ਸਰਦੀਆਂ 'ਚ ਛੱਤੀਸਗੜ੍ਹ ਘੁੰਮਣਾ ਹੋਵੇਗਾ ਯਾਦਗਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਛੱਤੀਸਗੜ੍ਹ ਮੱਧ ਪ੍ਰਦੇਸ਼ ਤੋਂ ਵੱਖ ਹੋਇਆ ਰਾਜ ਹੈ। ਜੋ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਹੈ। ਇਹ ਪ੍ਰਦੇਸ਼ ਉੱਚੀ ਨੀਵੀਂ ਪਹਾੜ ਸ਼ਰੇਣੀਆਂ ਨਾਲ ਘਿਰਿਆ ਹੋਇਆ ਘਣੇ...

Chhattisgarh

ਛੱਤੀਸਗੜ੍ਹ ਮੱਧ ਪ੍ਰਦੇਸ਼ ਤੋਂ ਵੱਖ ਹੋਇਆ ਰਾਜ ਹੈ। ਜੋ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਹੈ। ਇਹ ਪ੍ਰਦੇਸ਼ ਉੱਚੀ ਨੀਵੀਂ ਪਹਾੜ ਸ਼ਰੇਣੀਆਂ ਨਾਲ ਘਿਰਿਆ ਹੋਇਆ ਘਣੇ ਜੰਗਲਾਂ ਵਾਲਾ ਰਾਜ ਹੈ। ਇੱਥੇ ਦੇ ਜੰਗਲਾਂ ਵਿਚ ਕਈ ਪ੍ਰਕਾਰ ਦੇ ਦਰਖ਼ਤ ਅਤੇ ਜੜੀ ਬੂਟੀਆਂ ਪਾਈ ਜਾਂਦੀਆਂ ਹਨ। ਜੇਕਰ ਇੱਥੇ ਦੇ ਸੈਰ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਇਕ ਖੂਬਸੂਰਤ ਟੂਰਿਸਟ ਡੈਸਟਿਨੇਸ਼ਨ ਹੈ। ਆਓ ਜੀ ਜਾਣਦੇ ਹਾਂ ਕਿ ਤੁਸੀਂ ਛੱਤੀਸਗੜ੍ਹ ਵਿਚ ਕਿੰਨਾਂ ਥਾਵਾਂ ਉਤੇ ਘੁੰਮਣ ਆਸਕਦੇ ਹੋ।

ਸਿਰਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਸਿਰਪੁਰ ਦੀ ਦੂਰੀ 84 ਕਿਲੋਮੀਟਰ ਹੈ। ਇੱਥੇ ਕਈ ਛੋਟੇ - ਛੋਟੇ ਪਿੰਡ ਵੀ ਹਨ ਜਿਨ੍ਹਾਂ ਨੇ ਅਪਣੀ ਵੱਖਰੀ ਹੀ ਦੁਨੀਆਂ ਵਸਾ ਰੱਖੀ ਹੈ, ਤੁਸੀਂ ਇਥੇ ਆ ਕੇ ਅਪਣੇ ਆਪ ਨੂੰ ਕੁਦਰਤ ਦੇ ਬੇਹੱਦ ਕਰੀਬ ਮਹਿਸੂਸ ਕਰੋਗੇ। ਜੇਕਰ ਤੁਸੀਂ ਫਲਾਈਟ ਤੋਂ ਸਿਰਪੁਰ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਸੱਭ ਤੋਂ ਕਰੀਬੀ ਏਅਰਪੋਰਟ ਰਾਏਪੁਰ ਏਅਰਪੋਰਟ ਹੈ, ਇਥੋਂ ਮੁੰਬਈ, ਦਿੱਲੀ, ਨਾਗਪੁਰ, ਭੁਵਨੇਸ਼ਵਰ, ਕੋਲਕੱਤਾ,  ਰਾਂਚੀ, ਵਿਸ਼ਾਖਾਪੱਟਨਮ ਅਤੇ ਚੇਨਈ ਦੀ ਸਿੱਧੀ ਫਲਾਈਟ ਮਿਲਦੀ ਹੈ। ਇਸ ਤੋਂ ਇਲਾਵਾ ਟ੍ਰੇਨ ਅਤੇ ਬੱਸ ਦੀ ਵੀ ਸੇਵਾ ਅਸਾਨੀ ਨਾਲ ਉਪਲੱਬਧ ਹੈ।

ਕਾਂਗੇਰ ਵੈਲੀ ਨੈਸ਼ਨਲ ਪਾਰਕ : ਖੂਬਸੂਰਤ ਅਤੇ ਵਿਸ਼ਾਲ ਪਹਾੜਾਂ, ਘਣੇ ਜੰਗਲਾਂ, ਵੱਡੇ ਦਰਖ਼ਤਾਂ ਅਤੇ ਖੂਬਸੂਰਤ ਫੁੱਲਾਂ ਦਾ ਇਹ ਮਨਮੋਹਕ ਮਾਹੌਲ ਲਈ ਪਰਫ਼ੈਕਟ ਹੈ। ਕੰਗੇਰ ਵੈਲੀ ਨੈਸ਼ਨਲ ਪਾਰਕ ਵਿੱਚ ਕਈ ਜੰਗਲੀ ਜੀਵਾਂ ਦੀ ਹਰ ਤਰ੍ਹਾਂ ਦੀਆਂ ਪ੍ਰਜਾਤੀਆਂ ਪਾਈ ਜਾਂਦੀਆਂ ਹਨ। ਇਥੇ ਸਾਲ ਭਰ ਭਾਰੀ ਗਿਣਤੀ ਵਿਚ ਸੈਲਾਨੀਆਂ ਦੀ ਆਵਜਾਈ ਲੱਗੀ ਰਹਿੰਦੀ ਹੈ।

ਚਿਤਰਕੋਟ ਵਾਟਰਫੌਲ : ਚਿਤਰਕੋਟ ਵਾਟਰਫੌਲ ਨੂੰ ਭਾਰਤ ਦਾ ਛੋਟਾ ਨਿਆਗਰਾ ਫੌਲ ਵੀ ਕਿਹਾ ਜਾਂਦਾ ਹੈ। ਚਿਤਰਕੋਟ ਵਾਟਰਫੌਲ ਪੂਰੇ ਭਾਰਤ ਵਿਚ ਬਹੁਤ ਮਸ਼ਹੂਰ ਹੈ ਅਤੇ ਜੋ ਵੀ ਸੈਲਾਨੀ ਛੱਤੀਸਗੜ੍ਹ ਦੇਖਣ ਆਉਂਦੇ ਹਨ, ਉਹ ਬਿਨਾਂ ਇਸ ਨੂੰ ਵੇਖੇ ਨਹੀ ਜਾਂਦੇ। ਇਹ ਖੂਬਸੂਰਤ ਵਾਟਰਫੌਲ ਇੰਦਰਾਵਤੀ ਨਦੀ ਉਤੇ ਬਸਤਰ ਦੇ ਜਗਦਲਪੁਰ ਤੋਂ 38 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ। ਇਹ 95 ਫੀਟ ਉਚਾ ਹੈ।

ਘੋੜੇ ਦੇ ਆਕਾਰ ਦਾ ਇਹ ਝਰਨਾ ਜੁਲਾਈ ਤੋਂ ਅਕਤੂਬਰ ਵਿਚ ਮੌਨਸੂਨ ਦੇ ਸਮੇਂ ਕਾਫ਼ੀ ਖੂਬਸੂਰਤ ਅਤੇ ਸ਼ਾਨਦਾਰ ਲਗਦਾ ਹੈ। ਇਸ ਖੂਬਸੂਰਤੀ ਨੂੰ ਤੁਸੀਂ ਅਪਣੇ ਕੈਮਰੇ ਵਿਚ ਕੈਦ ਕਰ ਕੇ ਇਕ ਰੋਮਾਂਚਕ ਯਾਦ ਦੇ ਤੌਰ 'ਤੇ ਰੱਖ ਸਕਦੇ ਹੋ। ਰਾਏਪੁਰ ਏਅਰਪੋਰਟ ਤੋਂ ਚਿਤਰਕੋਟ ਵਾਟਰਫੌਲ 284 ਕਿਲੋਮੀਟਰ ਦੂਰ ਹੈ।