ਰਾਇਲ ਐਨਫੀਲਡ 12 ਜਨਵਰੀ ਨੂੰ ਲਾਂਚ ਕਰੇਗੀ ਇਹ ਸ਼ਾਨਦਾਰ ਬਾਈਕ, ਜਾਣੋ ਫੀਚਰਸ

ਜੀਵਨ ਜਾਚ, ਤਕਨੀਕ

ਪਾਵਰਫੁਲ ਬਾਇਕ ਬਣਾਉਣ ਵਾਲੀ ਰਾਇਲ ਐਨਫੀਲਡ 12 ਜਨਵਰੀ ਨੂੰ ਭਾਰਤ ਵਿਚ ਆਪਣਾ ਨਵਾਂ ਮਾਡਲ ਲਾਂਚ ਕਰੇਗੀ। ਇਹ ਰਾਇਲ ਐਨਫੀਲਡ ਹਿਮਾਲਿਅਨ Fi ਬਾਈਕ ਦਾ 2018 ਮਾਡਲ ਹੋਵੇਗਾ। ਨਵੀਂ ਬਾਈਕ ਦੀਆਂ ਤਸਵੀਰਾਂ ਆਨਲਾਇਨ ਵਾਇਰਲ ਹੋ ਰਹੀਆਂ ਹਨ।
 
ਬਾਈਕ ਦਾ ਅਪਡੇਟਿਡ ਵਰਜਨ ਨਵੀਂ ਪੇਂਟ ਸਕੀਮ ਦੇ ਨਾਲ ਆਵੇਗਾ। ਦੱਸ ਦਈਏ ਕਿ ਇਹ ਰਾਇਲ ਐਨਫੀਲਡ ਹਿਮਾਲਿਅਨ ਕੰਪਨੀ ਦੀ ਪਹਿਲੀ ਆਫ ਰੋਡ ਬਾਈਕ ਹੈ। ਰਾਇਲ ਐਨਫੀਲਡ ਦੇ ਇਲਾਵਾ ਕੋਈ ਹੋਰ ਕੰਪਨੀ ਭਾਰਤੀ ਬਾਜ਼ਾਰ ਵਿਚ ਇਸ ਕੀਮਤ ਵਿਚ ਆਫ ਰੋਡ ਬਾਈਕ ਨਹੀਂ ਵੇਚਦੀ ਹੈ।