ਲੱਖਾਂ ਸੈਲਾਨੀ ਲਈ ਵੇਖਣਯੋਗ ਹੈ ਆਇਰਲੈਂਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਆਇਰਲੈਂਡ ਦੀਆਂ ਪ੍ਰਸ਼ਾਸਨਕ ਇਕਾਈਆਂ ਨੂੰ ਕਾਊਂਟੀ ਕਿਹਾ ਜਾਂਦਾ ਹੈ।

A tour of Ireland

ਇੰਗਲੈਂਡ ਦੇ ਪੱਛਮ ਵਲ ਸਥਿਤ, ਆਇਰਲੈਂਡ ਉੱਤਰੀ ਐਟਲਾਂਟਿਕ ਸਮੁੰਦਰ ਦਾ ਇਕ ਟਾਪੂ ਹੈ। ਦੇਸ਼ ਦਾ ਖੇਤਰਫਲ 70200 ਵਰਗ ਕਿਲੋ ਮੀਟਰ ਹੈ ਤੇ ਇਸ ਦੀ ਰਾਜਧਾਨੀ ਡਬਲਿਨ ਹੈ। ਦੇਸ਼ ਦਾ ਮੁੱਖ ਧਰਮ ਰੋਮਨ ਕੈਥੋਲਿਕ ਹੈ ਤੇ ਲੋਕ ਜ਼ਿਆਦਾਤਰ ਆਇਰਸ਼ ਭਾਸ਼ਾ ਬੋਲਦੇ ਹਨ। ਭਾਰਤ ਵਾਂਗ ਆਇਰਲੈਂਡ ਵੀ ਅੰਗਰੇਜ਼ਾਂ ਦਾ ਗ਼ੁਲਾਮ ਸੀ। 6 ਸਤੰਬਰ 1921 ਈ. ਨੂੰ ਇਹ ਦੇਸ਼ ਆਜ਼ਾਦ ਹੋਇਆ। ਇਸ ਦੇਸ਼ ਦਾ ਕੁੱਝ ਭਾਗ ਸਮੁੰਦਰ ਨਾਲ ਲਗਦਾ ਹੈ। ਆਇਰਲੈਂਡ ਦੀਆਂ ਪ੍ਰਸ਼ਾਸਨਕ ਇਕਾਈਆਂ ਨੂੰ ਕਾਊਂਟੀ ਕਿਹਾ ਜਾਂਦਾ ਹੈ। ਦੇਸ਼ ਦੇ ਉੱਤਰੀ ਭਾਗ ਦਾ ਸ਼ਾਸਨ ਅਜੇ ਵੀ ਇੰਗਲੈਂਡ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। 

ਆਇਰਲੈਂਡ ਦੇ ਲੋਕ ਜ਼ਿਆਦਾਤਰ ਖੇਤੀ ਕਰਦੇ ਹਨ। ਦੇਸ਼ ਦੀਆਂ ਮੁੱਖ ਫ਼ਸਲਾਂ, ਕਣਕ, ਆਲੂ ਅਤੇ ਸਬਜ਼ੀਆਂ ਹਨ। ਇਹ ਦੇਸ਼ ਮੀਟ ਤੇ ਡੇਅਰੀ ਵਿਚ ਕਾਫ਼ੀ ਮਸ਼ਹੂਰ ਹੈ। ਇਸ ਕਰ ਕੇ ਬਹੁਤ ਜ਼ਿਆਦਾ ਮਾਤਰਾ ਵਿਚ ਮੀਟ ਤੇ ਦੁੱਧ ਤੋਂ ਬਣੇ ਪਦਾਰਥ ਦੇਸ਼ ਵਿਚੋਂ ਬਾਹਰ ਭੇਜੇ ਜਾਂਦੇ ਹਨ। ਦੇਸ਼ ਵਿਚ ਬਾਹਰਲੀਆਂ ਕੰਪਨੀਆਂ ਆ ਕੇ ਅਪਣਾ ਕਾਰੋਬਾਰ ਚਲਾਉਂਦੀਆਂ ਹਨ। ਇਨ੍ਹਾਂ ਕੰਪਨੀਆਂ ਵਿਚ ਲੱਗੇ ਲੋਕ ਇਸ ਧੰਦੇ ਤੋਂ ਅਪਣੇ ਘਰ ਦਾ ਤੋਰੀ ਫੁਲਕਾ ਚਲਾਉਂਦੇ ਹਨ। 

ਆਇਰਲੈਂਡ ਵਿਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਦੇਸ਼ ਵਿਚ ਸਮੁੰਦਰੀ ਤਟ, ਪਾਰਕ ਤੇ ਫੁੱਲਾਂ ਦੇ ਬਗ਼ੀਚੇ ਦੇਖਣ ਯੋਗ ਹਨ। ਦੇਸ਼ ਵਿਚ ਕਈ ਨਿੱਕੀਆਂ ਨਿੱਕੀਆਂ ਪਹਾੜੀਆਂ ਹਨ, ਜੋ ਦੇਸ਼ ਦੀ ਸੁੰਦਰਤਾ ਵਿਚ ਵਾਧਾ ਕਰਦੀਆਂ ਹਨ। ਇਥੇ ਸਰਕਾਰ ਸੱਭ ਤੋਂ ਜ਼ਿਆਦਾ ਪੈਸਾ ਸੈਲਾਨੀਆਂ ਤੋਂ ਕਮਾਉਂਦੀ ਹੈ ਤੇ ਇਸ ਨਾਲ ਦੇਸ਼ ਅਪਣੀ ਅਰਥ ਵਿਵਸਥਾ ਸੁਧਾਰਦਾ ਹੈ।

ਦੇਸ਼ ਦੇ ਝੰਡੇ ਵਿਚ ਤਿੰਨ ਰੰਗ ਬਰੰਗੀਆਂ ਪੱਟੀਆਂ ਹਨ। ਇਹ ਰੰਗ ਹਰਾ, ਚਿੱਟਾ ਅਤੇ ਪੀਲਾ ਹੈ। ਇਨ੍ਹਾਂ ਤਿੰਨਾਂ ਪੱਟੀਆਂ ਦੇ ਵੱਖ-ਵੱਖ ਰੰਗ ਹਨ। ਇਸ ਤਰ੍ਹਾਂ ਆਇਰਲੈਂਡ ਇਕ ਸੁੰਦਰ ਟਾਪੂ ਹੈ। ਇਸ ਦੇਸ਼ ਵਿਚ ਆ ਕੇ ਆਦਮੀ ਇਥੋਂ ਦਾ ਹੀ ਬਣ ਕੇ ਰਹਿ ਜਾਂਦਾ ਹੈ। ਉਸ ਦਾ ਅਪਣੇ ਮੁਲਕ ਜਾਣ ਨੂੰ ਜੀਅ ਨਹੀਂ ਕਰਦਾ। 
(ਗੁਰਜੀਤ ਸਿੰਘ ਮਾਨਸਾ)