ਦੇਸ਼ ਦਾ ਪਹਿਲਾ ਡਿਜੀਟਲ ਉਦਯੋਗਿਕ ਖੇਤਰ ਬਣਾਏਗੀ ਰਿਲਾਇੰਸ

ਜੀਵਨ ਜਾਚ, ਤਕਨੀਕ

ਨਵੀਂ ਦਿੱਲੀ, 19 ਫ਼ਰਵਰੀ: ਦੇਸ਼ ਦੇ ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਮਹਾਂਰਾਸ਼ਟਰ 'ਚ ਦੇਸ਼ ਦਾ ਪਹਿਲਾ ਡਿਜੀਟਲ ਖੇਤਰ ਪੂਰੀ ਤਰ੍ਹਾਂ ਵਿਕਸਿਤ ਕਰੇਗੀ। ਕੰਪਨੀ ਇਸ 'ਤੇ ਤਕਰੀਬਨ 60,000 ਕਰੋੜ ਰੁਪਏ ਦਾ ਨਿਵੇਸ਼ ਨਿਵੇਸ਼ ਕਰੇਗੀ, ਜਿਸ 'ਚ ਉਸ ਦੇ ਕੌਮਾਂਤਰੀ ਸਹਿਯੋਗੀ ਵੀ ਪੂਰੀ ਤਰ੍ਹਾਂ ਸ਼ਾਮਲ ਹੋਣਗੇ।'ਮੈਗਨੇਟਿਕ ਮਹਾਂਰਾਸ਼ਟਰ' ਨਿਵੇਸ਼ਕ ਸੰਮੇਲਨ ਦੇ ਉਦਘਾਟਨ ਦੌਰਾਨ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਅਪਣੇ ਕੌਮਾਂਰਤੀ ਸਹਿਯੋਗੀਆਂ ਨਾਲ ਆਗਾਮੀ 10 ਸਾਲ 'ਚ ਮਹਾਂਰਾਸ਼ਟਰ ਵਿਚ ਤਕਰੀਬਨ 60,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਦੇਸ਼ ਦਾ ਪਹਿਲਾ ਇਕਹਿਰਾ ਡਿਜੀਟਲ ਉਦਯੋਗਿਕ ਖੇਤਰ ਹੋਵੇਗਾ। ਹਾਲਾਂ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਸਤਾਵਿਤ ਨਿਵੇਸ਼ ਦੇ ਸਥਾਨ ਜਾਂ ਪਹਿਲੇ ਪੜਾਅ ਦੇ ਸ਼ੁਰੂ ਹੋਣ ਦੀ ਤਰੀਕ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ।