ਹੁਣ ਸਮਾਰਟ ਟੀਵੀ ਨਾਲ ਕੰਟਰੋਲ ਕਰੋ ਕੰਪਿਊਟਰ, ਆਇਆ ਨਵਾਂ ਫੀਚਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸ ਤਕਨੀਕ ਨਾਲ ਤੁਸੀਂ ਅਪਣੇ ਸਮਾਰਟ ਟੀਵੀ ਨਾਲ ਅਪਣੇ ਪੀਸੀ ਨੂੰ ਕੰਟਰੋਲ ਕਰ ਸਕੋਗੇ। ਇਸ ਫੈਂਸੀ ਫ਼ੀਚਰ ਨੂੰ ਰਿਮੋਟ ਐਕਸੈਸ ਨਾਮ ਦਿਤਾ ਗਿਆ ਹੈ।...

Smart TV

ਇੰਟਰਨੈਸ਼ਨਲ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ਵਿਚ ਹੁਣੇ ਕੁੱਝ ਦਿਨ ਬਾਕੀ ਹਨ। ਦੱਖਣ ਕੋਰੀਆ ਦੀ ਦਿੱਗਜ ਟੈਕਨਾਲਾਜੀ ਕੰਪਨੀ Samsung ਨੇ ਅਪਣੇ ਆਰਟਿਫਿਸ਼ੀਅਲ ਇਨਟੈਲਿਜੈਂਸ (AI) ਪ੍ਰਾਜੈਕਟਸ ਨੂੰ ਪੇਸ਼ ਕਰ ਦਿਤਾ ਹੈ। Samsung ਨੇ ਨਵਾਂ ਫੀਚਰ ਪੇਸ਼ ਕੀਤਾ ਹੈ ਜਿਸ ਦੇ ਨਾਲ ਸਮਾਰਟ ਟੀਵੀ ਦੀ ਸਮਰੱਥਾ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗੀ। ਇਸ ਤਕਨੀਕ ਨਾਲ ਤੁਸੀਂ ਅਪਣੇ ਸਮਾਰਟ ਟੀਵੀ ਨਾਲ ਅਪਣੇ ਪੀਸੀ ਨੂੰ ਕੰਟਰੋਲ ਕਰ ਸਕੋਗੇ। ਇਸ ਫੈਂਸੀ ਫ਼ੀਚਰ ਨੂੰ ਰਿਮੋਟ ਐਕਸੈਸ ਨਾਮ ਦਿਤਾ ਗਿਆ ਹੈ।

ਇਸ ਫ਼ੀਚਰ ਦੇ ਜ਼ਰੀਏ ਤੁਸੀਂ ਅਪਣੇ ਸਮਾਰਟ ਟੀਵੀ ਨਾਲ ਅਪਣੇ ਪੀਸੀ ਨੂੰ ਕੰਟਰੋਲ ਕਰ ਸਕੋਗੇ। ਇਸ ਤੋਂ ਨਾ ਸਰਿਫ਼ ਤੁਸੀਂ ਅਪਣੇ ਪੀਸੀ ਨੂੰ ਕੰਟਰੋਲ ਕਰ ਸਕਦੇ ਹੋ ਸਗੋਂ ਸਮਾਰਟਫੋਨ ਅਤੇ ਟੈਬਲੇਟਸ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਸ ਟੈਲੀਵਿਜ਼ਨ ਨਾਲ ਤੁਸੀਂ ਅਪਣੇ ਡਿਵਾਈਸ ਨੂੰ ਵਾਇਰਲੈਸ ਤਰੀਕੇ ਨਾਲ ਕੁਨੈਕਟ ਕਰ ਸਕਦੇ ਹੋ। ਯਾਨੀ ਤੁਸੀਂ ਅਪਣੇ ਟੈਲੀਵਿਜ਼ਨ 'ਤੇ ਸਮਾਰਟਫੋਨ ਗੇਮ ਖੇਲ ਸਕਦੇ ਹੋ। ਸੈਮਸੰਗ ਨੇ ਇਸ ਤਕਨੀਕ ਦਾ ਐਲਾਨ ਕਰ ਦਿਤੀ ਹੈ।

ਇਹ ਫ਼ੀਚਰ ਆਈਪੀ ਨੈੱਟਵਰਕ ਦੀ ਵਰਤੋਂ ਕਰ ਕੇ ਵਾਇਰਲੈਸ ਕੁਨੈਕਸ਼ਨ ਸਥਾਪਤ ਕਰ ਤੁਹਾਡੇ ਪੀਸੀ ਜਾਂ ਲੈਪਟਾਪ ਨਾਲ ਕੁਨੈਕਟ ਹੋ ਜਾਂਦਾ ਹੈ। ਕੁਨੈਕਟ ਹੋਣ ਤੋਂ ਬਾਅਦ ਤੁਹਾਨੂੰ ਇਕ ਕੀ - ਬੋਰਡ ਅਤੇ ਮਾਉਸ ਦੀ ਜ਼ਰੂਰਤ ਹੋਵੇਗੀ। ਜਿਸ ਤੋਂ ਬਾਅਦ ਤੁਸੀਂ ਅਪਣੀ ਕਿਸੇ ਵੀ ਡਿਵਾਈਸ ਨੂੰ ਐਕਸੈਸ ਕਰ ਸਕੋਗੇ। ਹਾਲਾਂਕਿ ਇਹ ਫੀਚਰ ਸਾਰੇ ਐਪਸ ਦੇ ਨਾਲ ਕੰਮ ਨਹੀਂ ਕਰੇਗਾ। ਕੁੱਝ ਕੰਪੈਟਿਬਲ ਐਪਸ ਦੇ ਨਾਲ ਹੀ ਇਹ ਫੀਚਰ ਕੰਮ ਕਰੇਗਾ।