ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ’ਤੇ ਕਰੋ ਗੌਰ
ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਅਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਨਵੀਂ ਦਿੱਲੀ: ਸਹੀ ਕਿਹਾ ਜਾਂਦਾ ਹੈ ਕਿ ਘੁੰਮਣ ਨਾਲ ਗਿਆਨ ਵੱਧਦਾ ਹੈ। ਜਿੰਨਾ ਵੱਧ ਘੁੰਮੋਗੇ ਉੰਨਾ ਹੀ ਜਾਣਕਾਰੀ ਵਧਦੀ ਜਾਵੇਗੀ। ਕੁੱਝ ਲੋਕ ਜ਼ਿੰਦਗੀ ਵਿਚ ਰੋਮਾਂਚ ਦਾ ਮਜ਼ਾ ਲੈਣ ਲਈ ਐਡਵੈਂਚਰ ਟ੍ਰਿਪ ਪਲਾਨ ਕਰਦੇ ਹਨ। ਐਡਵੈਂਚਰ ਟ੍ਰਿਪ ਜਿੰਨੀ ਐਕਸਾਈਟਿੰਗ ਹੁੰਦੀ ਹੈ ਉੰਨੀ ਹੀ ਖਤਰਨਾਕ ਵੀ ਹੁੰਦੀ ਹੈ। ਕਦੇ ਕਦੇ ਅਜਿਹਾ ਹੁੰਦਾ ਹੈ ਕਿ ਐਡਵੈਂਚਰ ਟ੍ਰਿਪ ਵਿਚ ਪਰੇਸ਼ਾਨੀਆਂ ਆ ਜਾਂਦੀਆਂ ਹਨ।
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਟ੍ਰਿਪ ਵਿਚ ਕੋਈ ਮੁਸ਼ਕਲ ਨਾ ਆਵੇ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਅਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜਦੋਂ ਤੁਸੀਂ ਫਿਟ ਹੋਵੋਗੇ ਤਾਂ ਯਾਤਰਾ ਕਰਨ ਦਾ ਅਲੱਗ ਹੀ ਮਜ਼ਾ ਹੋਵੇਗਾ। ਸਿਹਤ ਵਿਚ ਗੜਬੜੀ ਹੋਣ ਦੌਰਾਨ ਟ੍ਰਿਪ ਲਈ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇਸ ਸਮੇਂ ਜ਼ਰੂਰੀ ਦਵਾਈਆਂ ਲੈ ਕੇ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਤੁਸੀਂ ਟ੍ਰਿਪ ਤੋਂ ਪਹਿਲਾਂ ਹੀ ਡਾਕਟਰ ਨਾਲ ਤਜਵੀਜ਼ ਲੈ ਸਕਦੇ ਹੋ ਤਾਂ ਕਿ ਸਫ਼ਰ ਦੌਰਾਨ ਤੁਹਾਨੂੰ ਕੋਈ ਦਿੱਕਤ ਨਾ ਆਵੇ। ਟ੍ਰਿਪ ਦੌਰਾਨ ਕਿਹੜੀ ਸਮੱਸਿਆ ਆ ਜਾਵੇ ਪਤਾ ਨਹੀਂ ਹੁੰਦਾ। ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਇਕੱਲੇ ਐਡਵੈਂਛਰ ਟ੍ਰਿਪ ਤੇ ਜਾਣਾ ਪਸੰਦ ਕਰਦੇ ਹਨ। ਇਸ ਲਈ ਘੁੰਮਣ ਤੋਂ ਪਹਿਲਾਂ ਗਾਈਡ ਦੀ ਸਹਾਇਤਾ ਜ਼ਰੂਰ ਲਓ। ਇਸ ਨਾਲ ਤੁਹਾਡਾ ਖਰਚ ਤਾਂ ਵਧ ਜਾਵੇਗਾ ਪਰ ਸੁਰੱਖਿਆ ਦੇ ਨਾਲ ਤੁਹਾਡੀ ਯਾਤਰਾ ਪੂਰੀ ਕਰ ਸਕੋਗੇ।
ਯਾਤਰਾ ਤੇ ਜਾਣ ਤੋਂ ਪਹਿਲਾਂ ਪਲਾਨਿੰਗ ਕਰ ਲੈਣੀ ਚਾਹੀਦੀ ਹੈ। ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਮੈਪ ਦਸਣ ਵਾਲਾ ਫੋਨ, ਲੋਕਲ ਪੁਲਿਸ ਅਤੇ ਐਂਬੂਲੈਂਸ ਦਾ ਨੰਬਰ ਵੀ ਹੋਣਾ ਚਾਹੀਦਾ ਹੈ। ਸਫਰ ਤੇ ਜਾਣ ਤੋਂ ਪਹਿਲਾਂ ਜ਼ਰੂਰੀ ਦਸਤਾਵੇਜ਼ ਦੀ ਫੋਟੋਕਾਪੀ ਨਾਲ ਰੱਖੋ। ਜਿੱਥੇ ਵੀ ਜਾ ਰਹੇ ਹੋ ਉੱਥੇ ਦੇ ਮੌਸਮ ਬਾਰੇ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ। ਮੌਸਮ ਕਦੇ ਵੀ ਖਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਵੀ ਆ ਸਕਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।