ABS ਨਾਲ ਲੈਸ ਪਹਿਲੀ Royal Enfield ਬੁਲਟ ਭਾਰਤ 'ਚ ਛੇਤੀ ਹੋਵੇਗੀ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤ ਸਰਕਾਰ ਨੇ 1 ਅਪ੍ਰੈਲ ਤੋਂ ਦੋ-ਪਹਿਆ ਵਾਹਨ 'ਚ ਏਬੀਐਸ ਯਾਨੀ ਐਂਟੀ ਲਾਕ ਬਰੇਕਿੰਗ ਸਿਸਟਮ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਰਾਇਲ ਐਨਫੀਲਡ ਲਗਾਤਾਰ ਅਪਣੀ..

ABS Braking System Royal Enfield

ਨਵੀਂ ਦਿੱਲੀ: ਭਾਰਤ ਸਰਕਾਰ ਨੇ 1 ਅਪ੍ਰੈਲ ਤੋਂ ਦੋ-ਪਹਿਆ ਵਾਹਨ 'ਚ ਏਬੀਐਸ ਯਾਨੀ ਐਂਟੀ ਲਾਕ ਬਰੇਕਿੰਗ ਸਿਸਟਮ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਰਾਇਲ ਐਨਫੀਲਡ ਲਗਾਤਾਰ ਅਪਣੀ ਮੋਟਰਸਾਇਕਲਾਂ ਨੂੰ ਅਪਗਰੇਡ ਕਰਨ 'ਚ ਲਗੀ ਹੋਈ ਹੈ। ਇਸ 'ਚ ਖ਼ਬਰ ਆ ਰਹੀ ਹੈ ਕਿ ਰਾਇਲ ਐਨਫੀਲਡ ਬੁਲੇਟ ਕੰਪਨੀ ਦੀ ਪਹਿਲੀ ਅਜਿਹੀ ਮੋਟਰਸਾਇਕਲ ਹੋਣ ਵਾਲੀ ਹੈ ਜਿਸ ਨੂੰ ਏਬੀਐਸ ਨਾਲ ਅਪਗਰੇਡ ਕੀਤਾ ਜਾਵੇਗਾ। ਰਾਇਲ ਐਨਫੀਲਡ ਦੀ ਬੁਲੇਟ ਰੇਂਜ 'ਚ ਬੁਲਟ 500, ਬੁਲਟ 350, ਬੁਲਟ ਈਐਸ ਸ਼ਾਮਲ ਹਨ।  

ਕਾਰ ਬਲਾਗ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਬੁਲਟ ਦੇ ਲੇਟੈਸਟ ਵਰਜ਼ਨ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਲਾਂਚ ਕੀਤਾ ਜਾਵੇਗਾ। ਏਬੀਐਸ ਤੋਂ ਇਲਾਵਾ ਕੋਈ ਹੋਰ ਬਦਲਾਅ ਨਹੀਂ ਕੀਤਾ ਜਾਵੇਗਾ। ਏਬੀਐਸ ਲਗਣ ਤੋਂ ਬਾਅਦ ਨਵੀਂ ਬੁਲਟ ਦੀ ਕੀਮਤ 10,000 ਤੋਂ 12,000 ਰੁਪਏ ਤਕ ਵੱਧ ਸਕਦੀ ਹੈ।  

ਏਬੀਐਸ ਨੂੰ ਆਉਣ ਵਾਲੇ ਦਿਨਾਂ 'ਚ ਰਾਇਲ ਐਨਫੀਲਡ ਦੇ ਕੁੱਝ ਹੋਰ ਮਾਡਲਾਂ 'ਚ ਵੀ ਜੋੜਿਆ ਜਾਵੇਗਾ।  ਥੰਡਰਬਰਡ 'ਚ ਰਾਇਲ ਐਨਫੀਲਡ ਏਬੀਐਸ ਦੇਵੇਗੀ ਅਤੇ ਬਾਅਦ 'ਚ ਇਹ ਫ਼ੀਚਰ ਰਾਇਲ ਐਨਫੀਲਡ ਹਿਮਾਲਇਨ 'ਚ ਵੀ ਦਿਤਾ ਜਾਵੇਗਾ।

ਜਾਣੋ ਕੀ ਹੁੰਦਾ ਹੈ ਏਬੀਐਸ
ਏਬੀਐਸ ਯਾਨੀ ਐਂਟੀ ਲਾਕਿੰਗ ਬਰੇਕਿੰਗ ਸਿਸਟਮ, ਇਸ ਨੂੰ ਐਂਟੀ ਸਕਿਡ ਬਰੇਕਿੰਗ ਸਿਸਟਮ ਵੀ ਕਹਿੰਦੇ ਹਨ।  ਇਸ ਦਾ ਮੁੱਖ ਕੰਮ ਫਿਸਲਣ ਵਾਲੀ ਥਾਂ 'ਤੇ ਗੱਡੀ ਨੂੰ ਰੋਕਣ ਵਾਲੀ ਦੂਰੀ ਨੂੰ ਘੱਟ ਕਰਨਾ ਹੁੰਦਾ ਹੈ। ਇਸ ਨਾਲ ਗੱਡੀ ਦੀ ਸੁਰੱਖਿਅਤ ਡਰਾਇਵਿੰਗ ਨਿਸ਼ਚਿਤ ਹੁੰਦੀ ਹੈ। ਗੱਡੀ 'ਚ ABS ਹੋਣ ਨਾਲ ਅਚਾਨਕ ਬ੍ਰੇਕ ਲਗਾਉਣ 'ਤੇ ਬੇਕਾਬੂ ਨਹੀਂ ਹੁੰਦੀ ਅਤੇ ਦੁਰਘਟਨਾ ਦੀ ਸੰਦੇਹ ਘੱਟ ਜਾਂ ਕਾਫ਼ੀ ਹੱਦ ਤਕ ਖ਼ਤਮ ਹੋ ਜਾਂਦੀ ਹੈ।