30 ਨਵੰਬਰ ਤੱਕ ਨਿਪਟਾ ਲਵੋ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਤੁਹਾਡਾ PF ਖ਼ਾਤਾ!
EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਯੂਨੀਵਰਸਲ ਖ਼ਾਤਾ ਨੰਬਰ (UAN) ਅਤੇ ਆਧਾਰ ਨੰਬਰ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਨਵੀਂ ਦਿੱਲੀ - ਸਰਕਾਰੀ ਅਤੇ ਨਿੱਜੀ ਖੇਤਰ 'ਚ ਕੰਮ ਕਰਨ ਵਾਲੇ ਜ਼ਿਆਦਾਤਰ ਕਰਮਚਾਰੀਆਂ ਕੋਲ ਪੀ.ਐੱਫ. ਅਕਾਊਂਟ ਹੁੰਦਾ ਹੈ। ਨੌਕਰੀ ਕਰਦੇ ਸਮੇਂ ਕਰਮਚਾਰੀਆਂ ਦੀ ਤਨਖ਼ਾਹ ਦਾ ਕੁੱਝ ਹਿੱਸਾ ਉਨ੍ਹਾਂ ਦੇ ਪੀਐਫ਼ ਖਾਤੇ ਵਿਚ ਜਮ੍ਹਾ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਯੂਨੀਵਰਸਲ ਖ਼ਾਤਾ ਨੰਬਰ (UAN) ਅਤੇ ਆਧਾਰ ਨੰਬਰ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੀ ਸੀਮਾ 30 ਨਵੰਬਰ ਨੂੰ ਖ਼ਤਮ ਹੋ ਰਹੀ ਹੈ। ਇਸ ਤਰੀਕ ਤੱਕ, ਜੋ ਲੋਕ ਆਧਾਰ (UAN ਆਧਾਰ ਲਿੰਕ) ਨੂੰ ਲਿੰਕ ਨਹੀਂ ਕਰਨਗੇ, ਉਨ੍ਹਾਂ ਦਾ PF ਖ਼ਾਤਾ ਬੰਦ ਕਰ ਦਿੱਤਾ ਜਾਵੇਗਾ।
EPFO ਨੇ ਪਹਿਲਾਂ UAN ਅਤੇ ਆਧਾਰ ਨੰਬਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਵੀ ਵਧਾ ਦਿੱਤੀ ਸੀ। ਪਹਿਲਾਂ ਇਹ ਸਮਾਂ ਸੀਮਾ 31 ਅਗਸਤ 2021 ਸੀ, ਜਿਸ ਨੂੰ ਵਧਾ ਕੇ 30 ਨਵੰਬਰ 2021 ਕਰ ਦਿੱਤਾ ਗਿਆ ਹੈ। ਪਰ, ਹੁਣ ਇਸ ਨੂੰ ਅੱਗੇ ਲਿਜਾਣ ਦੀ ਕੋਈ ਉਮੀਦ ਨਹੀਂ ਹੈ। ਇਸ ਲਈ ਜੇਕਰ ਤੁਸੀਂ ਹੁਣ ਤੱਕ UAN ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਇਸ ਕੰਮ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਸਿਰਫ਼ 2 ਦਿਨ ਬਚੇ ਹਨ।
EPFO ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੋ ਗਾਹਕ ਸਮਾਂ ਸੀਮਾ ਦੇ ਅੰਦਰ UAN ਨੂੰ ਆਧਾਰ ਨਾਲ ਲਿੰਕ ਨਹੀਂ ਕਰ ਸਕਣਗੇ, ਉਨ੍ਹਾਂ ਦੇ ਖਾਤੇ ਵਿਚ PF ਜਮ੍ਹਾ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਗਾਹਕ ਖ਼ਾਤੇ ਤੋਂ ਰਕਮ ਵੀ ਨਹੀਂ ਕਢਵਾ ਸਕਣਗੇ। ਜੇਕਰ ਆਧਾਰ ਨੰਬਰ ਨੂੰ ਨਿਰਧਾਰਤ ਸਮਾਂ ਸੀਮਾ ਤੱਕ ਲਿੰਕ ਨਹੀਂ ਕੀਤਾ ਗਿਆ ਤਾਂ ਇੱਕ ਹੋਰ ਵੱਡਾ ਨੁਕਸਾਨ ਹੋਵੇਗਾ। EPFO ਨੇ EDLI (Employees Deposit Linked Insurance) ਲਈ UAN ਨੂੰ ਆਧਾਰ ਨਾਲ ਲਿੰਕ ਕਰਨਾ ਵੀ ਜ਼ਰੂਰੀ ਕਰ ਦਿੱਤਾ ਹੈ। ਅਜਿਹਾ ਨਾ ਹੋਣ 'ਤੇ ਕਰਮਚਾਰੀਆਂ ਦੇ ਹਿੱਸੇ ਦਾ ਪ੍ਰੀਮੀਅਮ ਜਮ੍ਹਾ ਨਹੀਂ ਹੋਵੇਗਾ, ਉਸ ਨੂੰ 7 ਲੱਖ ਰੁਪਏ ਤੱਕ ਦੇ ਬੀਮਾ ਕਵਰ ਦਾ ਲਾਭ ਨਹੀਂ ਮਿਲੇਗਾ।
UMANG ਐਪ ਦੀ ਮਦਦ ਨਾਲ UAN-ਆਧਾਰ ਲਿੰਕ ਕਰੋ
ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਤੇ UMANG ਐਪ ਡਾਊਨਲੋਡ ਕਰੋ।
ਇਸ 'ਤੇ EPFO ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ eKYC ਚੁਣੋ।
ਇਸ ਤੋਂ ਬਾਅਦ ਆਧਾਰ ਸੀਡਿੰਗ ਦੇ ਵਿਕਲਪ 'ਤੇ ਕਲਿੱਕ ਕਰੋ।
ਹੁਣ ਬਾਕਸ ਵਿਚ ਆਪਣਾ UAN ਨੰਬਰ ਦਰਜ ਕਰੋ।
ਇਸ ਪ੍ਰਕਿਰਿਆ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਤੁਹਾਡੇ UAN ਨੰਬਰ ਨਾਲ ਲਿੰਕ ਹੋ ਜਾਵੇਗਾ।