SpaceX ਦੇ 10 ਨੈਕਸਟ ਜਨਰੇਸ਼ਨ ਸੈਟੇਲਾਈਟ ਲਾਂਚ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਐਲਨ ਮਸਕ ਦੇ SpaceX ਨੇ ਸ਼ੁੱਕਰਵਾਰ ਨੂੰ ਆਪਣੇ 10 ਨੈਕਸਟ ਜਨਰੇਸ਼ਨ ਸੈਟੇਲਾਈਟ ਨੂੰ ਇਰੀਡੀਅਮ ਕੰਮਿਊਨੀਕੇਸ਼ਨ ਦੇ ਲਈ ਲਾਂਚ ਕੀਤਾ ਹੈ

rocket launch

ਐਲਨ ਮਸਕ ਦੇ SpaceX ਨੇ ਸ਼ੁੱਕਰਵਾਰ ਨੂੰ ਆਪਣੇ 10 ਨੈਕਸਟ ਜਨਰੇਸ਼ਨ ਸੈਟੇਲਾਈਟ ਨੂੰ ਇਰੀਡੀਅਮ ਕੰਮਿਊਨੀਕੇਸ਼ਨ ਦੇ ਲਈ ਲਾਂਚ ਕੀਤਾ ਹੈ। ਇੰਨ੍ਹਾਂ ਸਾਰੇ ਸੈਟੇਲਾਈਟ ਦੀ ਲਾਂਚਿੰਗ ਫਾਲਕਨ 9 ਰਾਕੇਟ ਦੇ ਰਾਹੀਂ ਵੈਂਡੇਨਬਰਗ ਏਅਰ ਫੋਰਸ ਸਟੇਸ਼ਨ ਕੈਲੀਫੋਰਨੀਆਂ ਤੋਂ ਹੋਈ ਹੈ। ਰਿਪੋਰਟ ਦੇ ਮੁਤਾਬਕ ਫਾਲਕਨ 9 ਨੇ ਸਟੇਸ਼ਨ ਤੋਂ ਸਮੇਂ ਅਨੁਸਾਰ ਸਵੇਰੇ 7.13 ਸੈਟੇਲਾਈਟ ਨੂੰ ਲੈ ਕੇ ਉਡਾਨ ਭਰੀ।

ਜਾਣਕਾਰੀ ਦੇ ਲਈ ਦੱਸ ਦੱਈਏ ਕਿ ਇਰੀਡੀਅਮ SSC ਨੇ ਤਿਆਰ ਕੀਤਾ ਸੀ ਅਤੇ ਵਰਜੀਨੀਆ ਦੀ ਇਰੀਡੀਅਮ ਦੀ ਯੋਜਨਾ 75 ਸੈਟੇਲਾਈਟ ਨੂੰ ਪੁਲਾੜ 'ਚ ਭੇਜਣ ਦੀ ਹੈ। ਇਸ ਪ੍ਰੋਡਕਟ ਦੇ ਲਈ 3 ਬਿਲੀਅਨ ਡਾਲਰ ਦੀ ਰਾਸ਼ੀ ਤਹਿ ਕੀਤੀ ਗਈ ਹੈ। । ਇਸ ਤੋਂ ਪਹਿਲਾਂ ਅਮਰੀਕਾ ਦੀ ਕੰਪਨੀ ਸਪੇਸਐਕਸ ਨੇ ਰਾਕੇਟ ਫਾਲਕਨ ਹੇਵੀ ਨਾਮ ਦੇ ਇਸ ਰਾਕੇਟ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਨਾਲ ਲਾਂਚ ਕੀਤਾ ਸੀ। 

ਫਾਲਕਨ ਹੇਵੀ ਰਾਕੇਟ ਦਾ ਵਜ਼ਨ 63.8 ਟਨ ਹੈ, ਜੋ ਲਗਭਗ ਦੋ ਸਪੇਸ ਸ਼ਟਲ ਦੇ ਵਜ਼ਨ ਦੇ ਬਰਾਬਰ ਹੈ। ਰਾਕੇਟ 'ਚ 27 ਮਰਲੀਨ ਇੰਜਣ ਲੱਗੇ ਸਨ ਅਤੇ ਇਸ ਦੀ ਲੰਬਾਈ 230 ਫੁੱਟ ਸੀ। ਇਸ ਨੂੰ ਰਾਕੇਟ ਸ਼ਟਲ ਦੇ ਵਜ਼ਨ ਦੇ ਬਰਾਬਰ ਹੈ। ਰਾਕੇਟ 'ਚ 27 ਮਰਲੀਨ ਲੱਗੇ ਸਨ ਅਤੇ ਇਸ ਦੀ ਲੰਬਾਈ 230 ਫੁੱਟ ਸੀ। ਇਸ ਰਾਕੇਟ ਨੂੰ ਕਿਸੇ 23 ਮੰਜ਼ਿਲਾਂ ਇਮਾਰਤ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਇਹ ਰਾਕੇਟ ਸੇਟਰਨ 5 ਤੋਂ ਬਾਅਦ ਸਭ ਤੋਂ ਜ਼ਿਆਦਾ ਲੋਡ ਲੈ ਕੇ ਜਾਣ ਵਾਲਾ ਰਾਕੇਟ ਹੋਵੇਗਾ।