ਮਾਈਕ੍ਰੋਸਾਫਟ 'ਚ ਖਾਮੀ ਲੱਭਣ 'ਤੇ ਕੰਪਨੀ ਨੇ ਭਾਰਤੀ ਵਿਦਿਆਰਥਣ ਨੂੰ ਦਿੱਤਾ 22 ਲੱਖ ਰੁਪਏ ਦਾ ਈਨਾਮ

ਏਜੰਸੀ

ਜੀਵਨ ਜਾਚ, ਤਕਨੀਕ

ਹਾਲਾਂਕਿ ਇਸ ਦੇ ਬਾਰੇ 'ਚ ਅਦਿਤੀ ਸਿੰਘ ਨੇ ਕੰਪਨੀ ਨੂੰ ਰਿਪੋਰਟ ਵੀ ਕੀਤੀ ਸੀ

Microsoft

ਨਵੀਂ ਦਿੱਲੀ- ਮਾਈਕ੍ਰੋਸਾਫਟ ਵੱਲੋਂ Azure ਕਲਾਊਡ ਸਿਸਟਮ 'ਚ ਖਾਮੀ ਲੱਭਣ 'ਤੇ ਭਾਰਤੀ ਵਿਦਿਆਰਥਣ ਨੂੰ 22 ਲੱਖ ਰੁਪਏ ਦਾ ਈਨਾਮ ਦਿੱਤਾ ਗਿਆ ਹੈ। ਕੰਪਨੀ ਨੇ ਸਾਈਬਰ ਸਕਿਓਰਟੀ ਐਨਾਲਿਸਟ ਅਦਿਤੀ ਸਿੰਘ ਨੂੰ ਇਹ ਈਨਾਮ ਦਿੱਤਾ ਹੈ।ਦਰਅਸਲ ਸਾਈਬਰ ਸਕਿਓਰਟੀ ਐਨਾਲਿਸਟ ਅਦਿਤੀ ਸਿੰਘ ਨੇ Azure ਕਲਾਊਡ ਸਿਸਟਮ 'ਚ ਇਕ ਗੰਭੀਰ ਖਾਮੀ ਲੱਭੀ ਸੀ ਜਿਸ ਨੂੰ ਸਾਈਬਰ ਅਟੈਕਰਸ ਯੂਜ਼ਰਸ ਦੇ ਅਕਾਊਂਟ ਦਾ ਰਿਮੋਟ ਐਕਸੈੱਸ ਲੈ ਸਕਦੇ ਸਨ। ਹਾਲਾਂਕਿ ਇਸ ਦੇ ਬਾਰੇ 'ਚ ਅਦਿਤੀ ਸਿੰਘ ਨੇ ਕੰਪਨੀ ਨੂੰ ਰਿਪੋਰਟ ਵੀ ਕੀਤੀ ਸੀ।

ਇਹ ਵੀ ਪੜ੍ਹੋ-ਡਿਜੀਟਲ ਮੀਡੀਆ ਲਈ ਬਣਾਏ ਗਏ ਨਵੇਂ IT ਨਿਯਮਾਂ 'ਤੇ ਰੋਕ ਲਾਉਣ ਤੋਂ HC ਨੇ ਕੀਤਾ ਇਨਕਾਰ

ਇਸ ਤੋਂ ਬਾਅਦ ਮਾਈਕ੍ਰੋਸਾਫਟ ਵੱਲੋਂ ਮੇਲ ਭੇਜੀ ਗਈ ਹੈ ਜਿਸ 'ਚ ਈਨਾਮ ਦੀ ਗੱਲ ਕੀਤੀ ਗਈ। ਕੰਪਨੀ ਵੱਲੋਂ ਈਨਾਮ ਦੇ ਤੌਰ 'ਤੇ 30,000 ਅਮਰੀਕੀ ਡਾਲਰ (ਲਗਭਗ 22 ਲੱਖ ਰੁਪਏ) ਦੇਣ ਦੀ ਗੱਲ ਕੀਤੀ ਗਈ। ਇਸ ਨੂੰ ਲੈ ਕੇ ਅਦਿਤੀ ਸਿੰਘ ਵੱਲੋਂ ਟਵੀਟ ਵੀ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਗੁਰਦਾਸਪੁਰ ਦੇ ਨਵਦੀਪ ਨੇ ਆਸਟ੍ਰੇਲੀਆ 'ਚ ਇੰਝ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਦੱਸ ਦਈਏ ਕਿ ਟੈੱਕ ਕੰਪਨੀਆਂ ਬਾਊਂਟੀ ਪ੍ਰੋਗਰਾਮ ਦਾ ਆਯੋਜਨ ਕਰਦੀਆਂ ਰਹਿੰਦੀਆਂ ਹਨ ਅਤੇ ਜੇਕਰ ਕਿਸੇ ਖਾਮੀ ਦੀ ਰਿਪੋਰਟ ਯੂਜ਼ਰਸ ਕੰਪਨੀ ਨੂੰ ਸਬਮਿਤ ਕਰਦੇ ਹਨ ਤਾਂ ਉਹ ਖਾਮੀ ਸੱਚ 'ਚ ਪਾਈ ਜਾਂਦੀ ਹੈ ਤਾਂ ਯੂਜ਼ਰਸ ਨੂੰ ਈਨਾਮ ਵੀ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-ਟਵਿੱਟਰ ਨੇ ਫਿਰ ਭਾਰਤ ਦੇ ਨਕਸ਼ੇ ਨਾਲ ਕੀਤੀ ਛੇੜਛਾੜ, J&K-ਲੱਦਾਖ ਨੂੰ ਦਿਖਾਇਆ ਵੱਖ ਦੇਸ਼

ਹਾਲ ਹੀ 'ਚ ਈਨਾਮ ਮਹਾਰਾਸ਼ਟਰ ਦੇ ਰਹਿਣ ਵਾਲੇ ਮਿਊਰ ਨਾਂ ਦੇ ਡਿਵੈੱਲ਼ਪਰ ਨੂੰ ਦਿੱਤਾ ਗਿਆ ਸੀ ਜਿਸ ਨੇ ਇੰਸਟਾਗ੍ਰਾਮ 'ਤੇ ਇਕ ਖਾਮੀ ਨੂੰ ਉਜਾਗਰ ਕੀਤਾ। ਇਸ ਨਾਲ ਕੋਈ ਵੀ ਕਿਸੇ ਪ੍ਰਾਈਵੇਟ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਦੇਖ ਸਕਦਾ ਸੀ। ਇਸ ਨੂੰ ਰਿਪੋਰਟ ਕਰਨ ਤੋਂ ਬਾਅਦ ਕੰਪਨੀ ਨੇ ਇਸ ਖਾਮੀ ਨੂੰ ਸਵੀਕਾਰ ਕਰਦੇ ਹੋਏ ਈਨਾਮ ਵਜੋਂ 22 ਲੱਖ ਰੁਪਏ ਮਿਊਰ ਨੂੰ ਦਿੱਤੇ।