ਰਿਲਾਇੰਸ ਜੀਓ ਪਰਾਈਮ ਮੈਂਬਰਸ਼ਿਪ 31 ਮਾਰਚ ਨੂੰ ਹੋਣੀ ਹੈ ਖ਼ਤਮ, ਹੁਣ ਅੱਗੇ ਕੀ ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਰਿਲਾਇੰਸ ਜੀਓ ਪਰਾਈਮ ਮੈਂਬਰਸ਼ਿਪ 1 ਅਪ੍ਰੈਲ 2017 ਨੂੰ ਸ਼ੁਰੂ ਹੋਈ ਅਤੇ ਇਹ 31 ਮਾਰਚ 2018 ਨੂੰ ਖ਼ਤਮ ਹੋਣ ਵਾਲੀ ਹੈ। ਸਿਰਫ਼ 99 ਰੁਪਏ 'ਚ ਇਹ ਸਬ-ਸਕਰਾਈਬਰਜ਼ ਨੂੰ ਇਸ..

Jio Prime Membership ends on 31st March

ਨਵੀਂ ਦਿੱਲੀ: ਰਿਲਾਇੰਸ ਜੀਓ ਪਰਾਈਮ ਮੈਂਬਰਸ਼ਿਪ 1 ਅਪ੍ਰੈਲ 2017 ਨੂੰ ਸ਼ੁਰੂ ਹੋਈ ਅਤੇ ਇਹ 31 ਮਾਰਚ 2018 ਨੂੰ ਖ਼ਤਮ ਹੋਣ ਵਾਲੀ ਹੈ। ਸਿਰਫ਼ 99 ਰੁਪਏ 'ਚ ਇਹ ਸਬ-ਸਕਰਾਈਬਰਜ਼ ਨੂੰ ਇਸ ਦੇ ਤਹਿਤ ਕਈ ਬੈਨਿਫਿਟ ਮਿਲਦੇ ਹਨ।

ਜੀਓ ਪਰਾਈਮ ਮੈਂਬਰਸ਼ਿਪ ਸਬ-ਸਕਰਾਇਬਰਸ ਨੂੰ ਭਾਰਤ 'ਚ ਫ਼ਰੀ ਵਾਇਸ ਕਾਲ, 4ਜੀ ਡਾਟਾ ਅਤੇ ਐਸਐਮਐਸ ਸਰਵਿਸ ਦਿੰਦੀ ਹੈ। ਹੁਣ ਇਹ ਮੈਂਬਰਸ਼ਿਪ 31 ਮਾਰਚ 2018 ਨੂੰ ਖ਼ਤਮ ਹੋਣੀ ਹੈ। ਅਜਿਹੇ 'ਚ ਗਾਹਕਾਂ ਨੂੰ ਇੰਤਜ਼ਾਰ ਹੈ ਕਿ ਇਸ ਦੀ ਮਿਆਦ ਵਧੇਗੀ ਜਾਂ ਰਿਲਾਇੰਸ ਕੋਈ ਨਵਾਂ ਆਫ਼ਰ ਦੇਵੇ।

ਕੀ ਕੁੱਝ ਮਿਲਦਾ ਹੈ ਜੀਓ ਪਰਾਈਮ ਮੈਂਬਰਸ਼ਿਪ 'ਚ:  
10 ਰੁਪਏ ਦੀ ਪਰਭਾਵੀ ਕੀਮਤ 'ਚ ਨਿੱਤ ਇਕ ਸਾਲ ਤਕ ਮੁਫ਼ਤ ਅਨਲਿਮਟਿਡ ਡਾਟਾ ਅਤੇ ਵਾਇਸ ਸਰਵਿਸਿਜ਼
ਇਲਾਵਾ ਡਾਟਾ ਅਤੇ ਵੈਧਤਾ ਦੇ ਨਾਲ ਸਪੈਸ਼ਲ ਰੀਚਾਰਜ
ਕਿਸੇ ਵੀ ਨੈੱਟਵਰਕ 'ਤੇ ਮੁਫ਼ਤ VoLTE ਵਾਇਸ ਕਾਲ (ਰੋਮਿੰਗ 'ਤੇ ਵੀ) 
ਜੀਓ ਐਪਸ ਲਈ ਮੁਫ਼ਤ ਐਕਸੈੱਸ

ਹੁਣ ਕੀ ਹੋਵੇਗਾ ਅੱਗੇ ? 
ਜੀਓ ਪਰਾਈਮ ਮੈਂਬਰਾਂ ਨੂੰ ਸੇਮ ਪਰਾਈਸ 'ਚ ਨਾਨ ਪਰਾਈਮ ਯੂਜ਼ਰਸ ਦੇ ਮੁਕਾਬਲੇ ਐਕਸਟਰਾ ਡਾਟਾ ਮਿਲਦਾ ਹੈ।  ਹੁਣ ਇਸ ਦੇ ਖ਼ਤਮ ਹੋਣ ਤੋਂ ਬਾਅਦ ਕੰਪਨੀ ਨਵੀਂ ਘੋਸ਼ਣਾਵਾਂ ਕਰ ਸਕਦੀ ਹੈ। ਜੇਕਰ ਅਜਿਹਾ ਵੀ ਨਹੀਂ ਹੋਇਆ ਤਾਂ ਜੀਓ ਪਰਾਈਮ ਸਰਵਿਸ ਦਾ ਚਾਰਜ ਵਧਾ ਕੇ ਇਸ ਦੀ ਮਿਆਦ ਨੂੰ ਹੋਰ ਅੱਗੇ ਵਧਾ ਦਿਤਾ ਜਾ ਸਕਦਾ ਹੈ।