ਹੁਣ ਬੋਲ ਕੇ ਭੁਗਤਾਨ ਕਰ ਸਕੋਗੇ ਅਪਣੇ ਬਿਜਲੀ, ਪਾਣੀ ਅਤੇ ਮੋਬਾਇਲ ਦਾ ਬਿਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸਮਾਰਟ ਡਿਵਾਇਸਜ਼ ਅਤੇ IoT (ਇੰਟਰਨੈਟ ਆਫ਼ ਥੀਂਗਜ਼) ਦੇ ਦੌਰੇ ਵਿਚ ਯੂਰਜ਼ ਹੁਣ ਬੋਲ ਕੇ ਹੀ ਆਪਣੇ...

water and mobile bills by speaking...

ਨਵੀਂ ਦਿੱਲੀ: ਸਮਾਰਟ ਡਿਵਾਇਸਜ਼ ਅਤੇ IoT (ਇੰਟਰਨੈਟ ਆਫ਼ ਥੀਂਗਜ਼) ਦੇ ਦੌਰੇ ਵਿਚ ਯੂਰਜ਼ ਹੁਣ ਬੋਲ ਕੇ ਹੀ ਆਪਣੇ ਕਈ ਕੰਮ ਕਰ ਸਕਦੇ ਹਨ। Amazon India ਨੇ ਐਲਾਨ ਕੀਤਾ ਹੈ ਕਿ ਯੂਰਜ਼ ਐਪ ਐਮਾਜਾਨ ਸਮਾਰਟ ਸਪੀਕਰਜ਼ ਦੇ ਜ਼ਰੀਏ ਵੀ ਆਪਣੇ ਮੋਬਾਇਲ ਦੇ ਬਿਲ ਦਾ ਭੁਗਤਾਨ ਕਰ ਸਕਦੇ ਹਨ। ਇਸਦੇ ਲਈ ਯੂਜਰਜ਼ ਨੂੰ ਕੇਵਲ Alexa Pay My Mobile Bill ਕਹਿਣਾ ਹੋਵੇਗਾ। ਐਮਾਜਾਨ ਨੇ ਇਸਦੇ ਲਈ ਫਿਨਟੈਕ ਪੇਮੈਂਟ ਕੰਪਨੀ ਦੇ ਨਾਲ ਸਾਂਝੇਦਾਰੀ ਕੀਤੀ ਹੈ। ਪੇਮੈਂਟ ਗੇਟਵੇ ਦੇ ਨਾਲ ਹੁਣ ਯੂਜਰਜ਼ ਦੇ ਲਈ ਇਸ ਫ਼ੀਚਰ ਨੂੰ ਜੋੜਿਆ ਗਿਆ ਹੈ।

ਯੂਰਜ਼ ਅਲੈਕਸਾ ਵਾਇਸ ਅਸਿਸਟੇਂਸ ਨੂੰ ਬਿਲ ਪੇਮੇਂਟ ਕਰਨ ਲਈ ਬੋਲ ਕੇ ਭੁਗਤਾਨ ਕਰ ਸਕੋਗੇ। ਇਹ ਨਹੀਂ, ਅਲੈਕਸਾ ਵਿਚ ਇਕ ਹੋਰ ਨਵਾਂ ਫ਼ੀਚਰ ਜੋੜਿਆ ਗਿਆ ਹੈ, ਜਿਸ ਵਿਚ ਯੂਜਰਜ਼ ਨੂੰ ਨੋਟੀਫਿਕੇਸ਼ਨਜ਼ ਦੇ ਜ਼ਰੀਏ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਬਿਲ ਕਦੋਂ ਭਰਨਾ ਹੋਵੇਗਾ। ਦੱਸ ਦਈਏ ਕਿ ਅਲੈਕਸਾ ਵਿਚ ਸਭ ਤੋਂ ਪਹਿਲਾਂ ਪੇਮੇਂਟ ਫੰਕਸ਼ਨਜ਼ ਨੂੰ 2017 ਵਿਚ ਜੋੜਿਆ ਗਿਆ ਸੀ। ਇਸ ਤੋਂ ਬਾਅਦ 2018 ਵਿਚ ਚੈਰਿਟੀ ਅਤੇ ਡੋਨੇਸ਼ਨ ਦੇ ਲਈ ਪੇਮੇਂਟ ਫੀਚਰ ਨੂੰ ਅਲੈਕਸਾ ਦੇ ਨਾਲ ਪਿਛਲੇ ਸਾਲ 2018 ਇਨੇਬਲ ਕੀਤਾ ਗਿਆ।

ਇਸ ਵਿਚ ਯੂਜਰਜ਼ ਐਮਾਜਾਨ ਪੇਅ ਅਤੇ ਅਲੈਕਸਾ ਦੇ ਜ਼ਰੀਏ ਚੈਰਿਟੀ ਡੋਨੇਟ ਕਰ ਸਕਦੇ ਹਨ। ਹੁਣ, ਪੇਮੇਂਟ ਫੀਚਰ ਨੂੰ ਐਮਾਜਾਨ ਅਲੈਕਸਾ ਤੋਂ ਲੈਸ ਸਮਾਰਟ ਸਪੀਕਰ ਵਿਚ ਮੋਬਾਇਲ ਬਿਲ ਪੇਮੇਂਟ ਕਰਨ ਦਾ ਫੀਚਰ ਜੋੜਿਆ ਗਿਆ ਹੈ। ਮੋਬਾਇਲ ਬਿਲ ਪੇਮੇਂਟ ਕਰਨ ਲਈ ਯੂਜਰਜ਼ ਦੇ ਐਮਾਜਾਨ ਪੇਅ ਮੋਬਾਇਲ ਵਾਲੇਟ ਦਾ ਇਸਤੇਮਾਲ ਕੀਤਾ ਜਾਵੇਗਾ। ਐਮਾਜਾਨ ਅਲੈਕਸਾ ਦਾ ਇਹ ਨਵਾਂ ਫੀਚਰ ਕੇਵਲ ਮੋਬਾਇਲ ਬਿਲ ਪੇਮੇਂਟ ਨੂੰ ਸਪੋਰਟ ਨਹੀਂ ਕਰੇਗਾ। ਇਸ ਵਿਚ ਯੂਜਰਜ਼ ਇਲੈਕਟ੍ਰੀਸਿਟੀ ਬਿਲ, ਪਾਣੀ ਦਾ ਬਿਲ, ਬ੍ਰਾਡਬੈਂਡ ਬਿਲ, ਪੋਸਟਪੇਡ ਮੋਬਾਇਲ ਬਿਲ ਅਤੇ ਕਈ ਤਰ੍ਹਾਂ ਦੇ ਯੂਟਿਲਿਟੀ ਪੇਮੇਂਟ ਕਰ ਸਕੋਗੇ।

ਸਮਾਰਟ ਸਪੀਕਰਜ਼ ਤੋਂ ਇਲਾਵਾ ਐਮਾਜਾਨ ਫਾਇਰ ਟੀਵੀ ਸਟੀਕ ਅਤੇ ਹੋਰ ਅਲੈਕਸਾ ਸਪੋਰਟ ਵਾਲੇ ਡਿਵਾਇਸ ਦੇ ਜ਼ਰੀਏ ਵੀ ਬਿਲ ਦਾ ਭੁਗਤਾਨ ਕੀਤਾ ਜਾ ਸਕੇਗਾ। ਕੰਪਨੀ ਦਾ ਮੰਨਣਾ ਹੈ ਕਿ ਇਸ ਨਵਾਂ ਸਮਾਰਟ ਫੀਚਰ ਦੇ ਜ਼ਰੀਏ ਯੂਜਰਜ਼ ਨੂੰ ਬਿਲ ਪੇਮੇਂਟ ਕਰਨ  ਲਈ ਪ੍ਰੇਸ਼ਾਨੀ ਨਹੀਂ ਆਵੇਗੀ। ਇਸਦੇ ਨਾਲ ਹੀ ਯੂਜਰਜ਼ ਨੂੰ ਇਹ ਵੀ ਨੋਟੀਫਾਈ ਕੀਤਾ ਜਾਵੇਗਾ ਕਿ ਉਨ੍ਹਾਂ ਦਾ ਬਿਲ ਕਦੋਂ ਭਰਨਾ ਹੈ। ਇਸ ਵਜ੍ਹਾ ਨਾਲ ਲੇਟ ਪੇਮੇਂਟ ਅਤੇ ਸਰਚਾਰਜ਼ ਵਰਗੀਆਂ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ।