ਅਪੋਲੋ 11 ਦੇ ਪਾਇਲਟ ਮਾਈਕਲ ਕਾਲਿੰਸ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

90 ਸਾਲਾਂ ਦੀ ਉਮਰ ਵਿਚ ਲਏ ਆਖਰੀ ਸਾਹ

Michael Collins

 ਨਵੀਂ ਦਿੱਲੀ:  ਅਪੋਲੋ -11 ਮਿਸ਼ਨ ਨੂੰ ਸਫਲਤਾਪੂਰਵਕ ਚੰਦਰਮਾ ਤੇ ਉਤਾਰਨ ਵਾਲੇ ਅਮਰੀਕੀ ਪੁਲਾੜ ਯਾਤਰੀ ਮਾਈਕਲ ਕਾਲਿੰਸ ਦੀ ਮੌਤ ਹੋ ਗਈ। ਮਾਈਕਲ ਕਾਲਿੰਸ 90 ਸਾਲਾਂ ਦੇ ਸਨ ਅਤੇ ਦੁਨੀਆ ਉਹਨਾਂ ਨੂੰ ਸਿਰਫ ਅਪੋਲੋ -11 ਮਿਸ਼ਨ ਲਈ ਜਾਣਦੀ ਸੀ।

ਦੱਸ ਦੇਈਏ ਕਿ ਅਪੋਲੋ -11 ਮਿਸ਼ਨ ਦੇ  ਚੰਦ ਤੇ ਉਤਰਨ ਤੋਂ ਬਾਅਦ ਹੀ ਨੀਲ ਆਰਮਸਟ੍ਰਾਂਗ ਨੇ  ਚੰਦਰਮਾ ਦੀ ਸਤਹ' ਤੇ ਪਹਿਲਾ ਕਦਮ ਰੱਖਿਆ ਸੀ।  ਇਸ ਤੋਂ ਬਜ ਐਲਡ੍ਰਿਨ ਚੰਨ 'ਤੇ ਪਹੁੰਚੇ ਸਨ।

ਮਾਈਕਲ ਕਾਲਿੰਸ ਦਾ ਇੱਕੋ-ਇੱਕ ਮਕਸਦ ਸੀ ਕਿ ਅਪੋਲੋ -11 ਨੂੰ ਸਫਲਤਾਪੂਰਵਕ ਚੰਦਰਮਾ ਦੀ ਸਤਹ ‘ਤੇ ਉਤਾਰਨਾ ਅਤੇ ਉਸ ਤੋਂ ਬਾਅਦ ਨੀਲ ਅਤੇ ਬਜ਼ ਧਰਤੀ‘ ਤੇ ਵਾਪਸ ਆਉਣਾ। ਅਪੋਲੋ -11 ਤੋਂ ਨਿਕਲ ਕੇ ਚੰਦਰਮਾ ਤੱਕ ਜਿਸ ਮਾਡਿਊਲ ਵਿਚ ਨੀਲ ਅਤੇ ਬਜ਼ ਗਏ ਸਨ ਉਸ ਦਾ ਨਾਮ ਦਿ ਈਗਲ ਸੀ।