ਹਵਾਈ ਯਾਤਰੀਆਂ ਨੂੰ ਝਟਕਾ! ਟਿਕਟਾਂ ਦੀਆਂ ਕੀਮਤਾਂ ਦੁੱਗਣੀਆਂ, ਨਵੇਂ ਦਿਸ਼ਾ-ਨਿਰਦੇਸ਼ ਵੀ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਵਧਦੇ ਸੰਕਰਮਣ ਨੇ ਫਿਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।

flights

 

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਵਧਦੇ ਸੰਕਰਮਣ ਨੇ ਫਿਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਓਮੀਕਰੋਨ ਦੀ ਲਾਗ ਨੂੰ ਰੋਕਣ ਲਈ, ਕੇਂਦਰ ਸਰਕਾਰ ਦੁਆਰਾ ਇੱਕ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਗਈ ਹੈ, ਜੋ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਇਸ ਮੁਤਾਬਕ ਹਵਾਈ ਯਾਤਰੀਆਂ ਨੂੰ ਹੁਣ ਹਵਾਈ ਅੱਡੇ 'ਤੇ 6 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ।

 

 

ਓਮਿਕਰੋਨ ਦੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ, ਜੋ ਅੱਜ ਯਾਨੀ 1 ਦਸੰਬਰ ਤੋਂ ਲਾਗੂ ਹੋ ਗਈ ਹੈ। ਨਵੀਂ ਦਿਸ਼ਾ-ਨਿਰਦੇਸ਼ ਦੇ ਅਨੁਸਾਰ, 14 ਤੋਂ ਵੱਧ ਦੇਸ਼ਾਂ  ਵਿਚ ਜਿੱਥੇ ਓਮੀਕਰੋਨ ਦੇ ਕੇਸ ਪਾਏ ਗਏ ਹਨ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਹਵਾਈ ਅੱਡੇ 'ਤੇ ਆਰਟੀ-ਪੀਸੀਆਰ ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਥੋਂ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਦਿੱਲੀ ਏਅਰਪੋਰਟ 'ਤੇ 6 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।

 

 

 

ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਤੋਂ ਲੰਡਨ ਦੀ ਫਲਾਈਟ ਟਿਕਟ ਦੀ ਦਰ ਕਰੀਬ 60,000 ਰੁਪਏ ਤੋਂ ਵਧ ਕੇ 1.5 ਲੱਖ ਰੁਪਏ ਹੋ ਗਈ ਹੈ।
ਦਿੱਲੀ ਤੋਂ ਦੁਬਈ ਫਲਾਈਟ ਦਾ ਕਿਰਾਇਆ 33,000 ਰੁਪਏ ਤੱਕ ਪਹੁੰਚ ਗਿਆ ਹੈ। ਪਹਿਲਾਂ ਦਿੱਲੀ ਤੋਂ ਦੁਬਈ ਦੀ ਰਾਊਂਡ ਟ੍ਰਿਪ ਟਿਕਟ 20,000 ਰੁਪਏ ਸੀ।
ਦਿੱਲੀ ਤੋਂ ਅਮਰੀਕਾ ਦੀ ਰਾਊਂਡ ਟ੍ਰਿਪ ਦੀ ਕੀਮਤ ਪਹਿਲਾਂ 90,000-1.2 ਲੱਖ ਰੁਪਏ ਸੀ, ਜੋ ਹੁਣ ਵਧ ਕੇ 1.5 ਲੱਖ ਰੁਪਏ ਹੋ ਗਈ ਹੈ।
ਸ਼ਿਕਾਗੋ, ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਸਿਟੀ ਲਈ ਹਵਾਈ ਕਿਰਾਏ ਵਿੱਚ 100% ਵਾਧਾ ਹੋਇਆ ਹੈ। ਬਿਜ਼ਨਸ ਕਲਾਸ ਦੀ ਟਿਕਟ 6 ਲੱਖ ਰੁਪਏ ਹੋ ਗਈ ਹੈ। ਦਿੱਲੀ ਤੋਂ ਟੋਰਾਂਟੋ ਦਾ ਹਵਾਈ ਕਿਰਾਇਆ ਕਰੀਬ 80,000 ਰੁਪਏ ਤੋਂ ਵਧ ਕੇ 2.37 ਲੱਖ ਰੁਪਏ ਹੋ ਗਿਆ ਹੈ।

 

 

 

ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੰਕਰਮਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਜ਼ਰੂਰੀ ਹੈ। ਟੈਸਟ ਦੇ ਨਤੀਜੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਤੋਂ ਉਡਾਣਾਂ ਰਾਹੀਂ ਆਉਣ ਵਾਲੇ ਪੰਜ ਫੀਸਦੀ ਯਾਤਰੀਆਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾਵੇਗੀ।

 

 

 

 

ਸਿਹਤ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਸੰਕਰਮਿਤ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਰਟੀ-ਪੀਸੀਆਰ ਟੈਸਟ ਦੇ ਨਤੀਜੇ ਆਉਣ ਤੱਕ ਹਵਾਈ ਅੱਡੇ 'ਤੇ ਇੰਤਜ਼ਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੰਤਰਾਲੇ ਨੇ ਰਾਜਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਸਾਰੇ ਪੁਸ਼ਟੀ ਕੀਤੇ ਨਮੂਨੇ ਸਬੰਧਤ INSACOG ਲੈਬਾਂ ਨੂੰ ਭੇਜਣ ਲਈ ਕਿਹਾ ਹੈ।