ਬਦਲਾਂ ਦੇ ਵਿਚੋਂ ਲੰਘਦੀ ਹੈ ਇਹ ਟ੍ਰੇਨ, ਤੁਸੀ ਵੀ ਕਰੋ ਸਫਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਅੱਜ ਅਸੀ ਤੁਹਾਨੂੰ ਅਰਜਨਟੀਨਾ ਦੇ ਉਸ ਪਹਾੜ ਅਤੇ ਉਥੇ ਦੇ ਇਕ ਅਨੌਖੇ ਪੁੱਲ ਦੇ ਬਾਰੇ ਵਿਚ ਦੱਸਾਂਗੇ ਜਿਸ ਤੇ ਟ੍ਰੇਨ ਚੱਲਦੀ ਹੈ,  ਹੁਣ ਤੁਸੀ ਕਹੋਗੇ ਕੀ ਇਸ ਵਿਚ ਖਾਸ ਕੀ...

Train

ਅੱਜ ਅਸੀ ਤੁਹਾਨੂੰ ਅਰਜਨਟੀਨਾ ਦੇ ਉਸ ਪਹਾੜ ਅਤੇ ਉਥੇ ਦੇ ਇਕ ਅਨੌਖੇ ਪੁੱਲ ਦੇ ਬਾਰੇ ਵਿਚ ਦੱਸਾਂਗੇ ਜਿਸ ਤੇ ਟ੍ਰੇਨ ਚੱਲਦੀ ਹੈ,  ਹੁਣ ਤੁਸੀ ਕਹੋਗੇ ਕੀ ਇਸ ਵਿਚ ਖਾਸ ਕੀ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪੁੱਲ ਬੱਦਲਾਂ ਦੇ ਵਿਚ ਹੈ, ਇੱਥੇ ਤੁਹਾਡੀ ਟ੍ਰੇਨ ਬੱਦਲਾਂ ਦੇ ਵਿਚ ਤੋਂ ਹੋਕੇ ਲੰਘਦੀ ਹੈ। ਤੁਸੀਂ ਅਜਿਹੀ ਗੱਲ ਕਦੇ ਨਹੀਂ ਸੁਣੀ ਜਾਂ ਕਹੀ ਹੋਵੋਗੀ। ਜਦੋਂ ਗੱਡੀ ਦੀ ਰਫਤਾਰ ਬਹੁਤ ਤੇਜ ਹੁੰਦੀ ਹੈ, ਤਾਂ ਅਕਸਰ ਅਸੀ ਕਹਿੰਦੇ ਹਾਂ ਕਿ ਹਵਾ ਨਾਲ ਗੱਲਾਂ ਕਰਨਾ ਯਾਨੀ ਹਵਾ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਤੇਜੀ ਦੇ ਨਾਲ ਚੱਲਣਾ।

ਇਸ ਮੁਹਾਵਰਿਆਂ ਤੋਂ ਵੱਖ ਇਕ ਟ੍ਰੇਨ ਅਜਿਹੀ ਹੈ, ਜੋ ਬਦਲਾਂ ਉਤੇ ਬਣੇ ਪੁੱਲ ਤੋਂ ਹੋਕੇ ਗੁਜਰਦੀ ਹੈ। ਇਸ ਸ਼ਾਨਦਾਰ ਟ੍ਰੇਨ ਦਾ ਸਫਰ ਕਰਨ ਲਈ ਦੇਸ਼ - ਵਿਦੇਸ਼ ਤੋਂ ਯਾਤਰੀ ਆਉਂਦੇ ਹਨ। ਇਹ ਰੇਲਵੇ ਪੁੱਲ ਅਰਜਨਟੀਨਾ ਵਿਚ ਹੈ। ਅਰਜਨਟੀਨਾ ਦੇ ਪੁੱਲ ਉਤੇ ਤੋਂ ਗੁਜਰਨ ਵਾਲੀ ‘ਟ੍ਰੇਨ ਟੂ ਦ ਕਲਾਉਡ’ ਬੱਦਲਾਂ ਦੇ ਵਿਚ ਉੱਡਦੀ ਹੈ, ਜਿਸ ਤੇ ਸ਼ਾਇਦ ਹੀ ਤੁਹਾਨੂੰ ਭਰੋਸਾ ਹੋਵੇ। ਅਰਜਨਟੀਨਾ ਦਾ ਇਹ ਪੁੱਲ ਇੰਨੀ ਉਚਾਈ ਉਤੇ ਬਣਿਆ ਹੈ ਕਿ ਇਸਦੇ ਬਾਹਰ ਬੱਦਲਾ ਨਜ਼ਰ ਆਉਂਦੇ ਹਨ। ਇਸ ਟ੍ਰੇਨ ਨੂੰ ਦੇਖਣ ਤੋਂ ਬਾਅਦ ਤੁਸੀ ਵੀ ਇਸ ਵਿਚ ਇਕ ਵਾਰ ਤਾਂ ਜਰੂਰ ਬੈਠਣਾ ਚਾਹੋਗੇ। 

ਐਂਡੀਜ ਪਹਾੜ ਲੜੀ ਉਤੇ ਬਣਿਆ ਇਹ ਰੇਲ ਬ੍ਰਿਜ ਅਰਜਨਟੀਨਾ ਵਿਚ ਸਮੁੰਦਰਤਲ ਤੋਂ 4 ਹਜ਼ਾਰ ਮੀਟਰ ਦੀ ਉਚਾਈ ਉਤੇ ਹੈ।  ਇਸ ਰੇਲਵੇ ਟ੍ਰੈਕ ਨੂੰ ਦੁਨੀਆ ਦਾ ਸਭ ਤੋਂ ਉਚੇ ਰੇਲਵੇ ਟਰੈਕਸ ਵਿਚੋਂ ਇਕ ਗਿਣਿਆ ਜਾਂਦਾ ਹੈ। ਇਸਦੀ ਸ਼ੁਰੂਆਤ ਅਰਜਨਟੀਨਾ ਦੀ ਸਿਟੀ ਸਾਲਟਾ ਤੋਂ ਹੁੰਦੀ ਹੈ। ਇਸ ਪੁੱਲ ਉਤੇ ਨਾਲ ਗੁਜ਼ਰਦੇ ਸਮੇਂ ਬੱਦਲ ਇਸ ਟ੍ਰੇਨ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ। 

ਜਿਸਦੇ ਨਾਲ ਮੁਸਾਫਰਾਂ ਦਾ ਸਫਰ ਰੁਮਾਂਚ ਨਾਲ ਭਰ ਜਾਂਦਾ ਹੈ। ਇਹ ਟ੍ਰੇਨ 16 ਘੰਟੇ ਵਿਚ 217 ਕਿ.ਮੀ. ਦਾ ਸਫਰ ਤੈਅ ਕਰਦੀ ਹੈ। ਜਿਸਦੇ ਵਿਚ 29 ਪੁੱਲ ਅਤੇ 21 ਸੁਰੰਗਾਂ ਆਉਂਦੀਆਂ ਹਨ। ਜੇਕਰ ਤੁਸੀ ਵੀ ਅਰਜਨਟੀਨਾ ਵਿਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਟ੍ਰੇਨ ਦਾ ਸਫਰ ਕਰਨਾ ਨਾ ਭੁੱਲੋ।