ਕੁਦਰਤ ਵਲੋਂ ਬਖ਼ਸ਼ੀ ਖ਼ੂਬਸੂਰਤੀ ਦਾ ਮੁਜੱਸਮਾ ਕੈਨੇਡਾ ਦਾ ਸ਼ਹਿਰ ਫ਼ਰਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸ਼ਹਿਰ ਦੇ ਉੱਤਰ ਵਿਚ ਮਾਊਂਟ ਫ਼ਰਮੀ, ਮਾਊਂਟ ਕਲਾਊਰ, ਦ ਥ੍ਰੀ ਸਿਸਟਰਜ਼ ਪਹਾੜੀਆਂ ਅਤੇ ਮਾਊਂਟ ਪ੍ਰਾਕਟਰ ਹੈ

Fernie City in Canada

ਫ਼ਰਨੀ ਸ਼ਹਿਰ ਦੀ ਸੁੰਦਰਤਾ ਬਾਰੇ ਸੁਣਿਆ ਹੋਇਆ ਸੀ ਪਰ ਇਕ ਦਿਨ ਮੈਂ ਡਾ. ਹਰਿੰਦਰਪਾਲ ਸਿੰਘ ਅਤੇ ਸਤਿੰਦਰ ਪਾਲ ਸੁਕਰਾਤ (ਰੈੱਡ ਐਫ਼.ਐਮ. ਰੇਡੀਉ ਕੈਲਗਰੀ) ਨੇ ਸਮੇਤ ਪ੍ਰਵਾਰ ਫ਼ਰਨੀ ਸ਼ਹਿਰ ਨੂੰ ਵੇਖਣ ਦਾ ਮਨ ਬਣਾ ਹੀ ਲਿਆ। ਜਾਣ ਦਾ ਸਾਰਾ ਵੇਰਵਾ ਕਰਮ ਅਨੁਸਾਰ ਉਲੀਕ ਲਿਆ ਗਿਆ ਅਤੇ ਇਕ ਮੁਕੰਮਲ ਤਤਕਰਾ ਬਣਾ ਲਿਆ ਗਿਆ।

ਸਵੇਰੇ ਨਾਸ਼ਤਾ ਕਰ ਕੇ ਪ੍ਰਵਾਰ ਸਮੇਤ (ਅਰਵਿੰਦਰ ਕੌਰ, ਬਲਵੀਰ ਕੌਰ, ਜਸਕੀਨ ਕੌਰ, ਬੱਚੇ ਐਸ਼ਮੀਨ ਕੌਰ, ਹਰਆਮੀਨ ਕੌਰ, ਸੁਕਰਾਤ ਅਤੇ ਕਰਨ ਪ੍ਰਤਾਪ ਸਿੰਘ) ਅਸੀ ਦੋ ਕਾਰਾਂ ਲੈ ਕੇ ਫ਼ਰਨੀ ਸ਼ਹਿਰ ਲਈ ਰਵਾਨਾ ਹੋ ਗਏ। ਲਗਭਗ ਢਾਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਅਸੀ ਫ਼ਰਨੀ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਪਹੁੰਚ ਗਏ। ਰਸਤਾ ਇਕਹਿਰੀ ਸੜਕ ਵਾਲਾ ਸੀ ਪਰ ਆਲੇ ਦੁਆਲੇ ਦੇ ਦ੍ਰਿਸ਼ ਵੇਖਣਯੋਗ ਸਨ।

ਸ਼ਹਿਰ ਦੇ ਅਰਧ ਚੁਫੇਰੇ ਛੋਟੀਆਂ, ਦਰਮਿਆਨੀਆਂ, ਚਪਟੀਆਂ, ਸਰਪਟ, ਨੁਕੀਲੀਆਂ, ਘੋੜੇ ਦੀ ਪਿੱਠ ਨੁਮਾ, ਆਕਰਸ਼ਕ ਹਰੀਆਂ ਭਰੀਆਂ ਪਹਾੜੀਆਂ ਦੇ ਛੈਲ ਛਬੀਲੇ ਲੁਭਾਵਣੇ ਦ੍ਰਿਸ਼ ਅਤੇ ਇਨ੍ਹਾਂ ਪਹਾੜੀਆਂ ਦੇ ਨਾਲ-ਨਾਲ ਸਾਹਮਣੇ ਲੰਮੇ ਚੌੜੇ ਦਰਿਆਵਾਂ ਦੇ ਅਗੋਚਰ ਭੇਦ ਖੁਲ੍ਹਦੇ ਪ੍ਰਤੀਕ ਹੋਣ ਲੱਗੇ। ਸੰਵਾਦ ਰਚਾਉਂਦੀਆਂ ਪਹਾੜੀਆਂ ਦੀਆਂ ਪ੍ਰਾਚੀਨ ਕਹਾਣੀਆਂ ਦੀ ਹਕੀਕਤ।

ਦਰਿਆਵਾਂ ਦੇ ਪਾਰ ਹਰੀਆਂ ਕਰੂੰਬਲਾਂ ਅਤੇ ਵੱਖ-ਵੱਖ ਤਰ੍ਹਾਂ ਦੇ ਅਲਬੇਲੇ ਝੂਮਦੇ ਲਪਕਦੇ ਪੌਦਿਆਂ ਦਾ ਦਿਲਕਸ਼ ਨਜ਼ਾਰਾ ਰੂਹ ਨੂੰ ਛਲਕਦੇ ਹਿਲੋਰੇ ਦੇ ਰਿਹਾ ਸੀ। ਸੋਨ ਸੁਣੱਖਾ ਅਲਬੇਲਾ ਮੌਸਮ ਉੱਡਦੇ ਤਿਰੰਗੇ ਬੱਦਲਾਂ ਨਾਲ ਮਿਲ ਕੇ ਮਨਮੋਹਕਤਾ ਅਤੇ ਜਾਦੂਈ ਖਿੱਚ ਨੂੰ ਜ਼ਰਬਾਂ ਦੇ ਰਿਹਾ ਸੀ। ਦਰਆਿ ਦੇ ਪਰਲੇ ਪਾਸੇ ਹਰੀਆਂ ਭਰੀਆਂ ਪਹਾੜੀਆਂ ਸੋਕੇ ਰਹਿਤ ਅਤੇ ਦਰਿਆ ਦੇ ਇਧਰ ਵਾਲੇ ਪਾਸੇ ਸੋਹਣੀ ਦਿਖ ਵਾਲੇ ਹੋਟਲ ਅਤੇ ਦੂਰ ਰਿਹਾਇਸ਼ੀ ਘਰਾਂ ਅਤੇ ਹੋਰ ਵਪਾਰਕ ਅਦਾਰਿਆਂ ਦੀਆਂ ਕਲਾਮਈ ਇਮਾਰਤਾਂ, ਸ਼ਿਸ਼ਟਾਚਾਰ ਦਾ ਆਗ਼ਾਜ਼ ਕਰਦੀਆਂ ਸ੍ਰੇਸ਼ਟਤਾ ਦੀ ਮਿਸਾਲ ਪੇਸ਼ ਕਰਦੀਆਂ ਦਿਸਦੀਆਂ।

ਦੂਰ ਕਿਤੇ ਕਿਤੇ ਪਾਰਕਾਂ ਵਿਚ ਸੰਦਲੀ, ਕਿਰਮਚੀ, ਸ਼ਗੂਫ਼ਿਆਂ, ਫੁੱਲਾਂ ਦੀਆਂ ਸੁਗੰਧੀਆਂ ਅਪਣੀ ਪਹਿਚਾਣ ਤੋਂ ਜਾਣੂ ਕਰਵਾਉਂਦੀਆਂ। ਦਰਿਆ ਦੇ ਛੱਲਾਂ ਮਾਰਦੇ ਅਤੇ ਡੂੰਘੇ ਪਾਣੀਆਂ ਵਿਚ ਹਿਚਕੋਲੇ ਖਾਂਦੀਆਂ ਕਿਸ਼ਤੀਆਂ ਅਤੇ ਮਨਮੋਹਣੀਆਂ ਬਤਖ਼ਾਂ ਸੁੰਦਰਤਾ ਨੂੰ ਹੋਰ ਚਾਰ ਚੰਨ ਲਗਾ ਦਿੰਦੀਆਂ। ਸਾਫ਼-ਸਫ਼ਾਈ ਅਪਣੀ ਆਕਰਸ਼ਕ ਤਰਤੀਬ ਵਿਚ ਅਕੀਦਤ ਭਰੇ ਮਾਹੌਲ ਨੂੰ ਸਿਹਤਮੰਦ ਹੋਣ ਦਾ ਮੁਹਾਵਰਾ ਬਖ਼ਸ਼ਦੀ। ਇਨ੍ਹਾਂ ਮੁਲਕਾਂ ਵਿਚ ਸਫ਼ਾਈ ਨੂੰ ਹੀ ਰੱਬ ਬਰਾਬਰ ਸਮਝਿਆ ਜਾਂਦਾ ਹੈ। ਹਰ ਚੀਜ਼ ਅਪਣੀ ਜਗ੍ਹਾ ਇਸ ਤਰ੍ਹਾਂ ਲੱਗੀ ਹੋਈ ਹੈ ਜਿਵੇਂ ਇਹ ਥਾਂ ਉਸ ਲਈ ਹੀ ਬਣੀ ਸੀ।

ਹੋਟਲਾਂ ਵਿਚ ਸੇਵਾ ਭਾਵ ਅਤੇ ਮੰਨਣ ਦੀ ਭਾਵਨਾ ਭਰੀ ਹੁੰਦੀ ਹੈ। ਗਾਹਕ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ। ਸੇਵਾ ਵਿਚ ਨਿਮਰਤਾ ਘੁਲੀ ਹੋਈ ਹੈ। ਗਾਹਕ ਨੂੰ ਅਤੇ ਸੈਲਾਨੀਆਂ ਨੂੰ ਹੋਟਲਾਂ ਵਾਲੇ ਤਮੀਜ਼ ਅਤੇ ਅਨੁਸ਼ਾਸ਼ਨ 'ਚ ਰਹਿ ਕੇ ਸਿਰ ਮੱਥੇ 'ਤੇ ਚੁਕ ਲੈਂਦੇ ਹਨ। ਇਥੇ ਬੱਚਿਆਂ ਅਤੇ ਬੁੱਢਿਆਂ ਲਈ ਅਨੇਕ ਸਹੂਲਤਾਂ ਹਨ। ਬਚਾਉ ਸਾਧਨ ਥਾਂ ਥਾਂ ਮੌਜੂਦ ਹਨ। ਭਾਰਤੀ ਲੋਕਾਂ ਦੇ ਵੀ ਇਥੇ ਹੋਟਲ ਹਨ, ਖ਼ਾਸ ਕਰ ਕੇ ਪੰਜਾਬੀਆਂ ਦੇ।

ਫ਼ਰਨੀ ਸ਼ਹਿਰ, ਫ਼ਰਨੀ ਨਾਂ ਦੇ ਵਿਅਕਤੀ 'ਤੇ ਬਣਿਆ ਹੈ। ਫ਼ਰਨੀ ਸ਼ਹਿਰ ਦਖਣ ਪੂਰਬੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪੂਰਬੀ ਵਿਹਾਰ ਕੁਸ਼ਲਤਾ ਇਲਾਕੇ ਦੇ 'ਏਲਕ ਘਾਟੀ' ਵਿਚ ਇਕ ਖ਼ੂਬਸੂਰਤ ਸ਼ਹਿਰ ਹੈ ਜੋ ਰਾਕੀ ਪਰਬਤ ਦੇ ਜ਼ਰੀਏ ਡੋਸਨੇਸਟ ਦੱਰੇ ਦੇ ਪੂਰਬੀ ਦ੍ਰਿਸ਼ਟੀਕੋਣ ਉਤੇ ਬੀਸੀ ਰਾਜ ਮਾਰਗ ਤਿੰਨ 'ਤੇ ਸਥਿਤ ਹੈ। ਇਸ ਦੀ ਉਚਾਈ ਲਗਭਗ 1,010 ਮੀਟਰ ਹੈ। ਇਸ ਨੂੰ 1998 ਵਿਚ ਸਥਾਪਤ ਅਤੇ ਜੁਲਾਈ 1904 ਵਿਚ ਫ਼ਰਨੀ ਸ਼ਹਿਰ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ।

ਨਗਰ ਪਾਲਿਕਾ ਦੀ ਆਬਾਦੀ ਹਜ਼ਾਰਾਂ ਵਿਚ ਹੈ ਤੇ ਇਸ ਤੋਂ ਇਲਾਵਾ ਦੋ ਹਜ਼ਾਰ (ਟੀ) ਦੇ ਨਾਲ ਪੂਰਬੀ ਕੋਟੇਨੋ ਦੇ ਖੇਤਰ ਜ਼ਿਲ੍ਹੇ ਦੇ ਅਧਿਕਾਰ ਖੇਤਰ ਤਹਿਤ ਸਮੂਦਾਏ ਵਿਚ ਸ਼ਹਿਰ ਦੀ ਸੀਮਾ ਹੈ। ਇਥੇ ਸਰਦੀਆਂ ਵਿਚ ਭਾਰੀ ਬਰਫ਼ਬਾਰੀ ਹੁੰਦੀ ਹੈ। ਇਥੋਂ ਦੇ ਖ਼ਸਤਾ ਹਾਲ ਗਲੇਸ਼ੀਅਰ ਘਾਟੀ ਨੂੰ ਨਦੀਆਂ ਦਾ ਰਸਤਾ ਦਿਤਾ ਹੋਇਆ ਹੈ। ਏਲਕ ਨਦੀ ਇਥੋਂ ਨਿਕਲਦੀ ਹੈ। ਏਲਕ ਨਦੀ ਦੀਆਂ ਤਿੰਨ ਸਹਾਇਕ ਨਦੀਆਂ ਕੋਇਲਾ, ਛਿਪਕਲੀ ਅਤੇ ਫੇਅਰੀ ਕੇਕਸ ਇਸ ਦੇ ਕਿਨਾਰੇ ਦੀਆਂ ਘਾਟੀਆਂ ਵਿਚੋਂ ਉੱਠਦੀ ਹੈ ਅਤੇ ਏਲਕ ਵਿਚ ਜਾਂ ਤਾਂ ਸ਼ਹਿਰ ਦੇ ਸਮੀਪ ਜਾਂ ਵਿਚਕਾਰ ਤਕ ਪਹੁੰਚ ਜਾਂਦੀ ਹੈ।

ਸ਼ਹਿਰ ਦੇ ਉੱਤਰ ਵਿਚ ਮਾਊਂਟ ਫ਼ਰਮੀ, ਮਾਊਂਟ ਕਲਾਊਰ, ਦ ਥ੍ਰੀ ਸਿਸਟਰਜ਼ ਪਹਾੜੀਆਂ ਅਤੇ ਮਾਊਂਟ ਪ੍ਰਾਕਟਰ ਹੈ। ਉੱਤਰ ਵਿਚ ਮਾਊਂਟ ਹੋਸਮਰ, ਪੂਰਬ ਵਿਚ ਮਾਊਂਟ ਅਤੇ ਫ਼ਰਨੀ ਰਿਜ ਹੈ। ਹੋਰ ਕਈ ਰਿਜ ਅਤੇ ਚੋਟੀਆਂ ਫ਼ਰਨੀ ਨੇ ਜੁਰਾਸਿਕ-ਏਜ਼ ਫ਼ਰਨੀ ਦਾ ਨਾਮ ਦਿਤਾ। ਛਿਪਕਲੀ ਰੇਂਜ (ਪਹਾੜੀ) ਕੈਨੇਡਾ ਦੀ ਸੱਭ ਤੋਂ ਵੱਡੀ ਰਾਕੀ ਪਹਾੜੀ ਰਿਸੋਰਟਸ ਵਿਚੋਂ ਇਕ ਹੈ। ਫ਼ਰਨੀ ਦੀ ਸ਼ੁਰੂਆਤ 19ਵੀਂ ਸਦੀ ਦੇ ਭਵਿੱਖ ਦੇ ਵਿਲੀਅਮ ਫ਼ਰਨੀ ਤੋਂ ਹੋਈ। ਫ਼ਰਨੀ ਨੇ ਕਾਇਲਾ ਉਦਯੋਗ ਦੀ ਸਥਾਪਨਾ ਕੀਤੀ। ਫ਼ਰਨੀ ਨੇ 1897 ਵਿਚ ਕੌਵੇ ਨੈਸਟ ਪਾਸ ਕੋਲ ਕੰਪਨੀ ਦੀ ਵੀ ਸਥਾਪਨਾ ਕੀਤੀ। ਇਥੇ ਪਹਾੜੀ ਝਰਨੇ ਦੇ ਪਾਣੀ ਦੀ ਮਦਦ ਨਾਲ ਫ਼ਰਨੀ ਬੀਅਰ ਦਾ ਉਤਪਾਦ ਵੀ ਹੋਇਆ। ਇਹ ਸਾਰੇ ਰਲੇ ਮਿਲੇ ਉਦਯੋਗ 1960 ਤਕ ਸਥਾਈ ਤੌਰ 'ਤੇ ਬੰਦ ਹੋ ਗਏ।

ਇਸ ਸ਼ਹਿਰ ਦੀ ਸੁੰਦਰਤਾ, ਰੱਖ ਰਖਾਵ, ਲੈਂਡ ਸਕੇਪਿੰਗ ਲਈ ਸਬੰਧਤ ਮਹਿਕਮੇ ਈਮਾਨਦਾਰੀ ਅਤੇ ਅਨੁਸਾਸ਼ਨਮਈ ਕਾਰਜ ਕਰਦੇ ਹਨ। ਪਹਾੜਾਂ ਅਤੇ ਨਦੀਆਂ ਦੁਆਲੇ ਰੁੱਖਾਂ ਦੀ ਕੀਤੀ ਅਦਭੁਤ ਲੈਂਡ ਸਕੇਪਿੰਗ, ਦੂਰ ਤੋਂ ਖ਼ੂਬਸੂਰਤ ਤਰਤੀਬਮਈ ਚਿੱਤਰਕਾਰੀ ਰੂਪੀ ਦ੍ਰਿਸ਼ ਪੈਦਾ ਕਰਦੀ ਹੈ। ਕੁਦਰਤੀ ਖ਼ੂਬਸੂਰਤੀ ਨੂੰ ਵਿਗਿਆਨੀਆਂ ਨੇ ਹੋਰ ਮਹੱਤਵਪੂਰਨ, ਦਿਲਕਸ਼ ਬਣਾਉਣ ਲਈ ਲੈਂਡ ਸਕੇਪਿੰਗ ਜ਼ਰੀਏ ਚਾਰ ਚੰਨ ਲਾਏ ਹੋਏ ਹਨ। ਤੁਸੀ ਵੀ ਪ੍ਰਵਾਰ ਸਮੇਤ ਜਾਉ ਫ਼ਰਨੀ ਸ਼ਹਿਰ ਦੀ ਖ਼ੂਬਸੂਰਤੀ ਦਾ ਨਜ਼ਰਾ ਲੈਣ ਲਈ।
ਮੋਬਾਈਲ : 98156-25409