ਦੇਸ਼ ਦੇ ਇਹਨਾਂ ਬੈਸਟ ਸਨਰਾਈਜ਼ ਪੌਇੰਟਸ 'ਤੇ ਜ਼ਰੂਰ ਜਾਓ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੁਦਰਤ ਅਪਣੇ ਆਪ ਵਿਚ ਬਹੁਤ ਖੂਬਸੂਰਤ ਹੈ ਅਤੇ ਇਸ ਦੀ ਖੂਬਸੂਰਤੀ ਦੇਖਣ ਲਈ ਸਾਨੂੰ ਅਪਣੇ ਬੰਦ ਘਰਾਂ ਤੋਂ ਬਾਹਰ ਆਉਣਾ ਹੋਵੇਗਾ ਅਤੇ ਅਪਣੇ ਵਿਅਸਤ ਦਿਨਚਰਿਆ...

Travel

ਕੁਦਰਤ ਅਪਣੇ ਆਪ ਵਿਚ ਬਹੁਤ ਖੂਬਸੂਰਤ ਹੈ ਅਤੇ ਇਸ ਦੀ ਖੂਬਸੂਰਤੀ ਦੇਖਣ ਲਈ ਸਾਨੂੰ ਅਪਣੇ ਬੰਦ ਘਰਾਂ ਤੋਂ ਬਾਹਰ ਆਉਣਾ ਹੋਵੇਗਾ ਅਤੇ ਅਪਣੇ ਵਿਅਸਤ ਦਿਨਚਰਿਆ ਤੋਂ ਥੋੜ੍ਹਾ ਸਮਾਂ ਕੱਢਣਾ ਹੋਵੇਗਾ।ਜੇਕਰ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਤਾਂ ਸਨਰਾਈਜ਼ ਵੇਖਣਾ ਤੁਹਾਡੇ ਸਫਰ ਦਾ ਇਕ ਅਹਿਮ ਹਿੱਸਾ ਹੋ ਸਕਦਾ ਹੈ।ਭਾਰਤ ਵਿਚ ਕਈ ਸਨਰਾਈਜ਼ ਪੌਇੰਟਸ ਹਨ ਜਿੱਥੇ ਪਹੁੰਚ ਕੇ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਇੰਨਾ ਖੂਬਸੂਰਤ ਨਜ਼ਾਰਾ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ।ਆਓ ਜੀ ਦੱਸਦੇ ਹਾਂ ਤੁਹਾਨੂੰ ਇਹਨਾਂ ਸਨਰਾਈਜ਼ ਪੌਇੰਟਸ ਬਾਰੇ।

ਉਮਿਅਮ ਲੇਕ, ਮੇਘਾਲਿਆ : ਭਾਰਤ ਦੇ ਉਤਰ ਪੂਰਬ ਵਿਚ ਸਥਿਤ ਇਹ ਝੀਲ ਭਾਰਤ ਦੇ ਖੂਬਸੂਰਤ ਸਪੌਟਸ ਵਿਚੋਂ ਇਕ ਹੈ। ਇੱਥੇ ਦੀ ਅਨੌਖੀ ਖੂਬਸੂਰਤੀ ਭਾਰਤ ਦੇ ਹਰ ਕੋਨੇ  ਦੇ ਲੋਕਾਂ ਨੂੰ ਖਿੱਚਕੇ ਇੱਥੇ ਲਿਆਉਂਦੀ ਹੈ। ਇਹ ਝੀਲ ਸ਼ਿਲੌਂਗ ਤੋਂ 15 ਕਿਲੋਮੀਟਰ ਦੀ ਦੂਰੀ ਉਤੇ ਹੈ।ਸੂਰਜ ਦੀ ਪਹਿਲੀ ਕਿਰਨ ਜਦੋਂ ਝੀਲ ਦੇ ਪਾਣੀ ਨੂੰ ਛੁੰਹਦੀ ਹੈ ਤਾਂ ਇਸ ਨੂੰ ਵੇਖ ਕੇ ਅਜਿਹਾ ਅਹਿਸਾਸ ਹੁੰਦਾ ਹੈ ਕਿ ਸੱਚ ਵਿਚ ਖੂਬਸੂਰਤੀ 'ਚ ਕੁਦਰਤ ਦਾ ਕੋਈ ਜਵਾਬ ਨਹੀਂ ਹੈ। 

ਟਾਈਗਰ ਹਿੱਲ, ਦਾਰਜਲਿੰਗ : ਪੱਛਮ ਬੰਗਾਲ ਦੇ ਦਾਰਜਲਿੰਗ ਵਿਚ ਸਥਿਤ ਟਾਈਗਰ ਹਿੱਲ ਸਨਰਾਈਜ਼ ਦੇਖਣ ਲਈ ਸੱਭ ਤੋਂ ਚੰਗੀ ਜਗ੍ਹਾ ਹੈ। ਜਿੰਨੇ ਵੀ ਸੈਲਾਨੀ ਦਾਰਜਲਿੰਗ ਘੁੰਮਣ ਆਉਂਦੇ ਹਨ ਸਾਰੇ ਸਨਰਾਈਜ਼ ਦੇਖਣ ਟਾਈਗਰ ਹਿੱਲ ਜ਼ਰੂਰ ਜਾਂਦੇ ਹਨ। ਤੁਸੀਂ ਚਾਹੋ ਤਾਂ ਦਾਰਜਲਿੰਗ ਤੋਂਂ ਪਹਿਲਾਂ ਲੋਕਲ ਘੁੰਮ ਕੇ ਸਟੇਸ਼ਨ ਤੋਂ ਪੈਦਲ ਜਾਂ ਕਾਰ ਤੋਂਂ ਵੀ ਟਾਈਗਰ ਹਿੱਲ ਜਾ ਸਕਦੇ ਹੋ।

ਕੋਵਲਮ ਬੀਚ, ਕੇਰਲ : ਕੇਰਲ ਨੂੰ ‘ਗੌਡਸ ਓਨ ਕੰਟਰੀ’ ਯਾਨੀ ਰੱਬ ਦਾ ਅਪਣਾ ਦੇਸ਼ ਵੀ ਕਿਹਾ ਜਾਂਦਾ ਹੈ ਅਤੇ ਇਸ ਸ਼ਾਨਦਾਰ ਜਗ੍ਹਾ ੳੱਤੇ ਸਨਰਾਈਜ਼ ਵੇਖਣਾ ਅਪਣੇ ਆਪ ਵਿਚ ਬਹੁਤ ਸਪੈਸ਼ਲ ਹੈ।ਕੇਰਲ ਵਿਚ ਕਈ ਵਿਚ ਹਨ। ਕੇਰਲ ਦਾ ਕੋਵਲਮ ਵਿਚ ਅਪਣੀ ਕੁਦਰਤੀ ਖੂਬਸੂਰਤੀ ਅਤੇ ਅਰਬ ਸਾਗਰ ਦੇ ਨੀਲੇ ਪਾਣੀ ਲਈ ਮਸ਼ਹੂਰ ਹੈ।ਇੱਥੋਂ ਸਨਰਾਈਜ਼ ਵੇਖਣਾ ਇਕ ਸ਼ਾਨਦਾਰ ਤਜ਼ਰਬਾ ਹੈ।