IRCTC ਨੇ ਲਾਂਚ ਕੀਤਾ SBI RUPAY CARD, ਜਾਣੋ ਕੀ ਹੈ ਇਸ ਦੀ ਖਾਸੀਅਤ

ਏਜੰਸੀ

ਜੀਵਨ ਜਾਚ, ਤਕਨੀਕ

IRCTC ਨੇ ਐਸਬੀਆਈ ਨਾਲ ਹੱਥ ਮਿਲਾਇਆ ਹੈ, ਇਸ ਦੌਰਾਨ IRCTC ਨੇ ਐਸਬੀਆਈ ਰੁਪੇ ਕਾਰਡ ਲਾਂਚ ਕੀਤਾ ਹੈ।

IRCTC

ਨਵੀਂ ਦਿੱਲੀ: IRCTC ਨੇ ਐਸਬੀਆਈ ਨਾਲ ਹੱਥ ਮਿਲਾਇਆ ਹੈ, ਇਸ ਦੌਰਾਨ IRCTC ਨੇ ਐਸਬੀਆਈ ਰੁਪੇ ਕਾਰਡ ਲਾਂਚ ਕੀਤਾ ਹੈ। ਇਸ ਕਾਰਡ ਦੇ ਆਉਣ ਤੋਂ ਬਾਅਦ ਰੇਲਵੇ ਟਿਕਟ ਦੀ ਬੁਕਿੰਗ ਕਰਵਾਉਣਾ ਹੋਰ ਅਸਾਨ ਹੋ ਜਾਵੇਗਾ। ਇਕ ਸਮਾਂ ਸੀ ਜਦੋਂ ਟਰੇਨ ਦੀ ਟਿਕਟ ਬੁੱਕ ਕਰਵਾਉਣ ਲਈ ਸਵੇਰ ਤੋਂ ਸ਼ਾਮ ਹੋ ਜਾਂਦੀ ਸੀ। ਇਸ ਕਾਰਡ ਦੀ ਵਰਤੋਂ ਟਿਕਟ ਬੁਕਿੰਗ ਤੋਂ ਲੈ ਕੇ ਸ਼ਾਪਿੰਗ ਲਈ ਕੀਤੀ ਜਾ ਸਕਦੀ ਹੈ।

ਇਹ ਕਾਰਡ ਪੂਰੀ ਤਰ੍ਹਾਂ ਸੰਪਰਕ ਰਹਿਤ (Contactless) ਹੋਵੇਗਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਅਗਲੇ 5 ਮਹੀਨਿਆਂ ਵਿਚ ਯਾਨੀ 25 ਦਸੰਬਰ ਤੱਕ ਅਟਲ ਬਿਹਾਰੀ ਜੀ ਦੇ ਜਨਮ ਦਿਨ ਤੱਕ ਇਹ ਕਾਰਡ ਦੇਸ਼ ਭਰ ਵਿਚ ਜ਼ਿਆਦਾਤਰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਲਈ ਉਹਨਾਂ ਨੇ 3 ਕਰੋੜ ਦਾ ਸ਼ੁਰੂਆਤੀ ਟੀਚਾ ਰੱਖਿਆ ਹੈ। ਇਸ ਕਾਰਡ ਦੇ ਨਾਲ ਹੀ ਰੇਲਵੇ ਨੇ ਪੇਪਰਲੈੱਸ ਟਿਕਟ ਵੱਲ ਕਦਮ ਵਧਾਉਣ ਲਈ ਇਕ ਨਵੀਂ ਪਹਿਲ ਸ਼ੁਰੂ ਕਰਨ ਬਾਰੇ ਸੋਚਿਆ ਹੈ।

IRCTC SBI RuPay ਦੀਆਂ ਮੁੱਖ ਵਿਸ਼ੇਸ਼ਤਾਵਾਂ

- irctc.co.in ‘ਤੇ AC1, AC2, AC3, AC, CC ਲਈ ਬੁਕਿੰਗ ਕਰਵਾਉਣ ‘ਤੇ 10% ਮੁੱਲ ਵਾਪਸ ਹੋਵੇਗਾ।

-ਆਈਆਰਸੀਟੀਸੀ ਵੈੱਬਸਾਈਟ ਦੇ ਜ਼ਰੀਏ ਕੀਤੀ ਗਈ ਬੁਕਿੰਗ ‘ਤੇ 1% ਲੈਣ-ਦੇਣ ਫੀਸ ਦੀ ਛੋਟ ਮਿਲੇਗੀ।

-350 ਐਕਟੀਵੇਸ਼ਨ ਬੋਨਸ ਪੁਆਇੰਟ ਮਿਲਣਗੇ।

-ਈ-ਕਾਮਰਸ ਸਾਈਟਾਂ ਜਿਵੇਂ BigBasket, OXXY, foodfortravel.in, Ajio ‘ਤੇ ਛੋਟ ਮਿਲੇਗੀ।

-ਮੁਫਤ ਟਿਕਟ ਬੁਕਿੰਗ ਕਰਵਾਉਣ ਲਈ  ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਰਿਕਾਰਡ ਪੁਆਇੰਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

-ਸੰਪਰਕ ਰਹਿਤ ਕਾਰਡ ਦੇ ਤਹਿਤ ਭੁਗਤਾਨ ਕਰ ਸਕੋਗੇ।

-1% ਈਂਧਣ ਸਰਚਾਰਜ ਵਿਚ ਮਿਲੇਗੀ ਛੋਟ।