Corona ਤੋਂ ਬਾਅਦ Japan ਘੁੰਮਣ ਜਾਣਾ ਚਾਹੁੰਦੇ ਹੋ ਤਾਂ ਉੱਥੋਂ ਦੀ ਸਰਕਾਰ ਦੇਵੇਗੀ ਅੱਧਾ ਪੈਸਾ

ਏਜੰਸੀ

ਜੀਵਨ ਜਾਚ, ਯਾਤਰਾ

ਦਸ ਦਈਏ ਕਿ ਜਾਪਾਨ ਨੇ ਕੋਰੋਨਾ ਵਾਇਰਸ ਨੂੰ ਕਾਫੀ ਹਦ ਤਕ ਕਾਬੂ ਰੱਖਣ...

Japan government might pay you to visit after corona pandemic

ਨਵੀਂ ਦਿੱਲੀ: ਜਾਪਾਨ ਅਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਲੈਂਡ ਆਫ ਦਾ ਰਾਇਜ਼ਿੰਗ ਸਨ ਕਿਹਾ ਜਾਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਜਿਹੜੇ ਲੋਕ ਜਾਪਾਨ ਜਾਣ ਦਾ ਵਿਚਾਰ ਕਰ ਰਹੇ ਹਨ ਉਹਨਾਂ ਲਈ ਚੰਗੀ ਖ਼ਬਰ ਹੈ। ਰਿਪੋਰਟ ਮੁਤਾਬਕ ਮਹਾਂਮਾਰੀ ਤੋਂ ਬਾਅਦ ਜੇ ਤੁਸੀਂ ਜਾਪਾਨ ਘੁੰਮਣ ਜਾਓਗੇ ਤਾਂ ਅੱਧੇ ਪੈਸੇ ਉੱਥੋਂ ਦੀ ਸਰਕਾਰ ਦੇਵੇਗੀ।

ਦਸ ਦਈਏ ਕਿ ਜਾਪਾਨ ਨੇ ਕੋਰੋਨਾ ਵਾਇਰਸ ਨੂੰ ਕਾਫੀ ਹਦ ਤਕ ਕਾਬੂ ਰੱਖਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਪਿਛਲੇ ਮਹੀਨੇ ਇਟਲੀ ਵਿਚ, ਸਿਸਲੀ ਨੇ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਬਾਅਦ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਏਅਰ ਲਾਈਨ ਦੀ ਅੱਧੀ ਟਿਕਟ ਦੇਵੇਗਾ। ਨਾਲ ਹੀ ਜੇ ਤੁਸੀਂ ਤਿੰਨ ਦਿਨ ਹੋਟਲ ਵਿਚ ਰਹਿੰਦੇ ਹੋ ਤਾਂ ਸਿਸਲੀ ਦੀ ਸਰਕਾਰ ਇਕ ਦਿਨ ਲਈ ਬਿੱਲ ਵੀ ਦੇ ਦੇਵੇਗੀ।

ਹੁਣ ਜਾਪਾਨ ਵੀ ਯਾਤਰੀਆਂ ਨੂੰ ਲੁਭਾਉਣ ਲਈ ਇਸੇ ਤਰ੍ਹਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜਾਪਾਨ ਦੀ ਸੈਰ-ਸਪਾਟਾ ਏਜੰਸੀ ਨੇ ਇਸ ਹਫਤੇ ਸੈਰ-ਸਪਾਟਾ ਬਜਟ ਦਾ ਕੁਝ ਹਿੱਸਾ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਇਹ ਯੋਜਨਾ ਸਿਰਫ ਘਰੇਲੂ ਸੈਲਾਨੀਆਂ ਲਈ ਲਾਗੂ ਹੋਵੇਗੀ।

ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਯਾਤਰਾ ਪਾਬੰਦੀ ਹਟਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਵੀ ਇਟਲੀ ਦੀ ਤਰਜ਼ 'ਤੇ ਪੈਕੇਜ ਵਿਚ ਰਾਹਤ ਦਿੱਤੀ ਜਾ ਸਕਦੀ ਹੈ। ਇੱਕ ਅਨੁਮਾਨ ਦੇ ਅਨੁਸਾਰ ਇਸ ਯੋਜਨਾ ਉੱਤੇ ਜਾਪਾਨ ਨੂੰ ਕੁਲ 12.5 ਬਿਲੀਅਨ ਡਾਲਰ ਦੀ ਲਾਗਤ ਆਵੇਗੀ।

ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਜੁਲਾਈ 2020 ਤੋਂ ਲਾਗੂ ਕੀਤਾ ਜਾ ਸਕਦਾ ਹੈ ਪਰ ਇਹ ਸਾਰਾ ਯਾਤਰਾ ਪਾਬੰਦੀ ਹਟਾਉਣ 'ਤੇ ਲਾਗੂ ਹੋਵੇਗਾ। ਜਾਪਾਨ ਨੇ ਕੋਰੋਨਾ ਵਾਇਰਸ ਨੂੰ ਕਾਫੀ ਹਦ ਤਕ ਕਾਬੂ ਰੱਖਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇੱਥੇ ਹੁਣ ਤਕ ਕੋਰੋਨਾ ਕਾਰਨ 16,433 ਮਾਮਲੇ ਆਏ ਹਨ ਅਤੇ 784 ਲੋਕਾਂ ਦੀ ਮੌਤ ਹੋ ਗਈ ਹੈ।

ਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਅਰਥਵਿਵਸਥਾ ਅਤੇ ਯਾਤਰੀ ਉਦਯੋਗ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਲਈ ਜਾਪਾਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਾਪਾਨ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਟਾਪੂ ਦੇਸ਼ ਹੈ ਜਿੱਥੇ ਕਈ ਗਰਮ ਝਰਨੇ ਹਨ। ਉੱਥੇ ਹੀ ਪਲੇਨ ਇਲਾਕਿਆਂ ਵਿਚ ਜਾਪਾਨ ਜ਼ਿਆਦਾ ਆਧੁਨਿਕ ਪ੍ਰਤੀਤ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।