ਲਾਕਡਾਊਨ ਦਾ ਅਸਰ, ਪੱਛਮੀ ਬੰਗਾਲ ਤੋਂ ਦਿਸਣ ਲੱਗੀ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਹਾੜੀ

ਏਜੰਸੀ

ਜੀਵਨ ਜਾਚ, ਯਾਤਰਾ

ਇਸ ਦੀ ਉਦਾਹਰਨ ਪੱਛਮ ਬੰਗਾਲ ਦੇ ਸਿਲੀਗੁੜੀ ਵਿਚ ਦੇਖਣ ਨੂੰ..

World third highest mountain peak seen from west bengal

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਦੇਸ਼ ਵਿਚ ਪਿਛਲੀ 24 ਮਾਰਚ ਤੋਂ ਲਾਕਡਾਊਨ ਚਲ ਰਿਹਾ ਹੈ। ਲਾਕਡਾਊਨ ਦੌਰਾਨ ਲੋਕ ਘਰਾਂ ਵਿਚ ਕੈਦ ਹਨ ਅਤੇ ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਪੂਰੀ ਤਰ੍ਹਾਂ ਨਾਲ ਰੁਕ ਗਈ ਹੈ। ਕਾਰਖਾਨੇ ਅਤੇ ਉਦਯੋਗ ਪੂਰੀ ਤਰ੍ਹਾਂ ਬੰਦ ਹਨ। ਲਾਕਡਾਊਨ ਦਾ ਸਭ ਤੋਂ ਚੰਗਾ ਅਸਰ ਵਾਤਾਵਾਰਨ ਵਿਚ ਦੇਖਣ ਨੂੰ ਮਿਲਿਆ ਹੈ।

ਇਸ ਦੀ ਉਦਾਹਰਨ ਪੱਛਮ ਬੰਗਾਲ ਦੇ ਸਿਲੀਗੁੜੀ ਵਿਚ ਦੇਖਣ ਨੂੰ ਮਿਲੀ ਹੈ। ਦਰਅਸਲ ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਲੋਕਾਂ ਲਈ ਇਹਨਾਂ ਦਿਨਾਂ ਵਿਚ ਸਵੇਰ ਦਾ ਨਜ਼ਾਰਾ ਬਹੁਤ ਹੀ ਵੱਖਰਾ ਹੁੰਦਾ ਹੈ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਸਿਲੀਗੁੜੀ ਦੇ ਲੋਕ ਉੱਥੋਂ ਬੈਠ ਕੇ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਹਾੜੀ ਕੰਚਨਜੰਗਾ ਦਾ ਨਜ਼ਾਰਾ ਲੈਣਗੇ।

ਲਾਕਡਾਊਨ ਦੌਰਾਨ ਵਾਤਾਵਰਣ ਬਿਲਕੁੱਲ ਸਾਫ ਹੋਣ ਕਰਕੇ ਲੋਕ ਅਪਣੇ ਘਰ ਦੀ ਛੱਤ ਤੋਂ ਕੰਚਨਜੰਗਾ ਦਾ ਨਜ਼ਾਰਾ ਦੇਖ ਸਕਦੇ ਹਨ। ਸਿਲੀਗੁੜੀ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਅਦਭੁਤ ਨਜਾਰੇ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਜ ਪਹਿਲਾਂ ਅਜਿਹਾ ਨਜ਼ਾਰਾ ਨਹੀਂ ਦੇਖਿਆ ਸੀ। ਪ੍ਰਦੂਸ਼ਣ ਦੇ ਕਾਰਨ ਕੰਚਨਜੰਗਾ ਪਹਾੜ ਕਦੇ ਨਹੀਂ ਵੇਖਿਆ ਗਿਆ ਪਰ ਇਹਨਾਂ ਦਿਨਾਂ ਵਿਚ ਉਹਨਾਂ ਦੀ ਸਵੇਰ ਦੀ ਸ਼ੁਰੂਆਤ ਇਸ ਨਜ਼ਾਰੇ ਨਾਲ ਸ਼ੁਰੂ ਹੁੰਦੀ ਹੈ।

ਅਸ਼ੀਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਿਲੀਗੁੜੀ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ 'ਕੰਚਨਜੰਗਾ ਦੁਨੀਆ ਦਾ ਤੀਜਾ ਸਭ ਤੋਂ ਉੱਚਾ ਪਹਾੜ ਹੁਣ ਸਿਲੀਗੁੜੀ ਤੋਂ ਸਾਫ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਆਪਣੇ ਟਵਿੱਟਰ 'ਤੇ ਕੰਚਨਜੰਗਾ ਪਹਾੜੀ ਚੋਟੀ ਦੀ ਤਸਵੀਰ ਸਾਂਝੀ ਕਰਦਿਆਂ ਸੌਰਦੀਪ ਭੱਟਾਚਾਰੀਆ ਨੇ ਕਿਹਾ ਕਿ ਅਚਿਨਦੂਰਪੁਰ ਸ਼ਹਿਰ ਤੋਂ ਵੀ ਕੰਚਨਜੰਗਾ ਦਿਖਾਈ ਦਿੰਦਾ ਹੈ।

ਰਾਕਾ ਬੈਨਰਜੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਸਿਲੀਗੁੜੀ ਤੋਂ ਕੰਚਨਜੰਗਾ ਪਹਾੜੀ ਚੋਟੀ ਸਾਫ਼ ਦਿਖਾਈ ਦੇ ਰਹੀ ਹੈ। ਮੈਂ ਆਪਣੇ ਬਚਪਨ ਵਿਚ ਕੰਚਨਜੰਗਾ ਪਹਾੜ ਦੀ ਚੋਟੀ ਨੂੰ ਇੰਨਾ ਸਪਸ਼ਟ ਵੇਖਿਆ ਸੀ। ਇਸ ਤੋਂ ਬਾਅਦ ਮੈਂ ਹੁਣ ਲਾਕਡਾਉਨ ਵਿਚ ਦੇਖ ਰਿਹਾ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਧੌਲਾਧਰ ਨੂੰ 'ਚਿੱਟਾ ਮਾਉਂਟੇਨ' ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ।

ਇਹ ਰਾਜ ਦੇ ਪੱਛਮ ਵਿਚ ਚੰਬਾ ਜ਼ਿਲੇ ਤੋਂ ਸ਼ੁਰੂ ਹੁੰਦਾ ਹੈ ਅਤੇ ਪੂਰਬ ਵਿਚ ਕਿਨੌਰ ਜ਼ਿਲੇ ਤੋਂ ਫੈਲਿਆ ਹੋਇਆ ਹੈ ਅਤੇ ਉਤਰਾਖੰਡ ਤੋਂ ਹੁੰਦਾ ਹੋਇਆ ਪੂਰਬੀ ਅਸਾਮ ਵਿਚ ਜਾਂਦਾ ਹੈ। ਯਾਤਰੀ ਇਨ੍ਹਾਂ ਪਹਾੜਾਂ ਨੂੰ ਦੇਖਣ ਲਈ ਦੂਰੋਂ ਧਰਮਸ਼ਾਲਾ ਪਹੁੰਚਦੇ ਹਨ। ਪਰ ਹਵਾ ਪ੍ਰਦੂਸ਼ਣ ਰਹਿਤ ਹੋਣ ਕਾਰਨ ਇਹ ਪਹਾੜੀ ਜਲੰਧਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦਿਖਾਈ ਦੇਣ ਲੱਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।