ਇਨਸਾਨਾਂ ਲਈ ਨਹੀਂ, ਕੁੱਤਿਆਂ ਲਈ ਬਣਿਆ ਹੈ ਇਹ ਹੋਟਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੁਝ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਪਰ ਘਰ 'ਚ ਰੱਖੇ ਪਾਲਤੂ ਜਾਨਵਰਾਂ ਨੂੰ ਲੈ ਕੇ ਉਹ ਹਮੇਸ਼ਾ ਚਿੰਤਾ 'ਚ ਰਹਿੰਦੇ ਹਨ। ਉਹ ਅਕਸਰ ਇਹੀ ਸੋਚਦੇ ...

Critterati

ਕੁਝ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਪਰ ਘਰ 'ਚ ਰੱਖੇ ਪਾਲਤੂ ਜਾਨਵਰਾਂ ਨੂੰ ਲੈ ਕੇ ਉਹ ਹਮੇਸ਼ਾ ਚਿੰਤਾ 'ਚ ਰਹਿੰਦੇ ਹਨ। ਉਹ ਅਕਸਰ ਇਹੀ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਕੋਲ ਛੱਡ ਕੇ ਜਾਣ। ਜੋ ਉਨ੍ਹਾਂ ਦੀ ਪੂਰਾ ਧਿਆਨ ਰੱਖ ਸਕਣ। ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਅੱਜ ਤੁਹਾਨੂੰ ਇਕ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਨ ਜਿੱਥੇ ਕੁੱਤਿਆਂ ਦੀ ਪੂਰੀ ਸੁੱਖ ਸੁਵਿਧਾ ਦਾ ਧਿਆਨ ਰੱਖਿਆ ਜਾਂਦਾ ਹੈ।

ਭਾਰਤ ਦੇ ਗੁਰੂਗ੍ਰਾਮ 'ਚ ਕੁੱਤਿਆਂ ਲਈ critterati ਨਾਮਕ ਹੋਲਟ ਖੁੱਲਿਆ ਹੈ। ਇੱਥੇ ਕੁੱਤਿਆਂ ਨੂੰ ਬਿਛੌਨੇ ਵਾਲਾ ਵੱਡਾ ਬੈੱਡ, ਟੀ.ਵੀ ਅਤੇ ਪ੍ਰਾਈਵੇਟ ਬਾਲਕੋਨੀ ਵੀ ਮਿਲੇਗੀ। ਉਨ੍ਹਾਂ ਦੀਆਂ ਸਾਰੀਆਂ ਸੁਵਿਧਾਵਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਹੋਟਲ 'ਚ ਇਕ ਰਾਤ ਗੁਜ਼ਾਰਨ ਦੇ ਲਈ ਸਾਢੇ ਚਾਰ ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਹੋਟਲ 'ਚ ਅਲੱਗ ਤਰੀਕੇ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ 7 ਵਜੇ ਉਨ੍ਹਾਂ ਦੀ ਬਰੇਕ ਹੁੰਦੀ ਹੈ ਫਿਰ ਨਾਸ਼ਤਾ ਇਕ ਬਾਰ ਫਿਰ ਬਰੈਕ ਦਿੱਤੀ ਜਾਂਦੀ ਹੈ।

ਖੇਲਣ ਦੇ ਲਈ ਅਲੱਗ ਤੋਂ 2 ਘੰਟੇ ਦਾ ਪਲੇ ਸੇਸ਼ਨ, ਸਵਿਮਿੰਗ ਸੇਸ਼ਨ, ਕੈਫੇ ਟਾਈਮ ਦਿਤਾ ਜਾਂਦਾ ਹੈ। ਇੱਥੇ ਇਕ ਡੋਗ ਕੈਫੇ ਵੀ ਹੈ, ਜਿੱਥੇ ਕੁੱਤਿਆਂ ਦੇ ਪਸੰਦੀਦਾ ਫੂਡ ਰੱਖਿਆ ਜਾਂਦਾ ਹੈ। ਮੈਨਿਊ 'ਚ ਚਾਵਲ, ਚਿਕਨ, ਮਫਿਨ, ਪੈਨਕੇਕ ਅਤੇ ਆਈਸਕ੍ਰਰੀਮ ਵਰਗੀਆਂ ਕਈਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਹੀ ਨਹੀਂ ਕੁੱਤਿਆਂ ਦੇ ਲਈ ਬਿਨ੍ਹਾਂ ਅਲਕੋਹਲ ਵਾਲੀ ਬੀਅਰ ਵੀ ਰੱਖੀ ਜਾਂਦੀ ਹੈ।

ਗਰਮੀ ਦੇ ਮੌਸਮ 'ਚ ਕੁੱਤਿਆ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ। ਇਸ ਗੱਲ ਦਾ ਧਿਆਨ ਰੱਖਦੇ ਹੋਏ ਹੋਟਲ ਦੀ ਛੱਤ 'ਤੇ ਸਵਿਮਿੰਗ ਪੁਲ ਵੀ ਬਣਾਇਆ ਗਿਆ ਹੈ। ਸੱਭ ਤੋਂ ਖਾਸ ਗੱਲ ਕੁੱਤਿਆਂ ਦੀ ਮਸਾਜ ਦੇ ਲਈ ਆਯੁਰਵੈਦਿਕ ਤੇਲ ਤੇ ਸਪਾ ਵੀ ਦਿਤੀ ਜਾਂਦੀ ਹੈ।

ਜੇਕਰ ਤੁਹਾਡਾ ਕੁੱਤਾ ਬੀਮਾਰ ਹੋ ਜਾਂਦਾ ਹੈ ਤਾਂ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਹੋਟਲ 'ਚ 24 ਘੰਟੇ ਡਾਕਟਰ ਮੌਜੂਦ ਰਹਿੰਦੇ ਹਨ। ਇਸ ਦੇ ਨਾਲ ਹੀ ਆਪਰੇਸ਼ਨ ਥੇਟਰ ਬਣਾਇਆ ਗਿਆ ਹੈ। ਜਿਸ 'ਚ ਹਰ ਸਮੇਂ ਮੈਡੀਕਲ ਯੂਨਿਟ ਉਪਲਬਧ ਰਹਿੰਦੀ ਹੈ।