Airtel-Jio Phone Plans: Jio ਤੇ Airtel ਨੇ ਵਧਾਏ ਰੀਚਾਰਜ ਪਲਾਨ, 3 ਜੁਲਾਈ ਤੋਂ ਕੀਮਤਾਂ ਹੋਣਗੀਆਂ ਲਾਗੂ 

ਏਜੰਸੀ

ਜੀਵਨ ਜਾਚ, ਤਕਨੀਕ

84 ਦਿਨ ਦੀ ਮਿਆਦ ਵਾਲੇ ਲੋਕਪ੍ਰਿਅ 666 ਰੁਪਏ ਵਾਲੇ ਅਨਲਿਮਟਿਡ ਪਲਾਨ ਦੀ ਕੀਮਤ ਵੀ ਲਗਭਗ 20 ਫ਼ਸਦੀ ਵਧਾ ਕੇ 799 ਰੁਪਏ ਕਰ ਦਿੱਤੀ ਹੈ। 

File Photo

Airtel-Jio Phone Plans: ਨਵੀਂ ਦਿੱਲੀ: ਦੇਸ਼ ਦੀ ਟਾਪ ਟੈਲੀਕਾਮ ਜੀਓ ਕੰਪਨੀ ਤੇ ਏਅਰਟੈੱਲ ਨੇ ਅਪਣਏ ਰੀਚਾਰਜ ਦੇ ਪਲਾਨ ਵਿਚ ਵਾਧਾ ਕੀਤਾ ਹੈ। ਜੀਓ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ 'ਚ 12 ਤੋਂ 27 ਫ਼ੀਸਦੀ ਦਾ ਵਾਧਾ ਕਰਨਗੇ । ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਆਕਾਸ਼ ਐਮ ਅੰਬਾਨੀ ਨੇ ਕਿਹਾ, “ਉਦਯੋਗ ਦੀ ਨਵੀਨਤਾ ਅਤੇ 5ਜੀ ਅਤੇ ਏਆਈ ਨੂੰ ਹੁਲਾਰਾ ਦੇਣ ਲਈ ਨਵੀਆਂ ਸਕੀਮਾਂ ਲਾਂਚ ਕੀਤੀਆਂ ਜਾ ਰਹੀਆਂ ਹਨ। ਜੀਓ ਲਗਭਗ ਢਾਈ ਸਾਲਾਂ ਦੇ ਅੰਤਰਾਲ ਤੋਂ ਬਾਅਦ ਪਹਿਲੀ ਵਾਰ ਮੋਬਾਈਲ ਸੇਵਾ ਦੀਆਂ ਦਰਾਂ ਵਧਾਉਣ ਜਾ ਰਿਹਾ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਏਅਰਟੈੱਲ ਨੇ ਵੀ ਆਪਣੇ ਰੀਚਾਰਜ ਪਲਾਨ ਵਧਾ ਦਿੱਤੇ ਹਨ। ਏਅਰਟੈੱਲ ਨੇ ਅਨਲਿਮਟਿਡ ਵਾਇਸ ਪਲਾਨ, ਡਾਟਾ ਪਲਾਨ ਅਤੇ ਪੋਸਟਪੇਡ ਪਲਾਨ ਦੇ ਟੈਰਿਫ 'ਚ 10-20 ਫ਼ੀਸਦੀ ਦਾ ਵਾਧਾ ਕੀਤਾ ਹੈ। ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਨਵੇਂ ਟੈਰਿਫ 3 ਜੁਲਾਈ ਤੋਂ ਲਾਗੂ ਹੋਣਗੇ। 
Jio ਦੇ 75 ਜੀ. ਬੀ. ਪੋਸਟਪੇਡ ਡਾਟਾ ਪਲਾਨ ਦੀ ਕੀਮਤ ਹੁਣ 399 ਰੁਪਏ ਤੋਂ ਵਧ ਕੇ 449 ਰੁਪਏ ਹੋ ਜਾਵੇਗੀ 

- 84 ਦਿਨ ਦੀ ਮਿਆਦ ਵਾਲੇ ਲੋਕਪ੍ਰਿਅ 666 ਰੁਪਏ ਵਾਲੇ ਅਨਲਿਮਟਿਡ ਪਲਾਨ ਦੀ ਕੀਮਤ ਵੀ ਲਗਭਗ 20 ਫ਼ਸਦੀ ਵਧਾ ਕੇ 799 ਰੁਪਏ ਕਰ ਦਿੱਤੀ ਹੈ। 
- ਸਾਲਾਨਾ ਰੀਚਾਰਜ ਪਲਾਨ ਦੀਆਂ ਕੀਮਤਾਂ 20-21 ਫ਼ੀਸਦੀ ਵਧ ਕੇ 1,559 ਰੁਪਏ ਤੋਂ 1,899 ਰੁਪਏ ਅਤੇ 2,999 ਤੋਂ 3,599 ਰੁਪਏ ਹੋ ਜਾਣਗੀਆਂ। ਭਾਰਤੀ ਏਅਰਟੈੱਲ ਨੇ ਵੀ ਆਪਣੇ ਡਾਟਾ ਪਲਾਨ, ਜਿਸ ਦੀ ਕੀਮਤ 2,999 ਰੁਪਏ ਸੀ, ਉਸ ਵਿਚ ਵੀ 600 ਰੁਪਏ ਦਾ ਅਧਿਕਤਮ ਟੈਰਿਫ਼ ਵਾਧਾ ਹੋਇਆ ਹੈ ਅਤੇ ਹੁਣ ਇਸ ਦੀ ਕੀਮਤ 3,599 ਰੁਪਏ ਹੈ, ਜੋ ਰਿਲਾਇੰਸ ਜੀਓ ਦੁਆਰਾ ਕੀਤੇ ਵਾਧੇ ਦੇ ਬਰਾਬਰ ਹੀ ਹੈ।