ਹੁਣ ਹਰ ਰਾਤ ਚਾਂਂਨਣ ਵਿਚ ਨਹਾਏਗਾ ਹੁਮਾਯੂੰ ਦਾ ਮਕਬਰਾ
ਦਿੱਲੀ ਦੇ ਪ੍ਰਸਿੱਧ ਨਿਜ਼ਾਮੂਦੀਨ ਦਰਗਾਹ ਦੇ ਸਾਹਮਣੇ ਸਥਿਤ ਹੁਮਾਯੂੰ ਦੇ ਮਕਬਰੇ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਇੱਥੇ ਵਿਸ਼ੇਸ਼ ਲਾਈਟਿੰਗ ਦੀ ਵਿਵਸਥਾ ਕੀਤੀ...
ਚੰਡੀਗੜ੍ਹ : ਦਿੱਲੀ ਦੇ ਪ੍ਰਸਿੱਧ ਨਿਜ਼ਾਮੂਦੀਨ ਦਰਗਾਹ ਦੇ ਸਾਹਮਣੇ ਸਥਿਤ ਹੁਮਾਯੂੰ ਦੇ ਮਕਬਰੇ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਇੱਥੇ ਵਿਸ਼ੇਸ਼ ਲਾਈਟਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੁਣ ਮਕਬਰੇ ਦਾ ਗੁੰਬਦ ਰਾਤ ਵਿਚ ਰੋਸ਼ਨੀ 'ਚ ਨਹਾਉਂਦਾ ਵਿਖੇਗਾ। ਇਹ ਗੁੰਬਦ ਉਜਲੇ ਸੰਗਮਰਮਰ ਨਾਲ ਬਣਾਇਆ ਗਿਆ ਹੈ ਅਤੇ ਲਗਭਗ 100 ਫੁੱਟ ਉੱਚਾ ਹੈ। ਐਲਈਡੀ ਲਾਈਟਸ ਵਿਚ ਮਕਬਰੇ ਦਾ ਗੁੰਬਦ ਰਾਤ ਵਿਚ ਵੀ ਚਮਕੀਲਾ ਵਿਖਾਈ ਦੇਵੇਗਾ। ਚਾਨਣੀ ਰਾਤ ਵਿਚ ਜਿਸ ਤਰ੍ਹਾਂ ਗੁੰਬਦ ਦਿਸਦਾ ਹੈ, ਇਹ ਲਾਈਟਿੰਗ ਉਸ ਅਨੁਭਵ ਨੂੰ ਹੋਰ ਵਧਾ ਦਵੇਗੀ।
ਮਕਬਰੇ ਦੀ ਲਾਈਟਿੰਗ ਦੀ ਵਿਵਸਥਾ ਕਰਨ ਵਿਚ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲਗਾ ਕਿਉਂਕਿ ਚੁਣੋਤੀ ਇਹ ਸੀ ਕਿ ਲਾਇਟਸ ਨੂੰ ਇਮਾਰਤ ਤੋਂ 300 ਫੁੱਟ ਦੂਰ ਰਖਣਾ ਸੀ। ਹੁਮਾਯੂੰ ਦੇ ਮਕਬਰੇ ਦਾ ਗੁੰਬਦ ਦਿਨ 'ਚ ਤਾਂ ਆਸਪਾਸ ਤੋਂ ਗੁਜਰਨ ਵਾਲੇ ਰਸਤਿਆਂ ਤੋਂ ਸੌਖ ਨਾਲ ਦਿਸਦਾ ਹੈ ਪਰ ਹੁਣ ਲਾਈਟਿੰਗ ਹੋਣ ਦੀ ਵਜ੍ਹਾ ਨਾਲ ਇਹ ਰਾਤ ਵਿਚ ਵੀ ਰਿੰਗ ਰੋਡ, ਬਾਰਾਪੂਲਾ ਰੋਡ ਅਤੇ ਨਿਜ਼ਾਮੂਦੀਨ ਬ੍ਰਿਜ ਤੋਂ ਸਾਫ਼ ਅਤੇ ਚਮਕੀਲਾ ਵਿਖੇਗਾ।
ਇਸ ਇਤਿਹਾਸਿਕ ਇਮਾਰਤ ਵਿਚ ਰਾਤ ਦੇ ਸਮੇਂ ਸਲਾਨਿਆਂ ਦੀ ਐਂਟਰੀ ਨਹੀਂ ਹੁੰਦੀ ਇਸ ਲਈ ਸਿਰਫ ਗੁੰਬਦ ਨੂੰ ਰੋਸ਼ਨ ਕੀਤਾ ਗਿਆ ਹੈ ਬਾਵਜੂਦ ਇਸਦੇ ਗੁੰਬਦ ਦੇ ਹੇਠਲੇ ਹਿੱਸੇ ਤੱਕ ਲਾਈਟ ਪਹੁੰਚ ਰਹੀ ਹੈ ਅਤੇ ਇਹ ਦੇਖਣ ਵਿਚ ਕਿਸੇ ਖੂਬਸੂਰਤ ਪੇਂਟਿੰਗ ਤੋਂ ਘੱਟ ਨਹੀਂ ਲੱਗ ਰਿਹਾ। ਹੁਮਾਯੂੰ ਦਾ ਮਕਬਰਾ ਪੁਰਾਤੱਤਵ ਵਿਗਿਆਨ ਸਰਵੇ ਆਫ ਇੰਡੀਆ ਦੀ ਰਾਖਵਾਂ ਇਮਾਰਤ ਹੈ। ਨਾਲ ਹੀ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਵਿਚ ਵੀ ਸ਼ਾਮਿਲ ਹੈ। ਲਾਈਟਿੰਗ ਇਸ ਤਰ੍ਹਾਂ ਨਾਲ ਕੀਤੀ ਗਈ ਹੈ, ਤਾਂਕਿ ਇਤਿਹਾਸਿਕ ਇਮਾਰਤ ਦੀ ਖਾਸੀਅਤ ਬਰਕਰਾਰ ਰਹੇ ਅਤੇ ਇਸਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।