36 ਹਜ਼ਾਰ ਕਾਲਜ ਵਿਦਿਆਰਥੀਆਂ ਨੂੰ ਭਾਜਪਾ ਵੰਡੇਗੀ '4G ਨਮੋ ਟੈਬਲੇਟ' 

ਏਜੰਸੀ

ਜੀਵਨ ਜਾਚ, ਤਕਨੀਕ

ਸਰਕਾਰ ਨੂੰ ਇਹਨਾਂ ਟੈਬਲੇਟਸ ਤੇ 14500 ਰੁਪਏ ਦਾ ਖਰਚ ਆਵੇਗਾ ਜਦੋਂ ਕਿ ਵਿਦਿਆਰਥੀਆਂ ਨੂੰ 1000 ਰੁਪਏ ਵਿਚ ਮਿਲੇਗਾ।

BJP to distribute '4G Nemo Tablet' to 36 thousand college students

ਗੁਜਰਾਤ- ਸੀਐਮ ਵਿਜੈ ਰੁਪਾਣੀ ਗੁਜਰਾਤ ਦੇ 36 ਹਜ਼ਾਰ ਵਿਦਿਆਰਥੀਆਂ ਨੂੰ 4G ਤਕਨੀਕ ਨਾਲ ਲੈਸ ਟੈਬਲੇਟ ਵੰਡਣਗੇ। ਉਹ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਵਾਲੇ ਕੋਚਿੰਗ ਸੈਂਟਰ ਦਾ ਉਦਧਾਟਨ ਕਰਨਗੇ ਅਤੇ ਨਾਲ ਹੀ ਸੌਰਾਸ਼ਟਰ ਯੂਨੀਵਰਸਿਟੀ ਦੇ ਵੰਡੋਦਰਾ ਕੈਂਪਸ ਵਿਚ ਆਯੋਜਿਤ ਹੋਣ ਵਾਲੇ 49ਵੇਂ ਯੂਥ ਸਮਾਰੋਹ ਦਾ ਵੀ ਉਦਧਾਟਨ ਕਰਨਗੇ।  

ਦੱਸ ਦਈਏ ਕਿ ਸੌਰਾਸ਼ਟਰ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ 36,694 ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੀ ਇਸ ਯੋਜਨਾ ਦਾ ਫਾਇਦਾ ਉਠਾਉਣ ਦੀ ਬੇਨਤੀ ਕੀਤੀ ਹੈ ਜਿਸ ਵਿਚ ਉਹਨਾਂ ਨੂੰ ਸਸਤੀ ਦਰ 'ਤੇ ਟੈਬਲੇਟ ਮੁਹੱਈਆਂ ਕਰਵਾਏ ਜਾਣਗੇ। ਉਹ ਵਿਦਿਆਰਥੀ ਜਿਹਨਾਂ ਨੇ ਇਸ ਸਾਲ 12ਵੀਂ ਦੀ ਪੜ੍ਹਾਈ ਪਾਸ ਕੀਤੀ ਹੈ ਅਤੇ ਸੌਰਾਸ਼ਟਰ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਕਿਸੇ ਸਿਲੇਬਸ ਵਿਚ ਰਜਿਸਟ੍ਰੇਸ਼ਨ ਕਰਾਇਆ ਹੋਵੇ ਉਹ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ।

ਇਕ ਅਧਿਕਾਰਕ ਪ੍ਰੈਸ ਰਿਲੀਜ਼ ਦੇ ਮੁਤਾਬਿਕ ਯੂਨੀਵਰਸਿਟੀ ਨਾਲ ਸੰਬੰਧਿਤ 230 ਕਾਲਜਾਂ ਵਿਚ ਅਡਮਿਸ਼ਨ ਪਾਉਣ ਵਾਲੇ 36,694 ਵਿਦਿਆਰਥੀਆਂ ਅਤੇ ਉਹ ਜਿਹਨਾਂ ਨੇ 1000 ਰੁਪਏ ਭਰ ਕੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਨਾਮ ਰਜਿਸਟ੍ਰੇਸ਼ਨ ਕਰਵਾਇਆ ਹੈ ਉਹਨਾਂ ਨੂੰ ਟੈਬਲੇਟ ਦਿੱਤੇ ਜਾਣਗੇ। ਇਹਨਾਂ ਟੈਬਲੇਟ ਦਾ ਨਾਮ Namo E Tablet ਰੱਖਿਆ ਗਿਆ ਹੈ।

Namo ਮਤਲਬ ਹੈ New Avenues of Modern Education ਹੈ। ਸਰਕਾਰ ਨੂੰ ਇਹਨਾਂ ਟੈਬਲੇਟਸ ਤੇ 14500 ਰੁਪਏ ਦਾ ਖਰਚ ਆਵੇਗਾ ਜਦੋਂ ਕਿ ਵਿਦਿਆਰਥੀਆਂ ਨੂੰ 1000 ਰੁਪਏ ਵਿਚ ਮਿਲੇਗਾ। ਸਰਕਾਰੀ ਪ੍ਰੈਸ ਨੋਟ ਦੇ ਮੁਤਾਬਿਕ ਗੁਜਰਾਤ ਦੇ ਕਾਲਜਾਂ ਦਾ ਨੌਜਵਾਨ ਭਾਰਤੀ ਪੀਐਮ ਮੋਦੀ ਦੇ ਡਿਜ਼ੀਟਲ ਇੰਡੀਆ ਪ੍ਰੋਗਰਾਮ ਦਾ ਹਿੱਸੇਦਾਰ ਬਣੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।