ਸੱਤ ਡਾਲਰ ਵਿਚ ਘਰ ਤਕ ਪ੍ਰਿੰਟਿਡ ਫ਼ੋਟੋ ਪਹੁੰਚਾਏਗਾ ਗੂਗਲ
ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਤਸਵੀਰਾਂ ਪਹੁੰਚਾਉਣ ਦਾ ਖ਼ਰਚ ਤੇ ਟੈਕਸ ਦਾ ਭੁਗਤਾਨ ਵੀ ਕਰਨਾ ਪਵੇਗਾ
ਗੂਗਲ ਨੇ ਤੁਹਾਡੀ ਤਸਵੀਰ ਪ੍ਰਿੰਟ ਕਰਨ ਲਈ ਇਕ ਨਵਾਂ ਤਰੀਕਾ ਅਪਣਾਇਆ ਹੈ। ਅਮਰੀਕਾ ਵਿਚ ਉਸੇ ਦਿਨ ਫ਼ੋਟੋ ਪ੍ਰਿੰਟ ਕੀਤੀ ਜਾਵੇਗੀ। ਯੂਜ਼ਰਜ਼ ਹਰ ਮਹੀਨੇ ਅਪਣੇ ਘਰ 10 ਹਾਈ ਕੁਆਲਿਟੀ ਫ਼ੋਟੋ ਹਾਸਲ ਕਰ ਸਕਦੇ ਹਨ। ਇਸ ਲਈ ਯੂਜ਼ਰਜ਼ ਨੂੰ ਹਰ ਮਹੀਨੇ 6.99 ਡਾਲਰ (ਕਰੀਬ 513 ਰੁਪਏ) ਦਾ ਭੁਗਤਾਨ ਕਰਨਾ ਪਵੇਗਾ।
ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਤਸਵੀਰਾਂ ਪਹੁੰਚਾਉਣ ਦਾ ਖ਼ਰਚ ਤੇ ਟੈਕਸ ਦਾ ਭੁਗਤਾਨ ਵੀ ਕਰਨਾ ਪਵੇਗਾ। ਗੂਗਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਤੁਸੀਂ ਹਰ ਮਹੀਨੇ ਅਪਣੇ ਘਰ ਹੀ 10 ਹਾਈ ਕੁਆਲਿਟੀ ਤਸਵੀਰਾਂ ਹਾਸਲ ਕਰ ਸਕਦੇ ਹੋ। ਤੁਸੀਂ ਅਪਣੇ ਘਰ ਨੂੰ ਮਹੱਤਵਪੂਰਨ ਤਸਵੀਰਾਂ ਨਾਲ ਸਜਾ ਸਕਦੇ ਹੋ, ਐਲਬਮ ਤਿਆਰ ਕਰ ਸਕਦੇ ਹੋ ਜਾਂ ਅਪਣੇ ਕਿਸੇ ਪ੍ਰੇਮੀ ਨੂੰ ਇਹ ਭੇਟ ਕਰ ਸਕਦੇ ਹੋ।
ਇਸ ਮਹੀਨੇ ਦੇ ਅਖ਼ੀਰ ਤਕ ਪ੍ਰੀਮੀਅਮ ਪ੍ਰਿੰਟ ਸੀਰੀਜ਼ ਸ਼ੁਰੂ ਕੀਤੀ ਜਾਵੇਗੀ ਤੇ ਲੋਕ ਉਸੇ ਦਿਨ ਪ੍ਰਿੰਟ, ਕੈਨਵਸ ਪ੍ਰਿੰਟ ਜਾਂ ਫ਼ੋਟੋ ਬੁੱਕ (ਅਜੇ 140 ਪੇਜਾਂ ਤਕ) ਦਾ ਆਰਡਰ ਦੇ ਸਕਣਗੇ। ਪ੍ਰੀਮੀਅਮ ਪ੍ਰਿੰਟ ਸੀਰੀਜ਼ ਮਸ਼ੀਨ ਨੇ ਹੁਣੇ ਜਿਹੇ 10 ਤਸਵੀਰਾਂ ਪ੍ਰਿੰਟ ਕਰਵਾਉਣ ਦਾ ਸੁਝਾਅ ਦਿਤਾ ਹੈ। ਯੂਜ਼ਰਜ਼ ਫ਼ੋਟੋ ਪੋਸਟਕਾਰਡ ਵਿਚ ਬਦਲ ਸਕਦੇ ਹਨ।