ਸਮੁੰਦਰਾਂ ਥੱਲੇ ਵੀ ਹੈ ਰਹੱਸਮਈ ਦੁਨੀਆ, ਜਾਣ ਕੇ ਹੋ ਜਾਓਗੇ ਹੈਰਾਨ
ਇਕ ਅਨੋਖੀ ਦੁਨੀਆ ਮੌਜੂਦ ਹੈ ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ।
ਦੁਨੀਆ ਭਰ ਵਿਚ ਅਨੇਕਾਂ ਰਹੱਸਮਈ ਜਗ੍ਹਾਂਵਾਂ ਹਨ ਪਰ ਸਮੁੰਦਰ ਨੇ ਆਪਣੇ ਅੰਦਰ ਅਜਿਹੇ ਰਹੱਸ ਦਬਾਏ ਹੋਏ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ । ਸਮੁੰਦਰ ਦੇ ਹੇਠਾਂ ਕੁੱਝ ਅਜਿਹੀਆਂ ਚੀਜ਼ਾਂ ਵੀ ਮੌਜੂਦ ਹਨ ਜਿਸ ਦੀ ਗੁੱਥੀ ਅੱਜ ਤੱਕ ਨਹੀਂ ਸੁਲਝੀ ਜਾਂ ਫੇਰ ਅਸੀਂ ਕਹਿ ਸਕਦੇ ਹਾਂ ਕਿ ਇਸਦੇ ਹੇਠਾਂ ਇਕ ਅਨੋਖੀ ਹੀ ਦੁਨੀਆ ਮੌਜੂਦ ਹੈ ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ।
ਕੀ ਤੁਸੀਂ ਵੇਖਿਆ ਹੈ ਸਮੁੰਦਰ ਵਿੱਚ ਝਰਨਾ ?
ਸਾਰੇ ਜਾਣਦੇ ਹਨ ਕਿ ਝਰਨੇ ਪਹਾੜਾਂ-ਚਟਾਨਾਂ ਤੋਂ ਡਿੱਗਦੇ ਹਨ, ਪਰ ਜੇਕਰ ਤੁਹਾਨੂੰ ਸਮੁੰਦਰ ਦੇ ਅੰਦਰ ਝਰਨਾ ਦੇਖਣ ਨੂੰ ਮਿਲੇ ਤਾਂ ਕੀ ਕਹੋਗੇ ? ਤੁਹਾਨੂੰ ਦਸ ਦਈਏ ਕਿ ਅਜਿਹਾ ਹੀ ਰਹੱਸਮਈ ਅਤੇ ਖ਼ਤਰਨਾਕ ਝਰਨਾ ਤੁਸੀ ਵੇਖ ਸਕਦੇ ਹੋ ਡੇਨਮਾਰਕ ਸਟਰੇਟ ਵਿਚ। ਇਹ ਕਾਫ਼ੀ ਵੱਡਾ ਹੈ। ਇਹ ਖ਼ਤਰਨਾਕ ਇਸ ਲਈ ਹੈ ਕਿਉਂਕਿ ਇਹ ਵੱਡੇ-ਵੱਡੇ ਜਹਾਜ਼ਾਂ ਦੇ ਵਹਾਅ ਨੂੰ ਬਦਲ ਦਿੰਦਾ ਹੈ ।
ਪਾਣੀ ਦੇ ਅੰਦਰ ਸ਼ਹਿਰ
ਕਿਊਬਾ ਵਿਚ ਸਮੁੰਦਰ ਦੇ ਅੰਦਰ ਸਿਟੀ ਹੋਣ ਦਾ ਪ੍ਰਮਾਣ ਮਿਲਦਾ ਹੈ। ਇੱਥੇ ਵੱਡੇ - ਵੱਡੇ ਪਿਰਾਮਿਡ ਅਤੇ ਮੂਰਤੀਆਂ ਨਜ਼ਰ ਆਉਂਦੀਆਂ ਹਨ। ਇਸਦੇ ਬਾਰੇ ਵਿਚ ਵਿਗਿਆਨੀਆਂ ਦਾ ਮੰਨਣਾ ਹੈ ਕਿ 10 ਹਜ਼ਾਰ ਸਾਲ ਪਹਿਲਾਂ ਕੋਈ ਸ਼ਹਿਰ ਭੁਚਾਲ ਦੇ ਕਾਰਨ ਡੁੱਬ ਗਿਆ ਹੋਵੇਗਾ ।
ਯੋਨਾਗੁਨੀ ਪਿਰਾਮਿਡ
ਇਹ ਪਿਰਾਮਿਡਸ ਜਪਾਨ ਵਿਚ ਯੋਨਾਗੁਨੀ ਆਇਲੈਂਡ ਦੇ ਕੋਲ ਮੌਜੂਦ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਿਰਾਮਿਡਸ ਦੇਖਣ ਵਿਚ ਇਜਿਪਟ ਦੇ ਪਿਰਾਮਿਡਸ ਤੋਂ ਜ਼ਿਆਦਾ ਪੁਰਾਣਾ ਨਜ਼ਰ ਆਉਂਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਪਿਰਾਮਿਡ ਕਿਵੇਂ ਬਣਿਆ। ਕੋਈ ਕਹਿੰਦਾ ਹੈ ਕਿ ਇਹ ਮਨੁੱਖ ਨੇ ਬਣਾਇਆ ਹੈ ਤੇ ਕਿਸੇ ਦਾ ਮੰਨਣਾ ਹੈ ਕਿ ਇਹ ਕਿਸੇ ਗੈਬੀ ਸ਼ਕਤੀ ਨਾਲ ਬਣਿਆ ਹੈ।
ਡੇਵਿਲ ਸੀ
ਡੇਵਿਲ ਸੀ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਕਾਫੀ ਖ਼ਤਰਨਾਕ ਹੈ। ਟੋਕਿਓ ਵਲੋਂ 60 ਮੀਲ ਦੂਰ ਗੋਅਮ ਦੇ ਕੋਲ ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਇਹ ਇੱਕ ਅਜਿਹਾ ਖੇਤਰ ਹੈ ਜਿਥੇ ਕਈ ਜਹਾਜ਼ ਡੁੱਬ ਚੁੱਕੇ ਹਨ। ਇੱਥੋਂ ਲੰਘਣ ਤੋਂ ਲੋਕ ਡਰਦੇ ਹਨ। ਇੱਥੇ ਕਦੇ ਵੀ ਤੂਫਾਨ ਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਬਰਮੂਡਾ ਟ੍ਰਾਈਐਂਗਲ ਦੀ ਤਰ੍ਹਾਂ ਹੈ ।
ਅੰਡਰਵਾਟਰ ਸਰਕਲ
ਈਸਟਨ ਇੰਡੀਅਨ ਸਮੁੰਦਰ ਵਿਚ ਚਮਕੀਲੇ ਅਤੇ ਲਗਾਤਾਰ ਘੁੰਮਣ ਵਾਲੀ ਗੋਲਾਕਰ ਚੀਜ਼ਾਂ ਨਜ਼ਰ ਆਉਂਦੀਆਂ ਹਨ। ਅਸਲ 'ਚ ਇਹ ਹੈ ਕੀ, ਇਸ ਬਾਰੇ ਵਿਗਿਆਨੀ ਪਤਾ ਲਗਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿਸੇ ਤਰ੍ਹਾਂ ਦੇ ਜੀਵ ਹਨ ਪਰ ਵਿਗਿਆਨੀ ਇਸ ਗੱਲ ਤੋਂ ਮਨਾਹੀ ਕਰਦੇ ਹਨ ।