ਅੰਮ੍ਰਿਤਸਰ ਤੋਂ ਮਲੇਸ਼ੀਆ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ, ਸਿਰਫ਼ 5.50 ਘੰਟੇ ਦਾ ਹੋਵੇਗਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਫਿਲਹਾਲ ਕੁਆਲਾਲਮਪੁਰ ਜਾਣ ਲਈ 19 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪੈ ਰਿਹਾ ਹੈ ਪਰ ਮਲਿੰਡੋ ਦੀ ਇਹ ਟਿਕਟ ਕਰੀਬ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਰਹੀ ਹੈ।

Direct flight will start from Amritsar to Malaysia


ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਬੰਦ ਹੋਈ ਮਲਿੰਡੋ ਏਅਰਲਾਈਨਜ਼ ਦੀ ਫਲਾਈਟ ਇਕ ਵਾਰ ਫਿਰ ਅੰਮ੍ਰਿਤਸਰ ਤੋਂ ਉਡਾਣ ਭਰਨ ਜਾ ਰਹੀ ਹੈ। ਇਹ ਉਡਾਣ ਮਲੇਸ਼ੀਆਂ ਦੇ ਕੁਆਲਾਲਮਪੁਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਨਾਲ ਸਿੱਧਾ ਜੋੜੇਗੀ। ਜੋ ਆਉਣ ਵਾਲੇ ਸਮੇਂ ਵਿਚ ਅੰਮ੍ਰਿਤਸਰ ਵਿਚ ਸੈਰ ਸਪਾਟੇ ਨੂੰ ਵਧਾਉਣ ਵਿਚ ਅਹਿਮ ਸਾਬਿਤ ਹੋਵੇਗੀ।

Flight

ਮਿਲੀ ਜਾਣਕਾਰੀ ਅਨੁਸਾਰ ਮਲਿੰਡੋ ਏਅਰਲਾਈਨਜ਼ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲਮਪੁਰ ਦਰਮਿਆਨ ਸਿੱਧੀ ਉਡਾਣ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਫਲਾਈਟ ਪਹਿਲੇ ਹਫ਼ਤੇ ਵਿਚ ਦੋ ਦਿਨ ਅਤੇ ਸਤੰਬਰ ਦੇ ਦੂਜੇ ਦਿਨਾਂ ਵਿਚ ਹਫ਼ਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੋਵਾਂ ਸ਼ਹਿਰਾਂ ਵਿਚਕਾਰ ਉਡਾਣ ਭਰੇਗੀ। ਅਕਤੂਬਰ ਮਹੀਨੇ ਤੋਂ ਇਹ ਉਡਾਣ ਸੋਮਵਾਰ ਨੂੰ ਵੀ ਉਡਾਣ ਭਰੇਗੀ। ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਦੂਰੀ ਸਿਰਫ 5:50 ਘੰਟੇ ਰਹਿ ਜਾਵੇਗੀ।

Amritsar Airport

ਮਲਿੰਡੋ ਦੀ ਇਹ ਉਡਾਣ ਰਾਤ 10:30 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। 5:50 ਘੰਟਿਆਂ ਦੀ ਯਾਤਰਾ ਤੋਂ ਬਾਅਦ ਇਹ ਫਲਾਈਟ ਕੁਆਲਾਲਮਪੁਰ ਦੇ ਸਮੇਂ ਅਨੁਸਾਰ ਸਵੇਰੇ 6:50 ਵਜੇ ਉੱਥੇ ਉਤਰੇਗੀ। ਇਸੇ ਤਰ੍ਹਾਂ ਇਹ ਉਡਾਣ ਕੁਆਲਾਲਮਪੁਰ ਤੋਂ ਸ਼ਾਮ 6:15 ਵਜੇ ਉਡਾਣ ਭਰੇਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤ 9:40 ਵਜੇ ਅੰਮ੍ਰਿਤਸਰ ਉਤਰੇਗੀ। ਅੰਮ੍ਰਿਤਸਰ ਤੋਂ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਫਿਲਹਾਲ ਕੁਆਲਾਲਮਪੁਰ ਜਾਣ ਲਈ 19 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪੈ ਰਿਹਾ ਹੈ ਪਰ ਮਲਿੰਡੋ ਦੀ ਇਹ ਟਿਕਟ ਕਰੀਬ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਰਹੀ ਹੈ।