ਚੋਣਵੇਂ ਸਟੇਸ਼ਨਾਂ ’ਤੇ ਵਰਤ ਦਾ ਭੋਜਨ ਮੁਹੱਈਆ ਕਰਵਾ ਰਿਹਾ ਹੈ ਆਈਆਰਸੀਟੀਸੀ
ਆਈਆਰਸੀਟੀਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ
ਨਵੀਂ ਦਿੱਲੀ: ਜਿਹੜੇ ਲੋਕਾਂ ਨੇ ਨਰਾਤਿਆਂ ਵਿਚ ਵਰਤ ਰੱਖੇ ਹਨ ਉਨ੍ਹਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਅਕਸਰ ਭੋਜਨ ਬਾਰੇ ਚਿੰਤਤ ਹੁੰਦੇ ਹਨ, ਖਾਸ ਕਰ ਕੇ ਵਰਤ ਦੌਰਾਨ। ਪਰ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਚੋਣਵੇਂ ਸਟੇਸ਼ਨਾਂ 'ਤੇ ਰੈਸਟੋਰੈਂਟਾਂ ਰਾਹੀਂ ਯਾਤਰੀਆਂ ਲਈ 'ਫਾਸਟ ਫੂਡ' ਪ੍ਰਦਾਨ ਕਰ ਰਹੀ ਹੈ।
ਆਈਆਰਸੀਟੀਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਆਰਸੀਟੀਸੀ ਯਾਤਰੀਆਂ ਨੂੰ ਈ-ਕੈਟਰਿੰਗ ਮੀਨੂ ਦੇ ਤਹਿਤ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ। ਨਵਰਾਤਰੀ ਐਤਵਾਰ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਸਹੂਲਤ ਕਾਨਪੁਰ ਸੈਂਟਰਲ, ਜਬਲਪੁਰ, ਰਤਲਾਮ, ਜੈਪੁਰ, ਬੀਨਾ, ਪਟਨਾ, ਰਾਜੇਂਦਰ ਨਗਰ, ਹਜ਼ਰਤ ਨਿਜ਼ਾਮੂਦੀਨ, ਅੰਬਾਲਾ ਕੈਂਟ, ਝਾਂਸੀ, ਔਰੰਗਾਬਾਦ, ਅਕੋਲਾ, ਇਟਾਰਸੀ, ਵਸਾਈ ਰੋਡ, ਵਾਪੀ, ਕਲਿਆਣ, ਬੋਰੀਵਾਲੀ, ਦੁਰਗ, ਦੌਂਡ, ਗਵਾਲੀਅਰ ਵਿਖੇ 29 ਸਤੰਬਰ ਤੋਂ ਉਪਲਬਧ ਹੈ।
ਮਥੁਰਾ, ਨਾਗਪੁਰ, ਭੋਪਾਲ, ਉਜੈਨ ਅਤੇ ਅਹਿਮਦਨਗਰ ਸਟੇਸ਼ਨਾਂ 'ਤੇ ਉਪਲਬਧ ਹੈ। ਆਈਆਰਸੀਟੀਸੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੱਤਵਿਕ ਭੋਜਨ ਦੀ ਸਹੂਲਤ ਨਵਰਾਤਰੀ ਵਿਚ ਉਪਲੱਬਧ ਹੋਵੇਗੀ। ਸਬੁਦਾਨਾ, ਨਮਕ, ਕੁਟੂ ਦਾ ਆਟਾ ਅਤੇ ਕੁਝ ਸਬਜ਼ੀਆਂ ਦਾ ਭੋਜਨ ਉਪਲਬਧ ਹੋਵੇਗਾ। ਨਵਰਾਤਰੀ ਥਾਲੀ, ਖਿਚੜੀ, ਆਲੂ ਟਿੱਕੀ, ਜੀਰਾ ਆਲੂ, ਫਲਹਾਰੀ ਥਾਲੀ, ਸਾਦਾ ਦਹੀਂ ਅਤੇ ਲੱਸੀ ਆਦਿ ਯਾਤਰੀਆਂ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਯਾਤਰੀ ਇਸ ਸਹੂਲਤ ਦੀ ਵਰਤੋਂ ਆਈਆਰਸੀਟੀਸੀ ਈ-ਕੈਟਰਿੰਗ ਵੈਬਸਾਈਟ ਅਤੇ 'ਫੂਡ ਆਨ ਟ੍ਰੈਕ' ਰਾਹੀਂ ਕਰ ਸਕਦੇ ਹਨ। ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਘੱਟੋ ਘੱਟ ਦੋ ਘੰਟੇ ਪਹਿਲਾਂ ਹੀ ਉਨ੍ਹਾਂ ਦੇ ਖਾਣੇ ਦਾ ਆਰਡਰ ਦੇਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।