Twitter ਦੇ CEO Jack Dorsey ਦਾ ਅਕਾਊਂਟ ਹੋਇਆ ਹੈਕ

ਏਜੰਸੀ

ਜੀਵਨ ਜਾਚ, ਤਕਨੀਕ

ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਦਾ ਅਕਾਊਂਟ ਸ਼ੁੱਕਰਵਾਰ ਦੇਰ ਰਾਤ ਨੂੰ ਹੈਕ ਹੋ ਗਿਆ।

Jack Dorsey

ਨਵੀਂ ਦਿੱਲੀ: ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਦਾ ਅਕਾਊਂਟ ਸ਼ੁੱਕਰਵਾਰ ਦੇਰ ਰਾਤ ਨੂੰ ਹੈਕ ਹੋ ਗਿਆ। ਇਸ ਤੋਂ ਬਾਅਦ ਅਕਾਊਂਟ ਤੋਂ ਕੁੱਝ ਇਤਰਾਜ਼ਯੋਗ ਟਵੀਟ ਕੀਤੇ ਗਏ। ਹੈਕਰ ਨੇ ਇਹਨਾਂ ਟਵੀਟਸ ਦੇ ਜ਼ਰੀਏ ਜੈਕ ‘ਤੇ ਨਸਲੀ ਟਿੱਪਣੀ ਕੀਤੀ ਅਤੇ ਉਹਨਾਂ ਦੇ ਦਫ਼ਤਰ ਵਿਚ ਬੰਬ ਹੋਣ ਅਫ਼ਵਾਹ ਵੀ ਉਡਾਈ। ਅਕਾਊਂਟ ਹੈਕ ਹੋਣ ਦਾ ਪਤਾ ਚੱਲਣ ਤੋਂ ਬਾਅਦ ਇਹ ਟਵੀਟ ਡਲੀਟ ਕਰ ਦਿੱਤੇ ਗਏ।

 

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹੈਕਰਸ ਦਾ ਇਕ ਸਮੂਹ ਹੈ। ਜਾਣਕਾਰੀ ਮੁਤਾਬਕ ਹੈਕਰ ਸਮੂਹ ਨੇ ਨਾਜੀ ਜਰਮਨੀ ਦੇ ਸਮਰਥਨ ਵਿਚ ਟਵੀਟਰ ਕੀਤੇ। ਟਵਿਟਰ ਦੇ ਇਕ ਬੁਲਾਰੇ ਨੇ ਕਿਹਾ ਕਿ ‘ਅਸੀਂ ਜਾਣਦੇ ਹਾਂ ਕਿ ਜੈਕ ਡੋਰਸੀ ਦਾ ਅਕਾਊਂਟ ਹੈਕ ਹੋਇਆ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ’। ਰਿਪੋਰਟ ਮੁਤਾਬਕ ਕਈ ਟਵੀਟਸ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਉਹਨਾਂ ਦੀ ਪ੍ਰੋਫਾਈਲ ‘ਤੇ ਹੀ ਦਿਖਦੇ ਰਹੇ। ਬਾਅਦ ਵਿਚ ਟਵਿਟਰ ਦੀ ਟੈਕ ਟੀਮ ਨੇ ਉਹਨਾਂ ਦੇ ਅਕਾਊਂਟ ਨੂੰ ਰਿਕਵਰ ਕਰ ਲਿਆ। ਦੱਸ ਦਈਏ ਕਿ ਡੋਰਸੀ ਦੇ ਕਰੀਬ 42 ਲੱਖ ਫੋਲੋਅਰਜ਼ ਹਨ

 


 

ਇਸ ਤੋਂ ਬਾਅਦ ਟਵਿਟਰ ਯੂਜ਼ਰਸ ਵੱਲੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ। ਉਹਨਾਂ ਨੇ ਚਿੰਤਾ ਜਤਾਈ ਕਿ ਇਹ ਸੇਵਾ ਅਪਣੇ ਮੁਖੀ ਦਾ ਅਕਾਊਂਟ ਵੀ ਸੁਰੱਖਿਅਤ ਨਹੀਂ ਰੱਖ ਸਕੀ। Chuckling Squad ਨੇ ਦੁਨੀਆ ਭਰ ਦੇ ਕਈ ਮਸ਼ਹੂਰ ਲੋਕਾਂ ਦੇ ਅਕਾਊਂਟ ਹੈਕ ਕਰਨ ਦਾ ਦਾਅਵਾ ਕੀਤਾ ਹੈ। ਹਾਲ ਹੀ ਵਿਚ ਇਸ ਗਰੁੱਪ ਨੇ ਬਿਊਟੀ ਬਲਾਗਰ ਜੇਮਸ ਚਾਰਲਸ ਦਾ ਅਕਾਊਂਟ ਵੀ ਹੈਕ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।