PUBG ਖੇਡਣ ਵਾਲਿਆਂ ਲਈ ਵੱਡਾ ਝਟਕਾ- ਭਾਰਤ 'ਚ PUBG ਮੋਬਾਈਲ ਤੇ ਮੋਬਾਈਲ ਲਾਈਟ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪਬਜੀ 'ਤੇ ਰੋਕ ਦੇ ਬਾਵਜੂਦ ਅਜੇ ਤਕ ਇਹ ਗੇਮ ਹੋਰ ਪਲੇਟਫਾਰਮ 'ਤੇ ਉਪਲਬਧ ਸੀ।

PUBG

ਨਵੀਂ ਦਿੱਲੀ: ਪਬਜੀ ਖੇਡਣ ਵਾਲਿਆਂ ਨੂੰ ਅੱਜ ਇੱਕ ਹੋਰ ਝਟਕਾ ਲੱਗੇਗਾ। ਪਬਜੀ ਮੋਬਾਈਲ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਆਪਣੇ ਭਾਰਤੀ ਸਰਵਰਾਂ ਨੂੰ ਹਟਾ ਦੇਵੇਗਾ ਅਤੇ ਭਾਰਤੀ ਖਿਡਾਰੀਆਂ ਲਈ ਸਾਰੀਆਂ ਸੇਵਾਵਾਂ ਬੰਦ ਕਰ ਦੇਵੇਗਾ। ਦਰਅਸਲ ਸ਼ੁੱਕਰਵਾਰ 30 ਅਕਤੂਬਰ ਤੋਂ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ ਭਾਰਤ 'ਚ ਪੂਰੀ ਤਰ੍ਹਾਂ ਬੰਦ ਹੋ ਰਹੀ ਹੈ। ਪਬਜੀ 'ਤੇ ਰੋਕ ਦੇ ਬਾਵਜੂਦ ਅਜੇ ਤਕ ਇਹ ਗੇਮ ਹੋਰ ਪਲੇਟਫਾਰਮ 'ਤੇ ਉਪਲਬਧ ਸੀ।

ਕੰਪਨੀ ਨੇ ਵੀਰਵਾਰ ਸੂਚਨਾ ਦਿੰਦਿਆਂ ਦੱਸਿਆ ਸੀ ਕਿ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ 30 ਅਕਤੂਬਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ। ਕੰਪਨੀ ਨੇ ਭਾਰਤ 'ਚ ਗੇਮ ਦੇ ਤਮਾਮ ਫੈਂਸ ਨੂੰ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਸਨਲ ਡਾਟਾ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

ਗੌਰਤਲਬ ਹੈ ਕਿ ਕੁਝ ਸਮੇਂ ਪਹਿਲਾ ਭਾਰਤ ਨੇ ਕਰੀਬ ਇਕ ਮਹੀਨੇ ਪਹਿਲਾਂ 118 ਐਪਸ 'ਤੇ ਪਾਬੰਦੀ ਲਾਈ ਸੀ। ਇਨ੍ਹਾਂ 118 ਐਪਸ 'ਚ ਗੇਮਿੰਗ ਐਪ ਪਬਜੀ 'ਤੇ ਵੀ ਪਾਬੰਦੀ ਲਾ ਦਿੱਤੀ ਸੀ। ਇਕ ਫੇਸਬੁੱਕ ਪੋਸਟ 'ਚ PUBG ਮੋਬਾਈਲ ਇੰਡੀਆ ਨੇ ਕਿਹਾ ਕਿ PUBG ਮੋਬਾਈਲ ਦੇ ਸਾਰੇ ਪ੍ਰਕਾਸ਼ਨ ਅਧਿਕਾਰ PUBG ਬੌਧਿਕ ਸੰਪਦਾ ਦੇ ਮਾਲਕ- PUBG Cooperation ਨੂੰ ਵਾਪਸ ਕਰ ਦਿੱਤੇ ਜਾਣਗੇ।