2026 ਤੱਕ ਈ-ਪਲੇਨ ਉਡਾਉਣ ਲਈ ਲੀਥੀਅਮ ਮੈਟਲ ਬੈਟਰੀ ਹੋ ਰਹੀ ਹੈ ਤਿਆਰ, ਪੜ੍ਹੋ ਕੀ ਹੋਣਗੇ ਫ਼ਾਇਦੇ
ਇਸ ਦੀ ਕਾਰਗੁਜ਼ਾਰੀ ਵਰਤਮਾਨ ਵਿਚ ਉਪਲੱਬਧ ਸਭ ਤੋਂ ਵਧੀਆ ਲਿਥੀਅਮ-ਆਇਨ ਬੈਟਰੀਆਂ ਦੇ ਮੁਕਾਬਲੇ ਭਾਰ ਅਤੇ ਵਾਲੀਅਮ ਪ੍ਰਤੀ ਯੂਨਿਟ 70 ਪ੍ਰਤੀਸ਼ਤ ਤੱਕ ਵੱਧ ਹੋਵੇਗੀ।
ਨਵੀਂ ਦਿੱਲੀ - ਹੁਣ ਅਜਿਹੀ ਨਵੀਂ ਬੈਟਰੀ 'ਤੇ ਕੰਮ ਚੱਲ ਰਿਹਾ ਹੈ, ਜੋ ਇੰਨੀ ਪਾਵਰਫੁੱਲ ਹੋਵੇਗੀ ਕਿ ਇਹ ਜਹਾਜ਼ਾਂ ਨੂੰ ਉਡਾਉਣ ਦੇ ਸਮਰੱਥ ਹੋਵੇਗੀ। ਹੁਣ ਤੱਕ ਇਲੈਕਟ੍ਰਿਕ ਵਾਹਨਾਂ ਵਿਚ ਲਿਥੀਅਮ ਆਇਨ ਬੈਟਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਟਾਰਟਅੱਪ ਕੰਪਨੀ ਕਿਊਬਰਗ ਦੇ ਸੀਈਓ ਦਾ ਕਹਿਣਾ ਹੈ ਕਿ ਉਹ ਲਿਥੀਅਮ ਮੈਟਲ ਬੈਟਰੀਆਂ 'ਤੇ ਕੰਮ ਕਰ ਰਹੇ ਹਨ।
ਇਸ ਦੀ ਕਾਰਗੁਜ਼ਾਰੀ ਵਰਤਮਾਨ ਵਿਚ ਉਪਲੱਬਧ ਸਭ ਤੋਂ ਵਧੀਆ ਲਿਥੀਅਮ-ਆਇਨ ਬੈਟਰੀਆਂ ਦੇ ਮੁਕਾਬਲੇ ਭਾਰ ਅਤੇ ਵਾਲੀਅਮ ਪ੍ਰਤੀ ਯੂਨਿਟ 70 ਪ੍ਰਤੀਸ਼ਤ ਤੱਕ ਵੱਧ ਹੋਵੇਗੀ। ਬੈਟਰੀ ਵਿਚ ਐਨੋਡ ਗ੍ਰੇਫਾਈਟ ਦੀ ਬਜਾਏ ਠੋਸ ਲਿਥੀਅਮ ਹੋਵੇਗਾ। ਕਿਊਬਰਗ ਨੂੰ ਬੈਟਰੀ ਬਣਾਉਣ ਵਾਲੀ ਕੰਪਨੀ ਨੌਰਥਵੋਲਟ ਨੇ ਮਾਰਚ 'ਚ ਹੀ ਖਰੀਦਿਆ ਸੀ। ਉਸ ਨੇ ਇੱਕ ਛੋਟੇ ਡਰੋਨ ਵਿਚ ਆਪਣੀ ਬੈਟਰੀ ਦੀ ਜਾਂਚ ਕੀਤੀ ਹੈ। ਕੰਪਨੀ 2024 ਵਿਚ ਜਹਾਜ਼ ਨੂੰ ਉਡਾਉਣ ਲਈ ਬੈਟਰੀ ਦੀ ਜਾਂਚ ਕਰੇਗੀ। ਵਾਂਗ ਦਾ ਕਹਿਣਾ ਹੈ ਕਿ ਉਹ ਸੰਭਾਵਤ ਤੌਰ 'ਤੇ 2026 ਦੇ ਆਸਪਾਸ ਮਾਰਕੀਟ ਵਿਚ ਆਉਣਗੇ।
ਵਾਂਗ ਦੇ ਅਨੁਸਾਰ, ਮੌਜੂਦਾ ਬੈਟਰੀ ਤਕਨਾਲੋਜੀ ਦੀ ਵਰਤੋਂ ਕਰਨ ਵਾਲੀਆਂ ਏਅਰ ਟੈਕਸੀਆਂ ਦੇ ਵੀ ਆਮ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਦੀ ਉਡਾਣ ਸਮਰੱਥਾ ਲਗਭਗ 110 ਕਿਲੋਮੀਟਰ ਹੋਵੇਗੀ। ਅਤੇ Kyburg ਦੇ ਨੁਮਾਇੰਦਿਆਂ ਅਨੁਸਾਰ ਉਨ੍ਹਾਂ ਦੀ ਬੈਟਰੀ ਜਹਾਜ਼ ਨੂੰ 480 ਕਿਲੋਮੀਟਰ ਤੋਂ ਵੱਧ ਲੈ ਜਾਵੇਗੀ। ਇਸ ਨਾਲ ਪ੍ਰਦੂਸ਼ਣ ਨਾਲ ਨਜਿੱਠਣ ਵਿਚ ਵੀ ਕਾਫੀ ਮਦਦ ਮਿਲੇਗੀ।
ਬੈਟਰੀ ਨਾਲ ਚੱਲਣ ਵਾਲਾ ਇਲੈਕਟ੍ਰਿਕ ਏਅਰਕ੍ਰਾਫਟ ਕਿਫ਼ਾਇਤੀ ਅਤੇ ਵਾਤਾਵਰਨ ਪੱਖੀ ਹੋਵੇਗਾ। ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ, ਤਾਂ ਦੋ-ਤਿੰਨ ਸਾਲਾਂ ਦੇ ਅੰਦਰ ਚਾਰ ਇੰਜਣਾਂ ਵਾਲੇ ਜਹਾਜ਼ਾਂ ਵਿਚ ਇੱਕ ਜਾਂ ਦੋ ਇੰਜਣ ਬਿਜਲੀ ਨਾਲ ਚੱਲਣ ਵਾਲੇ ਹੋ ਜਾਣਗੇ। ਹਾਈਬ੍ਰਿਡ ਏਅਰਕ੍ਰਾਫਟ ਕਾਰਬਨ ਦੇ ਨਿਕਾਸ ਨੂੰ ਵੀ ਕੁਝ ਹੱਦ ਤੱਕ ਘੱਟ ਕਰੇਗਾ।
ਆਉਣ ਵਾਲੇ ਸਾਲਾਂ 'ਚ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਇੰਜਣ ਵਾਲੇ ਜਹਾਜ਼ ਵੀ ਉੱਡਣਾ ਸ਼ੁਰੂ ਕਰ ਦੇਣਗੇ, ਜੋ ਕਾਰਬਨ ਨੂੰ ਉਤਸਰਜਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੇ ਹਨ। ਦੱਸ ਦਈਏ ਕਿ ਬੈਟਰੀ ਨਾਲ ਚੱਲਣ ਵਾਲੇ ਜ਼ਹਾਜ਼ ਨੂੰ ਲੈ ਕੇ 2015 ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀ।