ਕੋਵਿਡ -19: ਹਾਂਗ ਕਾਂਗ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕੋਰੋਨਾ ਦੇ ਵੱਧ ਰਹੇ ਸੰਕਰਮਣ ਦੇ ਕਰਕੇ ਲਿਆ ਗਿਆ ਫੈਸਲਾ

Hong Kong bans flights from India

 ਨਵੀਂ ਦਿੱਲੀ: ਭਾਰਤ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਸੰਕਰਮਣ ਦੇ ਵਿਚਕਾਰ ਹਾਂਗ ਕਾਂਗ ਨੇ ਮੰਗਲਵਾਰ ਤੋਂ 3 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ। ਹਵਾਬਾਜ਼ੀ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਂਗ ਕਾਂਗ ਨੇ ਭਾਰਤ ਵਿਚ ਕੋਵਿਡ -19 ਦੇ ਵੱਧ ਰਹੇ ਕੇਸਾਂ ਕਾਰਨ ਇਹ ਕਦਮ ਚੁੱਕਿਆ ਹੈ।

ਸੂਤਰਾਂ ਨੇ ਦੱਸਿਆ ਕਿ ਹਾਂਗਕਾਂਗ ਦੀ ਸਰਕਾਰ ਨੇ ਇਸ ਮਿਆਦ ਲਈ ਪਾਕਿਸਤਾਨ ਅਤੇ ਫਿਲਪੀਨ ਤੋਂ ਆਉਣ ਵਾਲੀਆਂ ਉਡਾਣਾਂ ਵੀ ਮੁਲਤਵੀ ਕਰ ਦਿੱਤੀਆਂ ਹਨ। ਹਾਂਗ ਕਾਂਗ ਸਰਕਾਰ ਦਾ ਫੈਸਲਾ ਇਸ ਮਹੀਨੇ ਵਿਸਤਾਰਾ ਏਅਰਲਾਇੰਸ ਦੀਆਂ ਦੋ ਉਡਾਣਾਂ ਦੇ 50 ਯਾਤਰੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਬਾਅਦ ਆਇਆ ਹੈ।

ਹਾਂਗ ਕਾਂਗ ਦੇ ਨਿਯਮਾਂ ਦੇ ਤਹਿਤ,  ਸਾਰੇ ਯਾਤਰੀਆਂ ਨੂੰ ਉਥੇ ਜਾਣ ਤੋਂ ਪਹਿਲਾਂ ਵੱਧ ਤੋਂ ਵੱਧ 72 ਘੰਟਿਆਂ ਆਰਟੀ-ਪੀਸੀਆਰ ਟੈਸਟ ਕਰਵਾ ਕੋਵਿਡ -19 ਨਕਾਰਾਤਮਕ ਰਿਪੋਰਟ ਦਿਖਾਉਣਾ ਲਾਜ਼ਮੀ ਹੈ

ਇਸ ਤੋਂ ਪਹਿਲਾਂ ਐਤਵਾਰ ਨੂੰ ਹਾਂਗਕਾਂਗ ਦੀ ਸਰਕਾਰ ਨੇ ਮੁੰਬਈ ਤੋਂ ਹਾਂਗ ਕਾਂਗ ਜਾਣ ਵਾਲੀਆਂ ਵਿਸਤਾਰਾ ਏਅਰਲਾਈਨਾਂ ਦੀਆਂ ਸਾਰੀਆਂ ਉਡਾਣਾਂ 2 ਮਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਇਹ ਫੈਸਲਾ ਐਤਵਾਰ ਨੂੰ ਵਿਸਤਾਰਾ ਦੀ ਮੁੰਬਈ-ਹਾਂਗ ਕਾਂਗ ਦੀ ਉਡਾਣ 'ਤੇ ਪਹੁੰਚੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ।