ਵੱਟਸਐਪ ਦਾ ਨਵਾਂ ਫੀਚਰ, ਗਰੁੱਪ 'ਚ ਵੀ ਕਰ ਸਕੋਗੇ ਪ੍ਰਾਈਵੇਟ ਰਿਪਲਾਈ

ਜੀਵਨ ਜਾਚ, ਤਕਨੀਕ

ਮਸ਼ਹੂਰ ਮੈਸੇਜਿੰਗ ਐਪ ਵੱਟਸਐਪ ਲਗਾਤਾਰ ਆਪਣੇ ਫੀਚਰਸ ਅਪਡੇਟ ਕਰ ਰਹੀ ਹੈ। ਉਥੇ ਹੀ ਹੁਣ ਇਕ ਵਾਰ ਫਿਰ ਫੇਸਬੁੱਕ ਦੀ ਮਲਕੀਅਤ ਵਾਲੀ ਵੱਟਸਐਪ 'ਤੇ ਐਂਡਰਾਇਡ, ਆਈ.ਓ.ਐੱਸ., ਵਿੰਡੋਜ਼ ਫੋਨ ਅਤੇ ਵੈੱਬ ਪਲੇਟਫਾਰਮਸ ਲਈ 6 ਸ਼ਾਨਦਾਰ ਫੀਚਰਸ ਲਿਆਉਣ ਦੀ ਤਿਆਰੀ 'ਚ ਹੈ। ਐਪ ਦੇ ਬੀਟਾ ਵਰਜਨ ਨੂੰ ਨਵੇਂ ਫੀਚਰਸ ਮਿਲੇ ਹਨ, ਜਿਨ੍ਹਾਂ ਨੂੰ ਜਲਦੀ ਹੀ ਵੱਟਸਐਪ ਦੇ ਸਟੇਬਲ ਵਰਜਨ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ। 

ਵੱਟਸਐਪ ਵੈੱਬ ਨੰਬਰ 2.7315 'ਚ ਹੁਣ ਦੋ ਫੀਚਰਸ ਦਿੱਤੇ ਗਏ ਹਨ, ਜਿਸ ਵਿਚ ਪ੍ਰਾਈਵੇਟ ਰਿਪਲਾਈ ਅਤੇ ਪਿਕਚਰ-ਇਨ-ਪਿਕਚਰ ਸ਼ਾਮਿਲ ਹੈ। ਉਥੇ ਹੀ ਦੂਜੇ ਪਾਸੇ ਐਪ ਵਰਜਨ 2.17.424, 2.17.436 ਅਤੇ 2.17.437 'ਚ ਵੀ ਕੁੱਝ ਨਵੇਂ ਫੀਚਰਸ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ 'ਚ ਟੈਪ ਟੂ ਅਨਬਲਾਕ ਯੂਜ਼ਰ, ਲਿੰਕ ਰਾਹੀਂ ਨਿਊ ਇਨਵਾਈਟ ਅਤੇ ਸ਼ੇਕ ਟੂ ਰਿਪੋਰਟ ਹਨ। 

ਪ੍ਰਾਈਵੇਟ ਰਿਪਲਾਈ ਇੱਕ ਨਵਾਂ ਫੀਚਰ ਹੈ, ਜਿਸ ਵਿਚ ਯੂਜ਼ਰਸ ਗਰੁੱਪ ਮੈਸੇਜ ਲਈ ਪ੍ਰਾਈਵੇਟਲੀ ਜਵਾਬ ਦੇ ਸਕਦੇ ਹਨ। ਦਰਅਸਲ, ਗਰੁੱਪ 'ਚ ਯੂਜ਼ਰ ਨੂੰ ਪ੍ਰਾਈਵੇਟਲੀ ਰਿਪਲਾਈ ਕਰਨ ਦਾ ਆਪਸ਼ਨ ਮਿਲਦਾ ਹੈ, ਜਿਸ ਵਿਚ ਯੂਜ਼ਰ ਕਿਸੇ ਇੱਕ ਮੈਂਬਰ ਨੂੰ ਮੈਸੇਜ ਸੈਂਡ ਕਰ ਸਕਦਾ ਹੈ ਅਤੇ ਇਸ ਮੈਸੇਜ ਨੂੰ ਕੋਈ ਦੂਜਾ ਨਹੀਂ ਦੇਖ ਸਕਦਾ ਹੈ। ਇਸ ਸੁਵਿਧਾ ਨੂੰ ਵੱਟਸਐਪ ਵੈੱਬ ਵਰਜਨ 'ਚ ਦੇਖਿਆ ਗਿਆ ਸੀ।

ਪਿਕਚਰ-ਇਨ-ਪਿਕਚਰ

ਵੱਟਸਐਪ ਦੇ ਸਭ ਤੋਂ ਲੋਕਪ੍ਰਿਅ ਫੀਚਰ ਪਿਕਚਰ-ਇਨ-ਪਿਕਚਰ ਨੂੰ ਵੀ ਵੈੱਬ 'ਤੇ ਦੇਖਿਆ ਗਿਆ ਹੈ। ਪਿਕਚਰ-ਇਨ-ਪਿਕਚਰ ਫੀਚਰ 'ਚ ਯੂਜ਼ਰਸ ਵੀਡੀਓ ਕਾਲ ਦੌਰਾਨ ਐਪ 'ਚ ਮਲਟੀਫੰਕਸ਼ਨ ਵੀ ਕਰ ਸਕਦੇ ਹੋ। ਹੁਣ ਇੱਥੇ ਇੱਕ ਨਵਾਂ ਆਈਕਨ ਦਿਖਾਈ ਦੇਵੇਗਾ, ਜਿਸ ਨੂੰ ਤੁਸੀਂ ਵੀਡੀਓ ਕਾਲ ਕਰਦੇ ਸਮੇਂ ਦੇਖ ਸਕਦੇ ਹੋ। ਇਸ ਆਈਕਨ ਨੂੰ ਸਿਲੈਕਟ ਕਰਨ ਤੋਂ ਬਾਅਦ ਪਿਕਚਰ-ਇਨ-ਪਿਕਚਰ ਮੋਡ ਇੱਕ ਨਵੇਂ ਵਿੰਡੋ 'ਚ ਸਟਾਰਟ ਹੋਵੇਗਾ। ਹੁਣ ਤੁਸੀਂ ਵੀਡੀਓ ਵਿੰਡੋ ਦੇ ਸਾਈਜ਼ ਨੂੰ ਬਦਲ ਸਕਦੇ ਹੋ ਜਾਂ ਫਿਰ ਆਪਣੇ ਹਿਸਾਬ ਨਾਲ ਮੈਕਸੀਮਾਈਜ਼ ਕਰ ਸਕਦੇ ਹੋ।

ਅਨਬਲਾਕ ਫੀਚਰ

ਲੇਟੈਸਟ ਵੱਟਸਐਪ ਬੀਟਾ ਬਿਲਡ ਤੁਹਾਨੂੰ ਇੱਕ ਆਪਸ਼ਨ ਦੇਵੇਗਾ, ਜਿਸ ਵਿੱਚ ਤੁਸੀਂ ਕਿਸੇ ਵੀ ਕਾਨਟੈਕਟ ਨੂੰ ਟੈੱਕ ਅਤੇ ਹੋਲਡ ਕਿਸੇ ਵੀ ਵਿਅਕਤੀ ਨੂੰ ਅਨਬਲਾਕ ਕਰ ਸਕਦੇ ਹੋ। ਜਿਸ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਮੈਸੇਜ ਸੈਂਡ ਕਰ ਸਕਦੇ ਹੋ।

ਨਿਊ ਇਨਵਾਈਟ

ਲਿੰਕ ਫੀਚਰ ਰਾਹੀਂ ਇਨਵਾਈਟ ਪਹਿਲਾਂ ਤੋਂ ਹੀ ਆਈ.ਓ.ਐੱਸ. 'ਚ ਉਪਲੱਬਧ ਹੈ ਪਰ ਇਹ ਜਲਦੀ ਹੀ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੋ ਜਾਵੇਗਾ। ਇਹ ਗਰੁੱਪ ਦੇ ਐਡਮਿਨ ਮੈਂਬਰਾਂ ਨੂੰ ਲਿੰਕ ਭੇਜਣ ਦੀ ਮਨਜ਼ੂਰੀ ਦੇਵੇਗਾ ਤਾਂ ਜੋ ਉਹ ਗਰੁੱਪ 'ਚ ਸਿੱਧੇ ਤੌਰ 'ਤੇ ਸ਼ਾਮਲ ਹੋ ਸਕਣ।

ਸ਼ੇਕ ਟੂ ਰਿਪੋਰਟ

ਇਸ ਤੋਂ ਇਲਾਵਾ ਸ਼ੇਕ ਟੂ ਰਿਪੋਰਟ ਨੂੰ ਡਬ ਕਰਨ ਵਾਲਾ ਇੱਕ ਨਵਾਂ ਫੀਚਰ ਸਾਹਮਣੇ ਆਇਆ ਹੈ। ਇਹ ਫੀਚਰ ਤੁਹਾਨੂੰ ਵੱਟਸਐਪ ਦੇ ਲੇਟੈਸਟ ਬੀਟਾ ਵਰਜਨ ਦੇ ਨਾਲ ਆਉਣ ਵਾਲੀ ਕਿਸੇ ਵੀ ਸਮੱਸਿਆ ਦੀ ਰਿਪੋਰਟ ਕਰਨ ਦਾ ਆਪਸ਼ਨ ਦਿੰਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਸਿਰਫ ਡਿਵਾਈਸ ਨੂੰ ਸ਼ੇਕ ਕਰਨਾ ਹੋਵੇਗਾ ਜਿਸ ਤੋਂ ਬਾਅਦ contact us ਓਪਨ ਹੋਵੇਗਾ। 

ਇਸ ਫੀਚਰ ਨਾਲ ਗਰੁੱਪ ਦਾ ਨਿਰਮਾਣ ਕਰਨ ਵਾਲੇ ਨੂੰ ਬਾਕੀ ਐਡਮਿਨ ਵੱਲੋਂ ਗਰੁੱਪ ਨੂੰ ਡਿਲੀਟ ਕਰਨ ਤੋਂ ਰੋਕਣ ਦੀ ਪਾਵਰ ਦਿੰਦਾ ਹੈ। ਇਸ ਸੈਟਿੰਗ ਨੂੰ ਵੱਟਸਐਪ ਵਰਜਨ 2.17.437 'ਚ ਐਡ ਕੀਤਾ ਜਾਵੇਗਾ।