗੇ। 

ਇਹ ਵੀ ਪੜ੍ਹੋ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹੱਲ ਕੀਤਾ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਦੀਆਂ ਤਨਖਾਹਾਂ ਦਾ ਮਸਲਾ 

WABetaInfo ਦੁਆਰਾ ਸ਼ੇਅਰ ਕੀਤੇ ਗਏ ਸਕ੍ਰੀਨਸ਼ੌਟ ਨੂੰ ਦੇਖਦੇ ਹੋਏ, ਇਹ ਸਾਹਮਣੇ ਆਇਆ ਹੈ ਕਿ ਹੇਠਾਂ ਨੈਵੀਗੇਸ਼ਨ ਬਾਰ ਵਿਚ ਇਕ ਨਵਾਂ ਆਈਕਨ ਜੋੜਿਆ ਗਿਆ ਹੈ। ਵੀਡੀਉ ਦੇ ਦੌਰਾਨ ਜਦੋਂ ਉਪਭੋਗਤਾ ਇਸ ਬਟਨ 'ਤੇ ਟੈਪ ਕਰਦਾ ਹੈ, ਤਾਂ ਸਿਸਟਮ ਸਕ੍ਰੀਨ ਸਮੱਗਰੀ ਨੂੰ ਰਿਕਾਰਡ ਕਰੇਗਾ ਅਤੇ ਸਾਹਮਣੇ ਵਾਲੇ ਉਪਭੋਗਤਾ ਨਾਲ ਸਾਂਝਾ ਕਰੇਗਾ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਸਕ੍ਰੀਨ ਸ਼ੇਅਰਿੰਗ ਫ਼ੀਚਰ ਵ੍ਹਟਸਐਪ ਦੇ ਪੁਰਾਣੇ ਸੰਸਕਰਣਾਂ ਦੇ ਨਾਲ ਗਰੁੱਪ ਵੀਡੀਉ ਕਾਲਾਂ ਦਾ ਸਮਰਥਨ ਨਹੀਂ ਕਰੇਗਾ।

ਵ੍ਹਟਸਐਪ ਨੇ ਅਜੇ ਤਕ ਸਕ੍ਰੀਨ ਸ਼ੇਅਰਿੰਗ ਫ਼ੀਚਰ ਦੇ ਸਟੇਬਲ ਲਾਂਚ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਹ ਫ਼ੀਚਰ ਸਾਰੇ ਸਟੇਬਲ ਯੂਜ਼ਰਸ ਲਈ ਰੋਲਆਊਟ ਕਰ ਦਿਤਾ ਜਾਵੇਗਾ।

ਸਕ੍ਰੀਨ ਸ਼ੇਅਰਿੰਗ ਫ਼ੀਚਰ ਤੋਂ ਇਲਾਵਾ ਵ੍ਹਟਸਐਪ ਸਟਿੱਕਰ ਮੇਕਰ ਟੂਲ 'ਤੇ ਕੰਮ ਕਰ ਰਿਹਾ ਹੈ। ਇਸ ਟੂਲ ਦੀ ਸ਼ੁਰੂਆਤ ਨਾਲ, ਉਪਭੋਗਤਾ ਪਲੇਟਫ਼ਾਰਮ 'ਤੇ ਖ਼ੁਦ ਸਟਿੱਕਰ ਬਣਾ ਸਕਣਗੇ ਅਤੇ ਉਨ੍ਹਾਂ ਨੂੰ ਦੋਸਤਾਂ ਨਾਲ ਸਾਂਝਾ ਕਰ ਸਕਣਗੇ। ਇਸ ਨੂੰ ਫਿਲਹਾਲ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ੀਚਰ ਜਲਦ ਹੀ ਸਾਰੇ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਵ੍ਹਟਸਐਪ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਐਡਿਟ ਮੈਸੇਜ ਫ਼ੀਚਰ ਲਾਂਚ ਕੀਤਾ ਸੀ। ਇਸ ਵਿਸ਼ੇਸ਼ਤਾ ਦਾ ਫ਼ਾਇਦਾ ਇਹ ਹੈ ਕਿ ਇਹ ਉਪਭੋਗਤਾ ਨੂੰ ਸੁਨੇਹਾ ਭੇਜਣ ਦੇ 15 ਮਿੰਟਾਂ ਦੇ ਅੰਦਰ ਸੰਪਾਦਿਤ ਕਰਨ ਦੀ ਆਗਿਆ ਦਿੰਦਾ ਹੈ। ਇਸ ਤੋਂ ਪਹਿਲਾਂ ਚੈਟ ਲਾਕ ਫ਼ੀਚਰ ਨੂੰ ਰੋਲਆਊਟ ਕੀਤਾ ਗਿਆ ਸੀ। ਇਸ ਫ਼ੀਚਰ ਜ਼ਰੀਏ ਯੂਜ਼ਰ ਅਪਣੀ ਨਿਜੀ ਚੈਟ ਨੂੰ ਲਾਕ ਕਰ ਸਕਦੇ ਹਨ।