ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਨੇ ਸ਼ੁਰੂ ਕੀਤੀ "ਮੇਰੀ ਸਹੇਲੀ" ਕੈਂਪੇਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮਹਿਲਾ ਯਾਤਰੀਆਂ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਹੱਲ ਕਰਨਾ

Railway

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਰ ਹੁਣ ਕੁਝ ਚੀਜ਼ਾਂ 'ਚ ਖੁੱਲ੍ਹ ਦੇ ਦਿੱਤੀ ਗਈ ਹੈ। ਇਸ ਦੌਰਾਨ ਹੁਣ ਅਗਲੇ ਮਹੀਨੇ ਤੋਂ ਤਿਉਹਾਰ ਦਾ ਸੀਜਨ ਸ਼ੂਰੂ ਹੋਣ ਵਾਲਾ ਹੈ। ਇਸ ਦੌਰਾਨ ਸਰਕਾਰ ਨੇ ਰੇਲ ਯਾਤਰਾ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਸਮ 'ਚ ਸਟੇਸ਼ਨਾਂ 'ਤੇ ਆਮ ਦਿਨਾਂ ਦੀ ਤੁਲਨਾ 'ਚ ਯਾਤਰੀਆਂ ਦੀ ਜ਼ਿਆਦਾ ਭੀੜ ਹੋਣ ਵਾਲੀ ਹੈ। 

ਇਸ ਨੂੰ ਦੇਖਦੇ ਸਰਕਾਰ ਨੇ ਨਵੀ ਪਹਿਲ ਕੀਤੀ ਹੈ ਜਿਸਦੇ ਤਹਿਤ ਮਹਿਲਾਵਾਂ ਨੂੰ ਵਧੀਆ ਸੁਰੱਖਿਆ ਪ੍ਰਦਾਨ ਕਰਨ ਲਈ 'ਮੇਰੀ ਸਹੇਲੀ' ਸ਼ੁਰੂ ਕੀਤੀ ਗਈ ਹੈ। ਉਦਾ ਤਾਂ  ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਸਟੇਸ਼ਨਾਂ 'ਤੇ ਸੁਰੱਖਿਆ, ਭੀੜ ਪ੍ਰਬੰਧ, ਕੋਰੋਨਾ ਵਾਇਰਸ ਪ੍ਰੋਟੋਕਾਲ ਨੂੰ ਲਾਗੂ ਕਰਨ ਤੇ ਮਾਨਵ ਤਸਕਰੀ ਸਮੇਤ ਹੋਰ ਵਿਵਸਥਾਵਾਂ ਦੀ ਸਮੀਖਿਆ ਕੀਤੀ।

ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਸਟੇਸ਼ਨ ਤੇ ਟਰੇਨਾਂ 'ਚ ਲੋਕਾਂ ਦੀ ਭੀੜ 'ਚ ਕਈ ਗੁਣਾਂ ਵਾਧਾ ਹੋਵੇਗਾ, ਵਿਸ਼ੇਸ਼ ਰੂਪ ਨਾਲ ਕੋਰੋਨਾ ਮਹਾਮਾਰੀ ਪ੍ਰੋਟੋਕਾਲ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੋਵੇਗੀ।