ਸੈਲਾਨੀਆਂ ਲਈ ਖਾਸ ਜਗ੍ਹਾ ਫ਼ਲੋਰੀਡਾ ਦਾ ਸ਼ਹਿਰ ਮਿਆਮੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮਿਆਮੀ, ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਫਲੋਰੀਡਾ ਦਾ ਪ੍ਰਮੁੱਖ ਸ਼ਹਿਰ ਹੈ। ਇਹ ਸ਼ਹਿਰ ਸੈਰ ਦੀ ਨਜ਼ਰ ਨਾਲ ਬਹੁਤ ਵਧੀਆ ਹੈ। ਦਰਅਸਲ, ਮਿਆਮੀ ਵਿਚ...

Miami

ਮਿਆਮੀ, ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਫਲੋਰੀਡਾ ਦਾ ਪ੍ਰਮੁੱਖ ਸ਼ਹਿਰ ਹੈ। ਇਹ ਸ਼ਹਿਰ ਸੈਰ ਦੀ ਨਜ਼ਰ ਨਾਲ ਬਹੁਤ ਵਧੀਆ ਹੈ। ਦਰਅਸਲ, ਮਿਆਮੀ ਵਿਚ ਸਾਰਿਆਂ ਲਈ ਬਹੁਤ ਕੁੱਝ ਹੈ, ਜਿਵੇਂ ਜੇਕਰ ਤੁਸੀਂ ਪੂਰੀ ਰਾਤ ਸਮੁੰਦਰ ਕੰਡੇ ਪਾਰਟੀ ਕਰਨਾ ਚਾਹੁੰਦੇ ਹੋ, ਕੁਦਰਤ ਦੇ ਕਰਿਸ਼ਮੇ ਦੇਖਣਾ ਚਾਹੁੰਦੇ ਹੋ ਅਤੇ ਦੋਸਤਾਂ ਦੇ ਨਾਲ ਮਸਤੀ ਕਰਨਾ ਚਾਹੁੰਦੇ ਹੋ, ਤੁਸੀਂ ਇਥੇ ਆ ਕੇ ਕਦੇ ਬੋਰ ਨਹੀਂ ਹੋ ਸਕਦੇ ਹੋ।

ਦੱਖਣ 'ਚ : ਇਥੇ ਦਾ ਦੱਖਣ ਖੇਤਰ ਲੋਕਾਂ ਨੂੰ ਬਹੁਤ ਵਧੀਆ ਲਗਦਾ ਹੈ। ਜੇਕਰ ਤੁਸੀਂ ਇਥੇ ਆ ਕੇ ਸਾਉਥ ਵਿਚ ਨਹੀਂ ਗਏ ਤਾਂ ਸਮਝੋ ਕਿ ਤੁਸੀਂ ਕੁੱਝ ਵੀ ਨਹੀਂ ਦੇਖਿਆ ਅਤੇ ਤੁਹਾਡੀ ਯਾਤਰਾ ਵੀ ਪੂਰੀ ਨਹੀਂ ਹੋਈ, ਇਸ ਲਈ ਇਥੇ ਆਉਣ ਵਾਲਿਆਂ ਨੂੰ ਦੱਖਣ ਵਿਚ ਜ਼ਰੂਰ ਜਾਣਾ ਚਾਹੀਦਾ ਹੈ। ਇਹ ਮਿਆਮੀ ਦਾ ਸੱਭ ਤੋਂ ਆਕਰਸ਼ਕ ਹਾਟ ਸਪੋਟ ਹੈ। ਇਥੇ ਤੁਸੀਂ ਸ਼ੋਪਿੰਗ ਕਰਨ ਤੋਂ ਲੈ ਕੇ ਪਾਰਟੀ ਤੱਕ ਸੱਭ ਕੁੱਝ ਕਰ ਸਕਦੇ ਹੋ। ਇਕ ਵਾਰ ਇਥੇ ਆਉਣ ਤੋਂ ਬਾਅਦ ਤੁਹਾਡਾ ਮਨ ਇਥੋਂ ਜਾਣ ਲਈ ਨਹੀਂ ਕਰੇਗਾ ਅਤੇ ਤੁਸੀਂ ਹਰ ਛੁੱਟੀਆਂ ਵਿਚ ਇੱਥੇ ਜ਼ਰੂਰ ਆਉਣਾ ਚਾਹੋਗੇ। 

ਐਵਰਗਲੇਡਸ : ਇਹ ਇਥੇ ਦਾ ਨੈਸ਼ਨਲ ਪਾਰਕ ਹੈ। ਸੰਯੁਕਤ ਰਾਜ ਅਮਰੀਕਾ ਵਿਚ 1.5 ਮਿਲੀਅਨ ਏਕਡ਼ ਵਿਚ ਫੈਲਿਆ ਹੋਇਆ ਇਹ ਨੈਸ਼ਨਲ ਪਾਰਕ ਇਥੇ ਦੇ ਸੱਭ ਤੋਂ ਖਾਸ ਪਾਰਕਾਂ ਵਿਚੋਂ ਇਕ ਹੈ। ਫਲੋਰੀਡਾ ਦੇ ਦੱਖਣ ਸਿਰੇ 'ਤੇ ਸਥਿਤ ਇਹ ਪਾਰਕ 14 ਅਨੋਖਾ ਅਤੇ ਖਤਮ ਹੋ ਰਹੀਆਂ ਪ੍ਰਜਾਤੀਆਂ ਦਾ ਘਰ ਹੈ, ਜਿਸ ਵਿਚ ਅਮਰੀਕੀ ਮਗਰਮੱਛ, ਫਲੋਰੀਡਾ ਪੈਂਥਰ ਅਤੇ ਵੈਸਟ ਇੰਡੀਅਨ ਮੈਨੈਤੀ ਸ਼ਾਮਿਲ ਹਨ। ਇਥੇ ਘੁੰਮਣ ਤੋਂ ਬਾਅਦ ਤੁਹਾਨੂੰ ਕੁਦਰਤ ਦੀ ਖੂਬਸੂਰਤ ਬਣਤਰ ਨੂੰ ਦੇਖਣ ਦਾ ਵੀ ਮੌਕੇ ਵੀ ਮਿਲੇਗਾ।

ਇਥੇ ਆਉਣ ਤੋਂ ਬਾਅਦ ਤੁਸੀਂ ਐਵਰਗਲੇਡਸ ਨੈਸ਼ਨਲ ਪਾਰਕ ਦੇ ਗਾਈਡ ਨੂੰ ਲੈ ਕੇ ਜਾ ਸਕਦੇ ਹੋ ਕਿ ਤੁਹਾਨੂੰ ਅਪਣਾ ਸਮਾਂ ਕਿਸ ਤਰ੍ਹਾਂ ਲੰਘਾਉਣਾ ਹੈ,  ਜਿਸ ਦੇ ਨਾਲ ਤੁਸੀਂ ਘੁੰਮਣ ਦੇ ਨਾਲ ਸਮੇਂ ਦੀ ਠੀਕ ਵਰਤੋਂ ਵੀ ਕਰ ਸਕਣ। ਇਥੇ ਇਕ ਮਸ਼ਹੂਰ ਚਿੜੀਆਘਰ ਵੀ ਹੈ, ਜੋ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਖਿੱਚ ਦਾ ਕੇਂਦਰ ਹੈ। ਇਥੇ ਦੇ ਚਿੜੀਆਘਰ ਵਿਚ ਤੁਹਾਨੂੰ ਏਸ਼ਿਆ, ਆਸਟ੍ਰੇਲਿਆ ਅਤੇ ਅਫ਼ਰੀਕਾ ਦੇ ਕਈ ਜਾਨਵਰ ਦੇਖਣ ਨੂੰ ਮਿਲਣਗੇ। ਜਾਨਵਰਾਂ ਨੂੰ ਉਨ੍ਹਾਂ ਦੇ ਭੂਗੋਲਿਕ ਖੇਤਰ ਅਤੇ ਜਾਨਵਰਾਂ ਦੇ ਮੁਤਾਬਕ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਜੋ ਜੰਗਲ ਵਿਚ ਇਕੱਠੇ ਸ਼ਾਂਤੀ ਨਾਲ ਰਹਿੰਦੇ ਹਨ।

ਸੀਕਵੇਰਿਅਮ : ਸੀਕਵੇਰਿਅਮ ਦੇਖਣ ਦਾ ਇਥੇ ਅਪਣਾ ਵੱਖ ਹੀ ਆਨੰਦ ਹੈ। ਇਥੇ ਤੁਹਾਨੂੰ ਤਮਾਮ ਤਰ੍ਹਾਂ ਦੇ ਸਮੁੰਦਰੀ ਜੀਵ ਦੇਖਣ ਨੂੰ ਮਿਲਣਗੇ, ਜੋ ਤੁਹਾਡੇ ਰੁਮਾਂਚ ਨੂੰ ਹੋਰ ਵਧਾ ਦੇਣਗੇ। ਇਥੇ ਘੁੰਮਣ ਲਈ ਤੁਹਾਨੂੰ ਸਮਾਂ ਕੱਢ ਕੇ ਆਉਣਾ ਚਾਹੀਦਾ ਹੈ, ਕਿਉਂਕਿ ਇਥੇ ਅੱਧਾ ਦਿਨ ਤਾਂ ਘੁੰਮਣ ਵਿਚ ਨਿਕਲ ਹੀ ਜਾਵੇਗਾ। ਇਹਨਾਂ ਹੀ ਨਹੀਂ, ਬੱਚਿਆਂ ਨੂੰ ਦਿਖਾਉਣ ਲਈ ਵੀ ਇਥੇ ਕਈ ਜਗ੍ਹਾਵਾਂ ਹਨ। ਤੁਸੀਂ ਉਨ੍ਹਾਂ ਨੂੰ ਮਿਆਮੀ ਮਿਊਜ਼ਿਅਮ ਆਫ਼ ਸਾਈਂਸ ਵੀ ਘੁਮਾਉਣ ਲੈ ਜਾ ਸਕਦੇ ਹੋ।

ਇਥੇ ਜਾਣ ਤੋਂ ਬਾਅਦ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਬਹੁਤ ਕੁੱਝ ਜਾਣਨ - ਸਮਝਣ ਨੂੰ ਮਿਲੇਗਾ। ਇਸ ਤੋਂ ਇਲਾਵਾ, ਤੁਸੀਂ ਬੱਚਿਆਂ ਨੂੰ ਮਿਆਮੀ ਦੇ ਚਿਲਡਰੈਨਸ ਮਿਊਜ਼ਿਅਮ ਵਿਚ ਵੀ ਲੈ ਜਾ ਸਕਦੇ ਹੋ। ਇਥੇ ਬੱਚਿਆਂ ਦੇ ਕਰਨ ਅਤੇ ਸਿੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ।