ਕਰਨਾ ਚਾਹੁੰਦੇ ਹੋ ਕੁੱਝ ਵੱਖ ਤਾਂ ਲਓ ਬੈਂਬੂ ਰਾਫ਼ਟਿੰਗ ਦਾ ਮਜ਼ਾ
ਹੁਣ ਤੱਕ ਜੇਕਰ ਤੁਸੀਂ ਰਾਫ਼ਟਿੰਗ ਦਾ ਮਜ਼ਾ ਸਿਰਫ਼ ਰਿਸ਼ੀਕੇਸ਼ 'ਚ ਹੀ ਲਿਆ ਹੈ ਤਾਂ ਇਕ ਹੋਰ ਜਗ੍ਹਾ ਹੈ ਜਿਥੇ ਰਾਫ਼ਟਿੰਗ ਦਾ ਐਕਸਪੀਰੀਅੰਸ ਹੋਵੇਗਾ ਬਿਲਕੁੱਲ ਵੱਖ ਅਤੇ ਐਕਸਾਇਟ
ਹੁਣ ਤੱਕ ਜੇਕਰ ਤੁਸੀਂ ਰਾਫ਼ਟਿੰਗ ਦਾ ਮਜ਼ਾ ਸਿਰਫ਼ ਰਿਸ਼ੀਕੇਸ਼ 'ਚ ਹੀ ਲਿਆ ਹੈ ਤਾਂ ਇਕ ਹੋਰ ਜਗ੍ਹਾ ਹੈ ਜਿਥੇ ਰਾਫ਼ਟਿੰਗ ਦਾ ਐਕਸਪੀਰੀਅੰਸ ਹੋਵੇਗਾ ਬਿਲਕੁੱਲ ਵੱਖ ਅਤੇ ਐਕਸਾਇਟਿੰਗ। ਹਰੇ - ਭਰੇ ਜੰਗਲ ਅਤੇ ਵਿਚ ਵਿਚ ਵਗਦੀ ਨਦੀ, ਕੁੱਝ ਅਜਿਹਾ ਹੁੰਦਾ ਹੈ ਬੈਂਬੂ ਰਾਫ਼ਟਿੰਗ ਦਾ ਨਜ਼ਾਰਾ। ਜਿਸਦਾ ਐਕਸਪੀਰਿਅੰਸ ਲੈਣ ਲਈ ਤੁਹਾਨੂੰ ਪੇਰਿਆਰ ਟਾਈਗਰ ਰਿਜ਼ਰਵ ਆਉਣਾ ਪਵੇਗਾ। ਬੈਂਬੂ ਰਾਫ਼ਟਿੰਗ ਨੇਚਰ ਵਾਕ ਦਾ ਹੀ ਹਿੱਸਾ ਹੈ। ਇਸ ਵਿਚ ਬਾਂਸ ਦੀ ਬਣੀ ਕਿਸ਼ਤੀ ਨਾਲ ਨਦੀ ਵਿਚ ਘੁੰਮਣ ਦਾ ਮੌਕਾ ਮਿਲਦਾ ਹੈ।
ਬੈਂਬੂ ਰਾਫ਼ਟਿੰਗ : ਇਸ ਦੀ ਸ਼ੁਰੂਆਤ ਸਵੇਰੇ 8 ਵਜੇ ਤੋਂ ਹੀ ਹੋ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਸਵੇਰੇ - ਸਵੇਰੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕੋ। ਫੋਟੋਗਰਾਫੀ ਦੇ ਲਿਹਾਜ਼ ਨਾਲ ਵੀ ਇਹ ਸਮਾਂ ਬਹੁਤ ਵਧੀਆ ਹੁੰਦਾ ਹੈ। ਇਸ ਰਾਫ਼ਟਿੰਗ ਤੱਕ ਪੁੱਜਣ ਲਈ ਤੁਹਾਨੂੰ ਘਣੇ ਜੰਗਲਾਂ ਵਿਚ ਥੋੜ੍ਹੀ ਦੇਰ ਟਰੈਕਿੰਗ ਕਰਨੀ ਹੁੰਦੀ ਹੈ। ਯਕੀਨ ਮੰਨੋ ਇਸ ਟਰੈਕਿੰਗ ਦੇ ਦੌਰਾਨ ਤੁਹਾਨੂੰ ਕਿਸੇ ਵੀ ਕਿਸਮ ਦੀ ਥਕਾਵਟ ਮਹਿਸੂਸ ਨਹੀਂ ਹੋਵੋਗੀ ਸਗੋਂ ਤੁਸੀਂ ਇਸ ਨੂੰ ਐਂਜਾਏ ਕਰੋਗੇ।
3 ਘੰਟੇ ਦੀ ਬੈਂਬੂ ਰਾਫ਼ਟਿੰਗ ਨਾ ਸਿਰਫ਼ ਅਨੋਖਾ ਐਡਵੈਂਚਰ ਹੈ ਸਗੋਂ ਜਾਣਕਾਰੀ ਅਤੇ ਮਨੋਰੰਜਨ ਹਰ ਇਕ ਲਿਹਾਜ਼ ਨਾਲ ਵੀ ਬੈਸਟ ਹੈ। ਖੂਬਸੂਰਤ ਨਜ਼ਾਰਿਆਂ ਦੇ ਨਾਲ ਪੰਛੀਆਂ ਦੀ ਚਹਿਚਹਾਹਟ ਤੁਹਾਡੇ ਇਸ ਸਫ਼ਰ ਨੂੰ ਬਣਾਉਂਦੀ ਹੈ ਹੋਰ ਵੀ ਭਾਉਣਾ। ਇਸ ਰਾਫ਼ਟਿੰਗ ਲਈ ਆ ਰਹੇ ਹੋ ਤਾਂ ਅਪਣੇ ਨਾਲ ਕੈਮਰਾ ਲੈ ਆਉਣਾ ਬਿਲਕੁੱਲ ਨਾ ਭੁੱਲੋ ਕਿਉਂਕਿ ਇਸ ਜਗ੍ਹਾ ਦੀ ਖੂਬਸੂਰਤੀ ਨੂੰ ਬਯਾਂ ਕਰਨ ਲਈ ਤਸਵੀਰਾਂ ਹੀ ਕਾਫ਼ੀ ਹਨ। ਸ਼ਾਮ ਦੇ 5 ਵਜੇ ਤੋਂ ਬਾਅਦ ਰਾਫਟਿੰਗ ਬੰਦ ਹੋ ਜਾਂਦੀ ਹੈ।
ਫੁੱਲਾਂ 'ਤੇ ਮੰਡਰਾਉਂਦੀ ਰੰਗ - ਬਿਰੰਗੀ ਤਿਤਲੀਆਂ, ਰੁਖਾਂ 'ਤੇ ਲੱਗੇ ਫਲ ਅਤੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੇ ਹਾਥੀ, ਬਾਂਦਰ, ਗੌਰ ਅਤੇ ਸਾਂਭਰ ਰਾਫਟਿੰਗ ਦੇ ਦੌਰਾਨ ਤੁਹਾਡਾ ਸਵਾਗਤ ਕਰਦੇ ਹੋਏ ਨਜ਼ਰ ਆਉਣਗੇ। ਪੱਛਮੀ ਘਾਟ ਵਿਚ ਪੇਰਿਆਰ ਟਾਈਗਰ ਰਿਜ਼ਰਵ ਬਹੁਤ ਹੀ ਵੱਡੀ ਅਤੇ ਘਨੀ ਬਾਇਓ - ਡਾਇਵਰਸਿਟੀ ਵਾਲੀ ਜਗ੍ਹਾ ਹੈ।
ਰਾਫਟਿੰਗ ਦੇ ਨਿਯਮ : ਇਕ ਬੈਂਬੂ ਰਾਈਡ ਵਿਚ ਲੱਗਭੱਗ 10 ਸੈਲਾਨੀ, ਇਕ ਆਰਮਡ ਫਾਰੇਸਟ ਗਾਰਡ ਅਤੇ ਚਾਰ ਗਾਈਡ ਹੁੰਦੇ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਗਾਈਡ ਟਰਾਇਬਲ ਕੰਮਿਊਨਿਟੀ ਤੋਂ ਆਉਂਦੇ ਹਨ ਜਿਨ੍ਹਾਂ ਨੂੰ ਇਥੇ ਦੇ ਜੰਗਲਾਂ ਅਤੇ ਆਲੇ ਦੁਆਲੇ ਦੀ ਹਰ ਇਕ ਚੀਜ਼ ਦੇ ਬਾਰੇ ਵਿਚ ਬਖੂਬੀ ਪਤਾ ਹੁੰਦਾ ਹੈ। ਇਨ੍ਹਾਂ ਤੋਂ ਤੁਸੀਂ ਕਾਫ਼ੀ ਕੁੱਝ ਜਾਣਕਾਰੀ ਲੈ ਸਕਦੇ ਹੋ। ਇਸ ਲਈ ਇਨ੍ਹਾਂ ਨੂੰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਕੋ ਡਿਵੈਲਪਮੈਂਟ ਪ੍ਰੋਜੈਕਟ ਦਾ ਹਿੱਸਾ ਵੀ ਬਣਾਇਆ ਗਿਆ ਹੈ।
ਰਾਫਟਿੰਗ ਦੇ ਦੌਰਾਨ ਮਿਲਣ ਵਾਲੀਆਂ ਸੁਵਿਧਾਵਾਂ : ਰਾਫਟਿੰਗ ਦੇ ਦੌਰਾਨ ਸੈਲਾਨੀ ਨੂੰ ਨਾਸ਼ਤਾ ਵੀ ਸਰਵ ਕੀਤਾ ਜਾਂਦਾ ਹੈ। ਬ੍ਰੈਡ, ਜੈਮ, ਫਰੂਟਸ, ਚਾਹ, ਸਨੈਕਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਦੀ ਸਹੂਲਤ ਵੀ ਮਿਲਦੀ ਹੈ। ਬੈਂਬੂ 'ਤੇ ਬੈਠ ਕੇ ਰਾਫਟਿੰਗ ਕਰਦੇ ਹੋਏ ਤੁਸੀਂ ਪੁੱਜਦੇ ਹੋ ਪੇਰਿਆਰ ਟਾਈਗਰ ਰਿਜ਼ਰਵ ਦੇ ਕੈਚਮੈਂਟ ਖੇਤਰ 'ਚ।