ਐਮਾਜ਼ੋਨ, ਐਪਲ ਤੇ ਅਲੀਬਾਬਾ ਵਲੋਂ ਉਥਲ-ਪੁਥਲ ਦਾ ਸੱਭ ਤੋਂ ਵੱਡਾ ਖ਼ੌਫ਼ : ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੇਪੀਐਮਜੀ ਸਰਵੇਖਣ ਵਿਚ ਉਭਰ ਰਹੀ ਆਲਮੀ ਤਕਨੀਕ ਨਵੀਨਤਾ ਨੂੰ ਲੈ ਕੇ ਤਕਨਾਲੋਜੀ ਸੈਕਟਰ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਵਿਚਾਰ ਵਖਰੇ ਹਨ।

The biggest tide of confusion by Amazon, Apple and Alibaba: report

ਬੈਂਗਲੁਰੂ  : ਤਕਨੀਕੀ ਖੇਤਰ ਦੀਆਂ ਕੰਪਨੀਆਂ ਬਾਜ਼ਾਰ ਵਿਚ ਕੋਈ ਨਵੀਂ ਉਥਲ-ਪੁਥਲ ਮਚਾਉਣ ਵਾਲੀ ਪਹਿਲ ਜਾਂ ਤਕਨੀਕ ਨੂੰ ਲੈ ਕੇ ਸੱਭ ਤੋਂ ਜ਼ਿਆਦਾ ਚਿੰਤਾ ਕਰਦੀਆਂ ਹਨ ਤਾਂ ਉਹ ਐਮੇਜ਼ੋਨ, ਐਪਲ ਅਤੇ ਅਲੀਬਾਬਾ ਨੂੰ ਲੈ ਕੇ ਹੈ। ਇਹ ਗੱਲ ਕੇ.ਪੀ.ਐਮ.ਜੀ ਦੀ ਇਕ ਤਾਜ਼ਾ ਰੀਪੋਰਟ ਵਿਚ ਸਾਹਮਣੇ ਆਈ ਹੈ। ਦੁਨੀਆ ਦੀਆਂ ਦਸ ਅਜਿਹੀਆਂ ਸਿਖ਼ਰਲੀਆਂ ਕੰਪਨੀਆਂ ਵਿਚ ਡੀਜੇਆਈ, ਗੂਗਲ, ਨੈੱਟਫ਼ਲਿਕਸ, ਏਅਰਬੀਐਨਬੀ, ਮਾਈਕ੍ਰੋਸਾਫਟ, ਫੇਸਬੁਕ ਅਤੇ ਬਾਇਡੂ ਸ਼ਾਮਲ ਹਨ।

ਤਕਨਾਲੋਜੀ ਸੈਕਟਰ ਦੀਆਂ 740 ਤੋਂ ਵੱਧ ਕੰਪਨੀਆਂ ਵਿਚਾਲੇ ਸਰਵੇਖਣ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ ਹੈ। ਰੀਪੋਰਟ ਅਨੁਸਾਰ ਤਕਨੀਕੀ ਖੇਤਰ ਦੇ ਦਿਗਜਾਂ ਨੇ ਅਗਲੇ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਵਿਆਪਕ ਬਦਲਾਅ ਵਾਲੇ ਕਾਰੋਬਾਰੀ ਮਾਡਲ ਦੇ ਅਧਾਰ 'ਤੇ ਪਹਿਲੇ ਸਥਾਨ 'ਤੇ ਈ-ਕਾਮਰਸ ਪਲੇਟਫਾਰਮ ਅਤੇ ਦੂਜੇ ਸਥਾਨ 'ਤੇ ਸੋਸ਼ਲ ਨੈਟਵਰਕਿੰਗ ਸਾਈਟਸ ਨੂੰ ਰੱਖਿਆ ਹੈ।

ਕੇਪੀਐਮਜੀ ਸਰਵੇਖਣ ਵਿਚ ਉਭਰ ਰਹੀ ਆਲਮੀ ਤਕਨੀਕ ਨਵੀਨਤਾ ਨੂੰ ਲੈ ਕੇ ਤਕਨਾਲੋਜੀ ਸੈਕਟਰ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਵਿਚਾਰ ਵਖਰੇ ਹਨ। ਤਕਨੀਕੀ ਕਾਰੋਬਾਰੀ ਦਿਗਜਾਂ ਵਿਚ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਇਸ ਖੇਤਰ ਵਿਚ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਦਾ ਸਥਾਨ ਹੈ। ਜਦੋਂਕਿ ਤਕਨਾਲੋਜੀ ਸੈਕਟਰ ਦੇ ਨੌਜਵਾਨ ਸਿਤਾਰਿਆਂ ਨੇ ਹੁਆਵੇਈ ਦੇ ਸੀਈਓ ਰੇਨ ਝੇਂਗਫੀਈ, ਸ਼ੀਓਮੀ ਦੇ ਸੀਈਓ ਲੀ ਨੂੰ ਤਕਨਾਲੋਜੀ ਖੇਤਰ ਦਾ ਦਿਗਜ ਮੰਨਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।