ਗਰਮੀਆਂ ਵਿਚ ਭਾਰਤ ਦੇ ਇਨ੍ਹਾਂ ਝਰਨਿਆਂ ਦੀ ਕਰੋ ਸੈਰ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢਕ ਦਾ ਮਜ਼ਾ ਲੈਣ ਲਈ ਤੁਸੀਂ ਵੀ ਕਿਸੇ ਅਜਿਹੀ ਜਗ੍ਹਾ ਘੁੰਮਣ ਦਾ ਪਲਾਨ ਬਣਾਉਂਦੇ ਹੋ। ਜਿੱਥੇ ਝਰਨੇ, ਝੀਲਾਂ, ਨਦੀਆਂ ਜਾਂ ਸਮੁੰਦਰ ਹਨ....

Take a tour of these waterfalls of India in the summer

ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢਕ ਦਾ ਮਜ਼ਾ ਲੈਣ ਲਈ ਤੁਸੀਂ ਵੀ ਕਿਸੇ ਅਜਿਹੀ ਜਗ੍ਹਾ ਘੁੰਮਣ ਦਾ ਪਲਾਨ ਬਣਾਉਂਦੇ ਹੋ। ਜਿੱਥੇ ਝਰਨੇ, ਝੀਲਾਂ, ਨਦੀਆਂ ਜਾਂ ਸਮੁੰਦਰ ਹਨ। ਅੱਜ ਅਸੀਂ  ਤੁਹਾਨੂੰ ਗਰਮੀਆਂ ਵਿਚ ਘੁੰਮਣ ਲਈ ਭਾਰਤ ਦੇ ਕੁਝ ਖੂਬਸੂਰਤ ਹਿੱਲ ਸਟੇਸ਼ਨ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਇਥੇ ਘੁੰਮਣ ਦੇ ਨਾਲ-ਨਾਲ ਤੁਸੀਂ ਖੂਬਸੂਰਤ ਅਤੇ ਠੰਡੇ ਪਾਣੀ ਵਾਲੇ ਝਰਨੇ ਦਾ ਮਜ਼ਾ ਵੀ ਲੈ ਸਕਦੇ ਹੋ। ਗਰਮੀਆਂ ਵਿਚ ਘੁੰਮਣ ਲਈ ਭਾਰਤ ਦੇ ਅਜਿਹੇ ਖੂਬਸੂਰਤ ਝਰਨੇ ਦੇ ਬਾਰੇ ਵਿਚ ਦੱਸਣ ਜਾ ਰਹੇ ਹੋ। ਜਿਥੇ ਤੁਸੀਂ ਮਸਤੀ ਦਾ ਪੂਰਾ ਮਜ਼ਾ ਲੈ ਸਕਦੇ ਹੋ। 

ਮਸੂਰੀ : ਪਹਾੜਾਂ ਦੀ ਰਾਣੀ ਮਸੂਰੀ ਵਿਚ ਘੁੰਮਣ ਦੇ ਨਾਲ - ਨਾਲ ਤੁਸੀਂ ਇਸ ਝਰਨੇ ਦਾ ਮਜ਼ਾ ਵੀ ਲੈ ਸਕਦੇ ਹੋ। ਇਸ ਝਰਨੇ ਤੱਕ ਜਾਣ ਲਈ ਤੁਹਾਨੂੰ ਟਰੈਕਿੰਗ ਕਰਨੀ ਪੈਂਦੀ ਹੈ। ਜੋ ਕਿ ਤੁਹਾਡੇ ਸਫ਼ਰ ਨੂੰ ਹੋਰ ਵੀ ਮਜ਼ੇਦਾਰ ਬਣਾ ਦੇਵੇਗਾ। 

ਸੋਲਨ : ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਸੋਲਨ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਝਰਨੇ ਨੂੰ ਵੇਖਣਾ ਨਹੀਂ ਭੁੱਲਣਾ। ਇੱਥੇ ਤੁਹਾਨੂੰ ਪ੍ਰਾਕ੍ਰਿਤੀ ਦੇ ਬਹੁਤ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਣਗੇ। ਇਸ ਝਰਨੇ ਤੋਂ ਡਿੱਗਦਾ ਹੋਇਆ ਪਾਣੀ ਅਤੇ ਪਹਾੜਾਂ ਦਾ ਅਨੋਖਾ ਸੰਗਮ ਤੁਹਾਨੂੰ ਇੱਥੇ ਦੁਬਾਰਾ ਆਉਣ ਲਈ ਮਜ਼ਬੂਰ ਕਰ ਦੇਵੇਗਾ। 

ਸ਼ਿਮਲਾ : ਗਰਮੀਆਂ ਵਿਚ ਘੁੰਮਣ ਲਈ ਸ਼ਿਮਲਾ ਸਭ ਤੋਂ ਮਸ਼ਹੂਰ ਯਾਤਰੀ ਥਾਵਾਂ ਵਿਚੋਂ ਇਕ ਹੈ ਪਰ ਇਥੇ ਜਾ ਕੇ ਤੁਸੀਂ ਚਾਡਵਿਕ ਫਾਲਸ ਨੂੰ ਜ਼ਰੂਰ ਦੇਖਣ ਜਾਓ। ਖੂਬਸੂਰਤ ਵਾਦੀਆਂ ਨਾਲ ਘਿਰੇ ਇਸ ਝਰਨੇ ਦੀ ਖੂਬਸੂਰਤੀ ਵੇਖ ਕੇ ਤੁਹਾਡਾ ਮਨ ਵਾਪਸ ਆਉਣ ਨੂੰ ਨਹੀਂ ਕਰੇਗਾ।

ਬੂੰਦੀ : ਜੂਨ ਤੋਂ ਸਤੰਬਰ ਦੇ ਵਿਚ ਘੁੰਮਣ ਲਈ ਬੂੰਦੀ ਬਿਲਕੁੱਲ ਸਹੀ ਜਗ੍ਹਾਂ ਹੈ। ਬੂੰਦੀ ਦਾ ਮੌਸਮ ਬੇਹੱਦ ਵਧੀਆ ਅਤੇ ਠੰਡਾ ਹੁੰਦਾ ਹੈ। ਇਸ ਤੋਂ ਇਲਾਵਾ ਇਥੇ ਦਾ ਭੀਮਲਾਟ ਫਾਲਸ ਵੀ ਘੁੰਮਣ ਦੇ ਲਈ ਕਾਫ਼ੀ ਮਸ਼ਹੂਰ ਹੈ।

ਧਰਮਸ਼ਾਲਾ : ਇਸ ਝਰਨੇ ਤੱਕ ਜਾਣ ਲਈ ਵੀ ਤੁਹਾਨੂੰ ਟਰੈਕਿੰਗ ਕਰਨੀ ਪਵੇਗੀ। ਕੁਦਰਤੀ ਨਜ਼ਾਰਿਆਂ ਨਾਲ ਭਰਿਆ ਇਹ ਟੂਰ ਤੁਹਾਡੇ ਸਫ਼ਰ ਨੂੰ ਯਾਦਗਾਰ ਬਣਾ ਦੇਵੇਗਾ। ਤੁਹਾਡੇ ਸਫ਼ਰ ਦੀ ਥਕਾਵਟ ਝਰਨੇ ਦੇ ਠੰਡੇ ਪਾਣੀ ਦੀ ਸਿਰਫ਼ ਇਕ ਬੂੰਦ ਨਾਲ ਹੀ ਦੂਰ ਹੋ ਜਾਵੇਗੀ।

ਅਮ੍ਰਤਧਾਰਾ : ਅਮ੍ਰਤਧਾਰਾ ਝਰਨਾ ਛੱਤੀਸਗੜ ਦੇ ਖਿੱਚ ਦਾ ਕੇਂਦਰ ਹੋਣ ਦੇ ਨਾਲ-ਨਾਲ ਆਪਣੇ ਖੂਬਸੂਰਤ ਨਜ਼ਾਰਿਆਂ ਅਤੇ ਸ਼ਾਂਤੀ ਲਈ ਵੀ ਮਸ਼ਹੂਰ ਹੈ। ਇਸ ਦੇ ਕੰਡੇ ਬੈਠ ਕੇ ਤੁਹਾਨੂੰ ਕੁਦਰਤ ਦੇ ਕਰੀਬ ਹੋਣ ਦਾ ਅਹਿਸਾਸ ਹੋਵੇਗਾ। ਛੱਤੀਸਗੜ ਨੂੰ ਜੰਗਲਾਂ ਦੀ ਭੂਮੀ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸ ਦੇ ਚਾਰੇ ਪਾਸੇ ਪਹਾੜੀਆਂ ਅਤੇ ਜੰਗਲ ਹੀ ਵਿਖਾਈ ਦਿੰਦੇ ਹਨ।